ਪੁਲਿਸ ਤੇ ਗੈਂਗਸਟਾਰ ਦੀ ਮੁੱਠਭੇੜ ’ਚ ਇੱਕ ਗੈਂਗਸਟਰ ਜਖ਼ਮੀ

Gangster

ਲੱਤ ਤੇ ਵੱਜੀ ਗੋਲੀ | Gangster

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਤਲਵੰਡੀ ਸਾਬੋ ਦੇ ਪਿੰਡ ਤਿਓਣਾ ਪੁਜਾਰੀਆਂ ਦੇ ਰਜਵਾਹੇ ਲਾਗੇ ਬਠਿੰਡਾ ਪੁਲਿਸ ਤੇ ਦੋ ਗੈਗਸਟਰਾਂ (Gangster) ਵਿਚਕਾਰ ਉਸ ਵੇਲੇ ਮੁਕਾਬਲਾ ਹੋ ਗਿਆ ਜਦੋਂ ਗਸ਼ਤ ਦੌਰਾਨ ਪਲਿਸ ਨੂੰ ਦੇਖ ਕੇ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਗੋਲਡੀ ਬਰਾੜ ਦੇ ਇੱਕ ਸਾਥੀ ਦੇ ਲੱਤ ਵਿੱਚ ਗੋਲੀਆਂ ਲੱਗੀਆਂ। ਜਿਸ ਨੂੰ ਜਖਮੀ ਹਾਲਤ ਵਿੱਚ ਤਲਵੰਡੀ ਸਾਬੋ ਲਿਆਂਦਾ ਗਿਆ।

ਜਖਮੀ ਗੈਗਸਟਰ ਰਾਮਾ ਮੰਡੀ ਵਿੱਚ ਇੱਕ ਵਪਾਰੀ ਤੋਂ ਫਿਰੌਤੀਆਂ ਮੰਗਣ ਵਾਲੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਦਾ ਸੀ। ਜਖਮੀ ਗੈਂਗਸਟਾਰ ਦਾ ਨਾਂਅ ਮਨਿੰਦਰ ਸਿੰਘ ਘੋੜਾ ਦੱਸਿਆ ਜਾ ਰਿਹਾ ਹੈ ਜੋ ਕਿ ਪੁਲਿਸ ਨੂੰ ਫਿਰੌਤੀ ਮੰਗਣ ਵਾਲੇ ਮਾਮਲੇ ਵਿੱਚ ਚਾਹੀਦਾ ਸੀ। ਖਬਰ ਲਿਖੇ ਜਾਣ ਤੱਕ ਪੁਲਿਸ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਵਿਖੇ ਇਲਾਜ ਲਈ ਲੈ ਗਈ, ਜਿੱਥੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਰਾ ਅਪ੍ਰੇਸ਼ਨ ਬਠਿੰਡਾ ਦੀ ਸੀ.ਆਈ.ਏ. 1 ਦੀ ਟੀਮ ਨੇ ਭਾਰੀ ਪੁਲਿਸ ਦੀ ਸਹਾਇਤਾ ਨਾਲ ਕੀਤਾ।

ਇਹ ਵੀ ਪੜ੍ਹੋ : ਸਰਕਾਰ ਸ਼ੁਰੂ ਕਰਨ ਜਾ ਰਹੀ ਐ ਇੱਕ ਹੋਰ ਨਵੀਂ ਪੈਨਸ਼ਨ ਸਕੀਮ, ਕੁਆਰਿਆਂ ਲਈ ਖੁਸ਼ਖਬਰੀ