ਜੈਪੁਰ ’ਚ ਦਰਦਨਾਕ ਹਾਦਸਾ, 5 ਦੀ ਮੌਤ

Moga, 70 Motorcycles, Burnt, Ashes

ਜਿਉਂਦਾ ਸੜੇ 5 ਲੋਕ, ਮ੍ਰਿਤਕਾਂ ’ਚ 3 ਬੱਚੇ ਸ਼ਾਮਲ | Rajasthan News

  • ਗੈਸ ਸਿਲੰਡਰ ਲੀਕ ਹੋਣ ਨਾਲ ਵਾਪਰਿਆ ਹਾਦਸਾ

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਜੈਪੁਰ ’ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਹੀ ਪਰਿਵਾਰ ਦੇ 5 ਲੋਕ ਜਿਉਂਦੇ ਸੜ ਗਏ ਹਨ। ਮ੍ਰਿਤਕਾਂ ’ਚ 3 ਬੱਚੇ ਵੀ ਸ਼ਾਮਲ ਹਨ। ਬਾਕੀ ਦੋ ਬੱਚਿਆਂ ਦੇ ਮਾਤਾ-ਪਿਤਾ ਸਨ। ਇਹ ਹਾਦਸਾ ਗੈਸ ਸਿਲੰਡਰ ਦੇ ਲੀਕ ਹੋਣ ਕਾਰਨ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾ ਕੇ ਸੜਿਆਂ ਹੋਈਆਂ ਲਾਸ਼ਾਂ ਨੂੰ ਥਾਣਾ ਪੁਲਿਸ ਨੇ ਬਾਹਰ ਕੱਢਿਆ ਹੈ। ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ਾਂ ਨੂੰ ਕਾਂਵਟਿਆ ਹਸਪਤਾਲ ’ਚ ਰਖਵਾ ਦਿੱਤਾ ਹੈ। ਐੱਸਐੱਚਓ ਨੇ ਦੱਸਿਆ ਕਿ ਹਾਦਸਾ ਜੈਸਲਪਾ ਪਿੰਡ ’ਚ ਵੀਰਵਾਰ ਸਵੇਰੇ ਕਰੀਬ 7:30 ਵਜੇ ਦਾ ਹੈ। (Rajasthan News)

ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਜਿੱਥੇ ਸਿਲੰਡਰ ’ਚ ਅੱਗ ਲੱਗੀ ਹੋਈ ਸੀ। ਰੈਗੁਲੇਟਰ ਦੇ ਪੈਨਲ ਤੋਂ ਅੱਗ ਨਿੱਕਲੀ ਸੀ, ਜਿਸ ਨਾਲ ਪੂਰੇ ਕਮਰੇ ’ਚ ਅੱਗੇ ਫੈਲੀ ਤੇ ਸਾਰਾ ਪਰਿਵਾਰ ਜਿਉਂਦਾ ਸੜ ਗਿਆ। ਹਾਦਸੇ ’ਚ ਰਾਜੇਸ਼ (26), ਉਸ ਦੀ ਪਤਨੀ ਰੂਬੀ (24), ਇਸ਼ੂ (7), ਦਿਲਖੁਸ਼ (2) ਤੇ ਖੁਸ਼ਮਾਨੀ (4) ਸਾਲ ਦੇ ਬੱਚਿਆਂ ਦੀ ਮੌਤ ਹੋ ਗਈ ਹੈ। ਐੱਸਐੱਚਓ ਨੇ ਦੱਸਿਆ ਕਿ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਇੱਥੇ ਰਾਜਸਥਾਨ ’ਚ ਕਿਰਾਏ ’ਤੇ ਰਹਿੰਦਾ ਸੀ। (Rajasthan News)