ਬਿਨਾਂ ਸਿਰ ਪੈਰ ਦੀ ਰਾਜਨੀਤੀ

ਬਿਨਾਂ ਸਿਰ ਪੈਰ ਦੀ ਰਾਜਨੀਤੀ

ਬਰਤਾਨੀਆਂ ’ਚ ਭਾਰਤੀ ਮੂਲ ਦੇ ਆਗੂ ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਦੀ ਜਿੰਮੇਵਾਰੀ ਸੰਭਾਲ ਲਈ ਹੈ ਇਸ ਦੇ ਨਾਲ ਹੀ ਸਾਡੇ ਦੇਸ਼ ਦੇ ਸਿਆਸੀ ਆਗੂਆਂ ਨੇ ਹਲਕੇ ਪੱਧਰ ਦੀ ਸਿਆਸਤ ਕਰਨ ਦਾ ਰੁਝਾਨ ਫੜ ਲਿਆ ਹੈ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੂਦੀਨ ਓਵੈਸੀ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮੁਫ਼ਤੀ ਮਹਿਬੂਬਾ ਪੁੱਛ ਰਹੇ ਹਨ ਕਿ ਕੀ ਭਾਰਤ ਅੰਦਰ ਵੀ ਘੱਟ ਗਿਣਤੀਆਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ ਕੋਈ ਇਹ ਪੁੱਛ ਰਿਹਾ ਹੈ ਕਿ ਕੀ ਕਿਸੇ ਦਲਿਤ ਨੂੰ ਵੀ ਪ੍ਰਧਾਨ ਮੰਤਰੀ ਬਣਾਇਆ ਜਾਵੇ ਇਹ ਬਿਆਨਬਾਜ਼ੀ ਬੜੀ ਅਜੀਬੋ ਗਰੀਬ ਹੈ, ਜੋ ਭਾਰਤੀ ਸਿਆਸਤ ਤੇ ਸਮਾਜ ਦੇ ਪੱਛੜੇਪਣ ਦੀ ਨਿਸ਼ਾਨੀ ਹੈ ਦੁੱਖ ਦੀ ਗੱਲ ਹੈ ਕਿ ਅਜ਼ਾਦੀ ਦੇ 75 ਵਰਿ੍ਹਆਂ ਬਾਅਦ ਵੀ ਅਜਿਹਾ ਹੋ ਰਿਹਾ ਹੈ

ਸੰਵਿਧਾਨ ਨੇ ਜਿਸ ਜਾਤਪਾਤ ਤੇ ਧਾਰਮਿਕ ਭੇਦਭਾਵ ਨੂੰ ਖਤਮ ਕਰਕੇ ਸਮਾਨਤਾ ਵਾਲੇ ਸਮਾਜ ਦੀ ਸਿਰਜਨਾ ਦਾ ਆਦਰਸ਼ ਪੇਸ਼ ਕੀਤਾ ਸੀ ਉਸ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸੱਚਾਈ ਇਹ ਹੈ ਕਿ ਡਾ. ਮਨਮੋਹਨ ਸਿੰਘ, ਜਵਾਹਰ ਲਾਲ ਨਹਿਰੂ, ਅਟਲ ਬਿਹਾਰੀ ਵਾਜਪਾਈ, ਆਈ ਕੇ ਗੁਜਰਾਲ, ਵਰਗੇ ਪ੍ਰਧਾਨ ਮੰਤਰੀਆਂ ਤੇ ਡਾ. ਅਬਦੁਲ ਕਲਾਮ ਮਰਹੂਮ ਰਾਸ਼ਟਰਪਤੀ ਦੀ ਜੇਕਰ ਦੁਨੀਆ ’ਚ ਚਰਚਾ ਸੀ ਤਾਂ ਭਾਰਤ ਦੇ ਇੱਕ ਕਾਬਲ ਆਗੂ ਹੋਣ ਕਰਕੇ ਦੇਸ਼ ਦੇ 130 ਕਰੋੜ ਭਾਰਤੀ ਡਾ. ਅਬਦੁਲ ਕਲਾਮ ਦੀ ਅੱਜ ਵੀ ਪ੍ਰਸੰਸਾ ਉਹਨਾਂ ਦੀ ਮਹਾਨ ਸ਼ਖਸੀਅਤ ਕਰਕੇ ਕਰਦੇ ਹਨ, ਨਾ ਕਿ ਉਹਨਾਂ ਦੇ ਘੱਟ ਗਿਣਤੀ ਹੋਣ ਕਰਕੇ ਸੰਵਿਧਾਨ ਨਿਰਮਾਤਾਵਾਂ ਨੇ ਰਾਖਵਾਂਕਰਨ ਦੀ ਵਿਵਸਥਾ ਕਰਨ ਦੇ ਬਾਵਜੂਦ ਧਰਮ ਨਿਰਪੱਖਤਾ ਤੇ ਬਰਾਬਰਤਾ ਦਾ ਸੰਕਲਪ ਕਾਇਮ ਕਰਕੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ ਜਾਂ ਕੇਂਦਰੀ ਜਾ ਸੂਬੇ ਦੇ ਮੰਤਰੀ ਅਹੁਦੇ ਲਈ ਜਾਤ ਜਾਂ ਧਰਮ ਅਧਾਰਿਤ ਰਾਖਵਾਂਕਰਨ ਦੀ ਕੋਈ ਵਿਵਸਥਾ ਨਹੀਂ ਕੀਤੀ ਮੌਕਾ ਕਾਬਲ ਭਾਰਤੀ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਧਰਮ ਜਾਂ ਜਾਤ ਦੇ ਆਧਾਰ ’ਤੇ

ਇਹ ਸਾਡੇ ਦੇਸ਼ ਦੀ ਗੰਧਲੀ ਸਿਆਸਤ ਦਾ ਹੀ ਨਤੀਜਾ ਹੈ ਕਿ ਵੋਟ ਬੈਂਕ ਦੀ ਨੀਤੀ ’ਤੇ ਚੱਲਣ ਕਰਕੇ ਜਾਤਪਾਤ ਤੇ ਸੰਪ੍ਰਦਾਇ ਦਾ ਨਾਂਅ ਵਰਤਣ ਦੀ ਖੇਡ ਖੇਡੀ ਜਾਂਦੀ ਹੈ ਇਸੇ ਕਰਕੇ ਅੱਜ ਵੀ ਧਰਮ ਤੇ ਜਾਤ ਦੇ ਨਾਂਅ ’ਤੇ ਦੰਗੇ ਹੁੰਦੇ ਹਨ ਇਸੇ ਰੁਝਾਨ ਕਾਰਨ ਹੀ ਪੱਛਮ ਤੋਂ ਅਸੀਂ ਰਾਜਨੀਤਿਕ ਅਤੇ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਪੱਛੜ ਗਏ ਹਾਂ ਸਭ ਤੋਂ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਆਗੂ ਇੰਗਲੈਂਡ ਦੀ ਇਸ ਖੂਬੀ ਨੂੰ ਵੀ ਪਛਾਣਨ ਤੋਂ ਖੁੰਝ ਗਏ ਹਨ ਕਿ ਉਥੇ ਧਰਮ ਜਾਤ ਜਾਂ ਕੌਮ ਨੂੰ ਨਹੀਂ ਵੇਖਿਆ ਜਾਂਦਾ ਕਾਬਲੀਅਤ ਵੇਖੀ ਜਾਂਦੀ ਹੈ ਇੰਗਲੈਂਡ ਨੇ ਜਿਹੜੀ ਸੋਚ ਤਿਆਗ ਕੇ ਰਿਸ਼ੀ ਸੂਨਕ ਨੇ ਜਿੰਮੇਵਾਰੀ ਦਿੱਤੀ ਹੈ

ਸਾਡੇ ਆਗੂ ਉਸੇ ਤਿਆਗੀ ਗਈ ਸੋਚ ਨੂੰ ਹੀ ਭਾਰਤ ’ਚ ਲਾਗੂ ਕਰਨਾ ਚਾਹੁੰਦੇ ਹਨ ਇਹ ਸਮਝ ਨਹੀਂ ਆ ਰਿਹਾ ਕਿ ਭਾਰਤੀ ਆਗੂ ਸੂਨਕ ਦੀ ਪ੍ਰਧਾਨ ਮੰਤਰੀ ਬਣਨ ਦੀ ਘਟਨਾ ਤੋਂ ਕੁਝ ਸਿੱਖਣਾ ਚਾਹੁੰਦੇ ਹਨ ਜਾਂ ਉਸ ਸਿਸਟਮ ਵੱਲ ਜਾਣਾ ਚਾਹੁੰਦੇ ਹਨ ਜੋ ਇੰਗਲੈਂਡ ’ਚ ਪਹਿਲਾਂ ਚੱਲ ਰਿਹਾ ਸੀ ਜੇਕਰ ਅਸਲ ਅਰਥਾਂ ’ਚ ਇੰਗਲੈਂਡ ਦੀ ਪ੍ਰਸੰਸਾ ਕਰਨੀ ਹੈ ਤੇ ਉਹਨਾਂ ਤੋਂ ਸਿੱਖਣਾ ਹੀ ਹੈ ਤਾਂ ਸਾਡੇ ਆਗੂਆਂ ਨੂੰ ਕਹਿਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੀ ਜਾਤ, ਧਰਮ, ਸੂਬਾ, ਭਾਸ਼ਾ, ਰੰਗ ਕੋਈ ਵੀ ਹੋਵੇ ਉਹ ਕਾਬਲ ਹੋਣਾ ਚਾਹੀਦਾ ਹੈ ਜਿਵੇਂ ਇੰਗਲੈਂਡ ਨੇ ਕੀਤਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ