ਖਰੜ ’ਚ ਵਿਆਹ ਸਮਾਰੋਹ ’ਚ ਈਡੀ ਨੇ ਦਿੱਤੀ ਦਸਤਕ, ਨਾਮੀ ਬਿਲਡਰਾਂ ਦੇ ਘਰ ਮਾਰਿਆ ਛਾਪਾ

ਟੀਮ ਵੱਲੋਂ ਚੰਡੀਗੜ੍ਹ ਦੇ ਸੈਕਟਰ-2 ਸਥਿਤ ਰਣਜੀਤ ਸਿੰਘ ਗਿੱਲ ਦੀ ਕੋਠੀ ਦੀ ਵੀ ਕੀਤੀ ਜਾਂਚ

(ਐੱਮ.ਕੇ.ਸ਼ਾਇਨਾ) ਮੋਹਾਲੀ। ਈਡੀ ਨੇ ਪੰਜਾਬ ਦੇ ਮੋਹਾਲੀ ਦੇ ਖਰੜ ਵਿੱਚ ਇੱਕ ਨਾਮੀ ਬਿਲਡਰ ਦੇ ਘਰ ਛਾਪਾ ਮਾਰਿਆ ਇਹ ਛਾਪੇਮਾਰੀ 1 ਘੰਟੇ ਤੋਂ ਵੱਧ ਚੱਲੀ। ਈਡੀ ਦੀ ਇਹ ਛਾਪੇਮਾਰੀ ਕੁਝ ਹੋਰ ਬਿਲਡਰਾਂ ਦੇ ਘਰਾਂ ਅਤੇ ਦਫਤਰਾਂ ‘ਤੇ ਵੀ ਹੋਈ। ਖਰੜ ਦੀ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਜੇਠ ਕਾਲਾ ਸੈਣੀ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ। (ED Raided In Kharar) ਜਦੋਂ ਬਿਲਡਰ ਦੇ ਘਰ ਛਾਪਾ ਮਾਰਿਆ ਗਿਆ ਤਾਂ ਉਸ ਦੇ ਘਰ ਉਸ ਦੇ ਬੇਟੇ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਦਿਨ ਵੇਲੇ ਅਚਾਨਕ ਈਡੀ ਦੇ ਅਧਿਕਾਰੀ ਪੁਲਿਸ ਦੇ ਨਾਲ ਆ ਗਏ। ਅਜਿਹੇ ’ਚ ਮਹਿਮਾਨ ਡਰ ਗਏ। ਪਰ ਇਹ ਛਾਪੇਮਾਰੀ ਪੂਰੇ ਪ੍ਰੋਟੋਕੋਲ ਤਹਿਤ ਕੀਤੀ ਗਈ ਸੀ।

ਜਾਣਕਾਰੀ ਅਨੁਸਾਰ ਈਡੀ ਨੇ ਗਿਲਕੋ ਵੈਲੀ ਦੇ ਮਾਲਕ ਰਣਜੀਤ ਸਿੰਘ ਗਿੱਲ ਦੇ ਦਫਤਰ ਅਤੇ ਸਾਥੀ ਰਣਧੀਰ ਸਿੰਘ ਧੀਰਾ ਦੇ ਘਰ ਵੀ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਤਿੰਨ ਥਾਵਾਂ ‘ਤੇ ਹੋਣ ਦੀ ਗੱਲ ਸਾਹਮਣੇ ਆਈ ਹੈ। ਟੀਮ ਨੇ ਰਣਜੀਤ ਸਿੰਘ ਗਿੱਲ ਦੇ ਦਫਤਰ ਅਤੇ ਸਾਥੀ ਅਤੇ ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ ਦੇ ਦਫਤਰ ਅਤੇ ਘਰ ਦੀ ਜਾਂਚ ਕੀਤੀ। ਦੂਜੇ ਪਾਸੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਜੇਠ ਕਾਲਾ ਸੈਣੀ ਦੇ ਘਰ ਛਾਪਾ ਮਾਰਿਆ ਗਿਆ। ਟੀਮ ਵੱਲੋਂ ਚੰਡੀਗੜ੍ਹ ਦੇ ਸੈਕਟਰ-2 ਸਥਿਤ ਰਣਜੀਤ ਸਿੰਘ ਗਿੱਲ ਦੀ ਕੋਠੀ ਦੀ ਵੀ ਜਾਂਚ ਕੀਤੀ ਗਈ। (ED Raided In Kharar)

ਅਕਾਲੀ ਆਗੂ ਜਸਪ੍ਰੀਤ ਕੌਰ ਲੌਂਗੀਆ ਦੇ ਜੇਠ ਕਾਲਾ ਸੈਣੀ ਦੇ ਘਰ ਵਿਆਹ ਦੀ ਰਿਸੈਪਸਨ ਚੱਲ ਰਹੀ ਸੀ ਜਦੋਂ ਛਾਪਾ ਮਾਰਿਆ ਗਿਆ। ਰਣਜੀਤ ਸਿੰਘ ਗਿੱਲ ਸੁਖਬੀਰ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਨ। ਜਾਣਕਾਰੀ ਮੁਤਾਬਕ ਇਸ ਵਿਆਹ ਦੌਰਾਨ ਰਣਜੀਤ ਸਿੰਘ ਗਿੱਲ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਕਈ ਅਕਾਲੀ ਆਗੂ ਹਾਜਰ ਸਨ।

ਗਾਇਕ ਉੱਤੇ ਦੋ-ਦੋ ਹਜਾਰ ਰੁਪਏ ਦੇ ਨੋਟ ਵਾਰਨ ਦਾ ਮਾਮਲਾ ਵੀ ਸਾਹਮਣੇ ਆਇਆ

ਵੇਰਵਿਆਂ ਅਨੁਸਾਰ ਪੜਤਾਲ ਅਜੇ ਵੀ ਜਾਰੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਕੋਈ ਵੀ ਸਥਾਨਕ ਅਧਿਕਾਰੀ ਤੇ ਜ਼ਿਲ੍ਹ ਪ੍ਰਸ਼ਾਸਨ ਗੱਲ ਕਰਨ ਨੂੰ ਤਿਆਰ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਰਣਜੀਤ ਗਿੱਲ ਦੇ ਖਾਸਮ ਖਾਸ ਤੇ ਉਸ ਦੇ ਵਪਾਰਕ ਹਿੱਸੇਦਾਰ ਕਹੇ ਜਾ ਰਹੇ ਕਾਲੇ ਦੇ ਬੇਟੇ ਦਾ ਪਿਛਲੇ ਦਿਨੀਂ ਚੰਡੀਗੜ੍ਹ ‘ਚ ਵਿਆਹ ਹੋਇਆ ਸੀ। ਇਸ ਦੌਰਾਨ ਇਸ ਵਿਆਹ ‘ਚ ਇਕ ਮਸ਼ਹੂਰ ਗਾਇਕ ਵੀ ਪਹੁੰਚਿਆ ਸੀ। ਗਾਇਕ ਉੱਤੇ ਦੋ-ਦੋ ਹਜਾਰ ਰੁਪਏ ਦੇ ਨੋਟ ਵਾਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਦਾ ਵੀਡੀਓ ਵਾਇਰਲ ਵੀ ਹੋ ਗਿਆ। ਫਿਲਹਾਲ ਪੜਤਾਲ ਅਜੇ ਚੱਲ ਰਹੀ ਹੈ। (ED Raided In Kharar)

ਦੱਸ ਦੇਈਏ ਕਿ ਰਣਜੀਤ ਸਿੰਘ ਗਿੱਲ ਨੇ ਕਰੀਬ 30 ਸਾਲ ਪਹਿਲਾਂ ਖਰੜ ਤੋਂ ਰੀਅਲ ਅਸਟੇਟ ਦਾ ਕੰਮ ਸੁਰੂ ਕੀਤਾ ਸੀ। ਪਹਿਲਾਂ ਉਹ ਰੋਪੜ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਸੀ। 2017 ਵਿੱਚ ਉਨ੍ਹਾਂ ਨੂੰ ਅਕਾਲੀ ਦਲ ਦੇ ਜਥੇਦਾਰ ਉਜਾਗਰ ਸਿੰਘ ਬਡਾਲੀ ਦੀ ਟਿਕਟ ਕੱਟ ਕੇ ਟਿਕਟ ਦਿੱਤੀ ਗਈ ਸੀ। ਇਸ ਦੇ ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਮੋਲ ਗਗਨ ਮਾਨ ਤੋਂ ਵੱਡੇ ਫਰਕ ਨਾਲ ਹਾਰ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ