ਡੋਪ ਟੈਸਟ ਕਰਾਉਣ ਦਾ ਇੱਕ ਦਿਨ

ਡੋਪ ਟੈਸਟ ਕਰਾਉਣ ਦਾ ਇੱਕ ਦਿਨ

ਕਈ ਦਿਨ ਜਿੰਦਗੀ ਵਿੱਚ ਵਿਸੇਸ ਬਣ ਜਾਂਦੇ ਹਨ।ਉਹ ਦਿਨ ਸਿਸਟਮ ਦੀਆਂ ਸਾਰੀਆਂ ਪਰਤਾਂ ਅਤੇਝਾਕੀਆਂ ਪੇਸ਼ ਕਰ ਦਿੰਦਾ। ਓਥੇ ਮਨੁੱਖ ਨੂੰ ਆਪਣੇ ਮੁੱਲ ਦਾ ਵੀ ਪਤਾ ਲੱਗਦਾ ਅਤੇ ਸਮਾਜਵਿੱਚ ਵਿਚਰਦੇ ਲੋਕਾਂ ਬਾਰੇ ਵੀ, ਉਹਨਾਂ ਦੀ ਸੋਚ ਬਾਰੇ ਵੀ।ਪੰਜਾਬ ਦੇ ਲੋਕ ਬੇਹੱਦ ਭੋਲੇ ਵੀ ਹਨ ਅਤੇ ਹਾਂ, ਹਾਂ ਕਰਨ ਵਾਲੇ ਵੀ। ਆਪਣੇ ਹੱਕਾਂ ਪ੍ਰਤੀ ਚੇਤਨਾ ਨਾ ਮਾਤਰ ਹੈ ਟਾਵਿਆਂ ਨੂੰ ਛੱਡ ਕੇ।

ਵੀਰਵਾਰ ਨੂੰ ਜਿਸਨੇ ਨਵਾਂ ਅਸਲਾ ਲਾਇਸੈਂਸ ਬਣਾਉਣਾ ਜਾਂ ਰਿਨਿਊ ਕਰਾਉਣਾ,ਉਸ ਲਈ ਡੋਪ ਟੈਸਟ ਹੁੰਦਾ। ਮੈਂ ਡੋਪ ਟੈਸਟ ਕਰਾਉਣ ਲਈ ਸਹੀ 9 ਵਜੇ ਹਸਪਤਾਲ ਪਹੁੰਚ ਜਾਨਾਂ।10 ਰੁਪਏ ਦੀ ਪਰਚੀ ਕਟਵਾ ਕੇ ਡਾਕਟਰ ਤੋਂ ਮਾਰਕ ਕਰਵਾ ਲੈਨਾ।1500 ਰੁਪਏ ਦੀ ਫੀਸ ਕਟਵਾ ਕੇ ਜਿਸ ਕਮਰੇਵਿੱਚ ਡੋਪ ਟੈਸਟ ਹੁੰਦੇ, ਓਥੇ ਕਤਾਰ ਵਿੱਚ ਖੜ ਜਾਨਾਂ।

ਓਥੇ ਹੋਰ ਵੀ ਡੋਪ ਟੈਸਟ ਕਰਾਉਣਵਾਲੇ ਖੜ੍ਹੇ ਸਨ।ਇੱਕ ਬੋਲਿਆ, ਦੇਸ ਦਾ ਸਿਸਟਮ ਐਨਾ ਵਿਗੜ ਗਿਆ,ਇਹ ਦੇਸ ਨੇ ਮੁਰੰਮਤ ਨਾਲ ਠੀਕ ਨਹੀਂ ਹੋਣਾ, ਸਗੋਂ ਇਹ ਢਾਹ ਕੇ ਦੁਆਰਾ ਬਣਾਉਣਾ ਪਊ।ਦੂਜਾ ਬੋਲਿਆ, ਅਸਲ੍ਹਾ ਲਾਇਸੈਂਸ ਬਣਾਉਣ ਲਈ ਡੌਪ ਟੈਸਟ ਕਰਵਾਉਣਾ ਪੈਂਦਾ, ਸਾਰਾ ਮੈਡੀਕਲ ਹੁੰਦਾ।ਜੇ ਮਾੜੀ ਜਿਹੀ ਗਲਤੀ ਆ ਜੇ ਤਾਂ ਮੈਡੀਕਲੀ ਠੀਕ ਨਹੀਂ ਲਿਖ ਕੇ ਕਾਰਵਾਈ, ਹਥਿਆਰ ਨਾਲ ਜੇ ਬੰਦਾ ਗਲਤ ਹੋਊ,2-4 ਬੰਦਿਆਂ ਦਾ ਨੁਕਸਾਨ ਕਰ ਸਕਦਾ । ਸ਼ਾਸਨ ਚਲਾਉਣ ਵਾਲਿਆਂ ਦਾ ਕੋਈ ਡੋਪ ਨਹੀਂ, ਕੋਈ ਮੈਡੀਕਲ ਨਹੀਂ,ਕੀ ਪਤਾ ਕਿੰਨੇ ਗਲਤ ਫੈਸਲੇ ਲਈ ਜਾਂਦੇ ਆ, ਧੰਨ ਆ ਸਾਡੇ ਦੇਸ਼ ਦਾ ਸਿਸਟਮ।

10.30 ਵਜੇ ਸਾਡਾ ਡੋਪ ਟੈਸਟ ਦਾ ਕੰਮ ਨਿਬੜ ਗਿਆ ਅਤੇ ਸਾਨੂੰ 1 ਵਜੇ ਦੁਬਾਰਾ ਆਉਣ ਲਈ ਕਿਹਾਗਿਆ।ਇੱਕ ਵਜੇ ਸਾਨੂੰ ਸਭ ਨੂੰ ਇੱਕ ਕਤਾਰ ਬਣਾਉਣ ਲਈ ਕਿਹਾ ਗਿਆ। ਤਿੰਨ ਡਾਕਟਰਾਂ ਨੇ ਸਾਡੇ ਮੈਡੀਕਲ ਸਰਟੀਫਿਕੇਟ ਤੇ ਰਿਪੋਰਟ ਕਰ ਦਿੱਤੀ।ਇੱਕ ਡਾਕਟਰ ਨਾ ਹੋਣ ਕਾਰਨ ਐੱਸਐੱਮਓ ਨੇ ਕਿਹਾ ਕਿ ਅੱਖਾਂ ਦਾ ਡਾਕਟਰ ਨਹੀਂ ਹੈ, ਤੁਸੀਂ ਕੱਲ ਆਉਣਾ, ਪਹਿਲਾਂ ਉਹ ਡਾਕਟਰ ਕੱਲਰਿਪੋਰਟ ਕਰੇਗਾ, ਫਿਰ ਅਖੀਰ ਵਿੱਚ ਮੇਰੇ ਦਸਤਖਤ ਹੋਣਗੇ।

ਮੈਂ ਕਿਹਾ, ਮੈਡਮ ਜਦ ਅੱਜ ਡੋਪ ਲਈ ਦਿਨ ਨਿਸਚਿਤ ਕੀਤਾ ਹੋਇਆ, ਅਸੀਂ ਸਾਰੇ ਆਪਣੇ ਕੰਮ ਛੱਡ ਕੇ,ਕੋਈ ਛੁੱਟੀ ਲੈ ਕੇ, ਦੂਰੋਂ -ਦੂਰੋਂ ਅਸੀਂ ਆਏ ਹਾਂ।ਕੱਲ ਫਿਰ ਸਾਡੀ ਓਨੀ ਹੀ ਭਕਾਈਹੋਵੇਗੀ।ਮੈਡਮ ਕਹਿਣ ਲੱਗੇ ਕਿ ਮੈਂ ਕੀ ਕਰ ਸਕਦੀ ਹਾਂ। ਮੈਂ ਕਿਹਾ ਮੈਡਮ ਤੁਸੀਂ ਹਸਪਤਾਲ ਦੇ ਮੁਖੀ ਹੋ, ਤੁਸੀਂ ਅੱਖਾਂ ਦੇ ਡਾਕਟਰ ਦਾ ਪ੍ਰਬੰਧ ਕਰੋ।ਇੱਕ ਹੋਰ ਡਾਕਟਰ ਕਹਿਣ ਲੱਗਾ ਕਿ ਛੁੱਟੀ ਆਲੇ ਡਾਕਟਰ ਨੂੰ ਕਿਵੇਂ ਬੁਲਾ ਸਕਦੇ ਹਾਂ, ਮੈਂ ਕਿਹਾ , ਮਨੁੱਖਤਾ ਲਈ,20 ਲੋਕਾਂ ਦੀ ਪ੍ਰੇਸਾਨੀ ਖਤਮ ਕਰਨ ਲਈ।ਉਹ ਬੋਲਿਆ, ਤੁਸੀਂ ਛੁੱਟੀ ਆਲੇ ਦਿਨ ਕੰਮ ਤੇ ਜਾ ਸਕਦੇ ਹੋ, ਮੈਂ ਕਿਹਾ, ਹਾਂ, ਜੇ ਅੱਜ ਜਿੰਨਾ ਜ਼ਰੂਰੀ ਹੋਵੇ।ਇੱਕ ਡਾਕਟਰ ਨੇ ਅਤੇ ਐੱਸਐੱਮਓ ਨੇ ਫੋਨ ਲਾਇਆ ਪਰ ਛੁੱਟੀ ਆਲੇ ਡਾਕਟਰ ਨੇ ਚੁੱਕਿਆ ਹੀ ਨਹੀਂ।

ਅਸੀਂ ਸਾਰੇ ਬਾਹਰ ਆ ਗਏ। ਮੈਂ ਸਭ ਨੂੰ ਕਿਹਾ ਕਿ ਕੋਸ਼ਿਸ਼ ਕਰ ਲੈਨੇ ਆਂ ਜੇ ਤੁਹਾਡੇ ਵਿੱਚ ਸਬਰ ਹੈ। ਉਹਨਾਂ ਨੇ ਹਾਂ ਕਿਹਾ। ਮੈਂ ਕਿਸੇ ਤੋਂ ਸਿਹਤ ਮੰਤਰੀ ਦੇ ਪੀਏ ਗੁਰਦੇਵ ਸਿੰਘ ਟਿਵਾਣਾ ਦਾ ਨੰਬਰ ਲੈ ਕੇ ਫੋਨ ਕੀਤਾ ਅਤੇ ਸਾਰੀ ਸਮੱਸਿਆ ਦੱਸੀ। ਉਹਨਾਂ ਕਿਹਾ ਕਿ ਮੈਂ ਮੰਤਰੀ ਸਾਬ ਤੋਂ ਐੱਮ ਐਮ ਓ ਨੂੰ ਫੋਨ ਕਰਾਉਂਨਾ। ਉਹਨਾਂ ਫੋਨ ਕਰਵਾ ਕੇ ਮੈਨੂੰ ਕਿਹਾ ਕਿ ਐੱਸ ਐਮ ਓ ਨੂੰ ਮਿਲ ਲਵੋ। ਅਸੀਂ ਦੋ ਜਣੇ ਚਲੇ ਗਏ।ਮੈਡਮ ਨੇ ਦੱਸਿਆ ਕਿ ਸਿਹਤ ਮੰਤਰੀ ਦਾ ਫੋਨ ਆਇਆ। ਉਹਨਾਂ ਸੇਵਾਦਾਰ ਡਾਕਟਰ ਦੇ ਘਰ ਭੇਜ ਦਿੱਤਾ ਅਤੇ ਹਦਾਇਤ ਕੀਤੀ ਕਿ ਮੈਡਮ ਨੂੰ ਲੈ ਕੇ ਹੀ ਆਉਣਾ।45 ਮਿੰਟ ਬਾਅਦ ਡਾਕਟਰ ਆ ਗਈ।

ਡਾਕਟਰ ਨੇਅੱਖਾਂ ਦੀ ਜਾਂਚ ਕਰਕੇ ਸਾਡੇ ਮੈਡੀਕਲ ਫਾਰਮ ਤੇ ਦਸਤਖਤ ਕਰ ਦਿੱਤੇ।ਡਾਕਟਰ ਦਾ ਪਤੀ ਬਾਹਰ ਆ ਕੇ ਕਹਿਣ ਲੱਗਾ ਕਿ ਛੋਟੇ ਜਿਹੇ ਕੰਮ ਲਈ ਸਿਹਤ ਮੰਤਰੀ ਤੋਂ ਫੋਨ ਕਰਾਉਨੇ ਓ,ਜੇ ਸੋਡੀ ਐਨੀ ਚਲਦੀ ਹੈ ਤਾਂ ਹਸਪਤਾਲਾਂ ਵਿੱਚ ਡਾਕਟਰ ਪੂਰੇ ਕਰਵਾ ਦਿਓ। ਮੈਂ ਕਿਹਾ ਕਿ ਸਰ ਅੱਜ ਸਾਡੀ ਸਮੱਸਿਆ ਜੋ ਸੀ, ਉਹਦੇ ਲਈ ਕਾਲ ਕੀਤੀ।ਜੇ ਘੱਟ ਡਾਕਟਰਾਂ ਕਰਕੇ ਸੋਨੂੰ ਸਮੱਸਿਆਆਈ ਤਾਂ ਤੁਸੀਂ ਆਪਣੀ ਸਮੱਸਿਆ ਹੱਲ ਕਰਵਾ ਲਵੋ।ਉਹ ਕਹਿਣ ਲੱਗਾ ਕਿ ਸਾਡੇ 1 ਸਾਲ ਦਾ ਬੱਚਾ ਹੈ, ਡਾਕਟਰ ਨੇ ਵਰਤ ਰੱਖਿਆ, ਸਾਨੂੰ ਹੋਰ ਵੀ ਕੋਈ ਸਮੱਸਆ ਹੋ ਸਕਦੀ ਹੈ। ਮੈਂ ਕਿਹਾ ਕਿ ਸਾਡੇ ਕੋਲ ਕੋਈ ਦੂਰਬੀਨ ਨਹੀਂ ਜੋ ਤੁਹਾਡੇ ਘਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੀਏ।ਬਾਕੀ ਸਾਨੂੰ ਕਿਹੜਾ ਪਤਾ ਸੀ ਕਿ ਤੁਹਾਡੀ ਪਤਨੀ ਹੀ ਅੱਖਾਂ ਦੀ ਡਾਕਟਰ ਹੈ।

ਫਿਰ ਉਹਦੀਆਂ ਕਹੀਆਂ ਦੋ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗੀਆਂ। ਪਹਿਲੀ, ਉਹ ਕਹਿੰਦਾ ਕਿ ਸਾਨੂੰ ਨੌਕਰੀ ਦੀ ਬਹੁਤੀ ਲੋੜ ਨਹੀਂ ਤਾਂ ਮੈਂ ਕਿਹਾ ਕਿ ਇਹਦਾ ਹੱਲ ਅਸਤੀਫਾ, ਤੁਸੀਂ ਦਿਓ, ਹੋਰ ਪ੍ਰਬੰਧ ਫਿਰ ਹੀ ਹੋਊ।ਦੂਜਾ ਕਿ ਮੈਂ ਕਿਸੇ ਹੋਰ ਸ਼ਹਿਰ ਵਿੱਚ ਸਰਕਾਰੀ ਡਾਕਟਰ ਹਾਂ, ਮੈਂ ਐਨੇ ਲੋਕਾਂ ਦਾ ਇਲਾਜ ਕੀਤਾ। ਮੈਂ ਕਿਹਾ ਕਿ ਇਹ ਕੀ ਅਹਿਸਾਨ ਕੀਤਾ, ਮੈਂ ਬੱਚਿਆਂ ਨੂੰ ਪੜ੍ਹਾਉਂਦਾ ਹਾਂ,ਇੱਕ ਦਿਨ ਮੈਂ ਮਾਪਿਆਂ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਬੱਚਿਆਂ ਨੂੰ ਪੜ੍ਹਾਇਆ ਤਾਂ ਉਹ ਕਹਿਣ ਲੱਗੇ ਕਿ ਤਨਖਾਹ ਤੂੰ ਮੂੰਗੀ ਦਲਣ ਦੀ ਲੈਨਾਂ। ਫਰਜਾਂ ਦੀ ਪੂਰਤੀ ਤਾਂ ਸਾਡਾ ਫਰਜ ਹੈ।

ਮੈਂ ਕਿਹਾ ਕਿ ਜੇ ਡਾਕਟਰ 10 ਮਿੰਟ ਲਈ ਹਸਪਤਾਲ ਆ ਗਿਆ ਅਤੇ ਇਹਦੇ ਨਾਲ 20 ਬੰਦਿਆਂ ਦੀ ਪ੍ਰੇਸ਼ਾਨੀ ਖਤਮ ਹੋ ਗਈ। ਉਹਨਾਂ ਦੇ ਖਰਚ ਅਤੇ ਸਮੇਂ ਦੀ ਬੱਚਤ ਹੋ ਗਈ।ਜਿੰਨਾ ਵੱਡਾ ਮਸਲਾ ਤੁਸੀਂ ਬਣਾ ਰਹੇ ਹੋ,ਐਡਾ ਨਹੀਂ ਹੈ। ਜੋ ਕੰਮ ਸਾਡਾ ਇੱਕ ਵਜੇ ਹੋ ਸਕਦਾ ਸੀ, ਉਹ ਚਾਰ ਵਜੇ ਹੋਇਆ। ਸਮੇਂ ਦੀ ਬਰਬਾਦੀ ਅਤੇ ਖੱਜਲ-ਖੁਆਰੀ ਦੀ ਕੋਈ ਭਰਪਾਈ ਨਹੀਂ ਹੋ ਸਕਦੀ।ਇਸ ਕੰਮ ਵਿੱਚ ਸਾਡੀ ਪ੍ਰੇਸਾਨੀ ਨੂੰ ਸਮਝਣ ਅਤੇ ਉਹਦਾਹੱਲ ਕਰਨ ਲਈ ਸਿਹਤ ਮੰਤਰੀ ਦੇ ਪੀ ਏ ਗੁਰਦੇਵ ਸਿੰਘ ਟਿਵਾਣਾ ਅਤੇ ਐਸਐਮਓ ਮੈਡਮ ਦਾ ਧੰਨਵਾਦ। ਹਾਂ ਹਸਪਤਾਲਾਂ ਅਤੇ ਦਫਤਰਾਂ ਵਿੱਚ ਆਮ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖਤਮ ਕਰਨ ਲਈ ਸਾਰਥਕ ਨੀਤੀ ਬਣਾਉਣ ਦੀ ਲੋੜ ਹੈ।ਇਹ ਨੀਤੀ ਆਮ ਲੋਕਾਂ ਅਤੇ ਸੇਵਾਵਾਂ ਦੇ ਰਹੇ ਲੋਕਾਂ ਨੂੰ ਸਹਾਇਤਾ ਕਰਦੀ ਹੋਵੇ।ਕੰਮ ਦੇ ਬੋਝ ਕਰਕੇ ਨਾ ਕਰਮਚਾਰੀ ਪ੍ਰੇਸ਼ਾਨ ਹੋਣ ਅਤੇ ਆਮ ਲੋਕਾਂ ਦਾ ਕੰਮ ਵੀ ਆਸਾਨੀ ਨਾਲ ਹੋਵੇ।
ਗੁਰਨੇ ਕਲਾਂ
ਤਹਿਸੀਲ ਬੁਢਲਾਡਾ
ਮਾਨਸਾ ਮੋ : 9915621188
ਪਿਆਰਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ