ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਝਗੜੇ ’ਚ ਬਚਾਅ ...

    ਝਗੜੇ ’ਚ ਬਚਾਅ ਕਰਨ ਆਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

    Phagwara News

    ਘਟਨਾ ਪੰਜਾਬ ਦੇ ਤਰਨਤਾਰਨ ਦੀ | Murder

    • ਡੀਜੇ ’ਤੇ ਗਾਣੇ ਨੂੰ ਬੰਦ ਕਰਨ ’ਤੇ ਹੋਇਆ ਸੀ ਝਗੜਾ | Murder

    ਤਰਨਤਾਰਨ (ਸੱਚ ਕਹੂੰ ਨਿਊਜ਼)। Murder : ਪੰਜਾਬ ਦੇ ਤਰਨਤਾਰਨ ’ਚ ਸ਼ੁੱਕਰਵਾਰ ਰਾਤ ਇੱਕ ਖੌਫਨਾਕ ਘਟਨਾ ਵਾਪਰੀ। ਜਿੱਥੇ ਪਿੰਡ ਭੇਲ ’ਚ ਰਾਤ ਨੂੰ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਉਮਰ (22 ਸਾਲ) ਪੁੱਤਰ ਜੋਗਿੰਦਰ ਸਿੰਘ ਦੇ ਰੂਪ ’ਚ ਹੋਈ ਹੈ। ਝਗੜਾ ਡੀਜੇ ’ਤੇ ਭੰਗੜਾ ਪਾਉਣ ਸਮੇਂ ਹੋਇਆ ਸੀ। ਹਾਸਲ ਹੋਏ ਵੇਰਵਿਆਂ ਮੁਤਾਬਿਕ ਪਿੰਡ ’ਚ ਲੜਕੀ ਦੇ ਜਨਮ ਦੀ ਖੁਸ਼ੀ ’ਚ ਪ੍ਰੋਗਰਾਮ ਚੱਲ ਰਿਹਾ ਸੀ, ਅਤੇ ਪ੍ਰੋਗਰਾਮ ’ਚ ਡੀਜੇ ਚੱਲ ਰਹੇ ਸਨ ਅਤੇ ਸਾਰੇ ਡੀਜੇ ’ਤੇ ਭੰਗੜਾ ਪਾ ਕੇ ਖੁਸ਼ੀ ਮਨਾ ਰਹੇ ਸਨ। ਇਸ ਦਰਮਿਆਨ ਡੀਜੇ ’ਤੇ ਪੰਜਾਬੀ ਗਾਣੇ ਨੂੰ ਬੰਦ ਕਰਨ ਲਈ ਝਗੜਾ ਸ਼ੁਰੂ ਹੋ ਗਿਆ। (Murder)

    ਇਹ ਵੀ ਪੜ੍ਹੋ : ਵਾਹ ਕਿਸਮਤ! ਸਾਰੀ ਰਾਤ ਵਿਅਕਤੀ ਨਾਲ ਕੰਬਲ ’ਚ ਪਿਆ ਰਿਹਾ ਕੋਬਰਾ, ਬਚ ਗਈ ਜਾਨ

    ਝਗੜਾ ਬੰਦ ਕਰਵਾਉਣ ਲਈ ਆਏ ਨੌਜਵਾਨ ’ਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਘਟਨਾ ਤੋਂ ਬਾਅਦ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਸੋਗ ’ਚ ਬਦਲ ਗਿਆ ਹੈ ਅਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। (Murder)

    LEAVE A REPLY

    Please enter your comment!
    Please enter your name here