ਕਿਸਾਨ ਅੰਦੋਲਨ ਸਬੰਧੀ ਇੰਟਰਨੈੱਟ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹੀਂ ਥਾਈਂ ਬੰਦ ਰਹੇਗਾ ਇੰਟਰਨੈੱਟ

Farmar Protest

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨ ਅੰਦੋਲਨ ਦੇ ਚੱਲਦੇ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ‘ਚੱਲੋ ਦਿੱਲੀ’ ਅੰਦੋਲਨ ਦੇ ਚੱਲਦੇ ਹੋਏ ਹੁਣ 28 ਤੇ 29 ਫਰਵਰੀ ਨੂੰ ਹਰਿਆਣਾ ਦੇ ਅੰਬਾਲਾ ਦੇ ਕੁਝ ਖੇਤਰਾਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਐੱਸਐੱਮਐੱਸ ਸੇਵਾਵਾਂ ਨੂੰ ਵੀ ਮੁੱਅਤਵ ਕੀਤਾ ਜਾ ਸਕਦਾ ਹੈ। ਇਹ ਫੈਸਲਾ ਹਰਿਆਣਾ ਦੇ ਅੰਬਾਲਾ ਸਮੇਤ 7 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਕਰੀਬਨ 2-3 ਦਿਨ ਪਹਿਲਾਂ ਹੀ ਇੰਟਰਨੈੱਟ ਸੇਵਾਵਾਂ ਮੁੜ ਤੋਂ ਬਹਾਲ ਹੋਈਆਂ ਸਨ। ਇਹ ਫੈਸਲਾ 28 ਫਰਵਰੀ ਦੀ ਰਾਤ ਤੋਂ ਲੈ ਕੇ 29 ਫਰਵਰੀ ਦੀ ਰਾਤ 12 ਵਜੇ ਤੱਕ ਕੀਤਾ ਗਿਆ ਹੈ। ਇੰਟਰਨੈੱਟ ਸੇਵਾਵਾਂ ਅੰਬਾਲਾ ਦੇ ਸਦਰ ਅੰਬਾਲਾ, ਪੰਜੋਖੋੜਾ ਤੇ ਨਾਗਲ ਥਾਣਾ ਖੇਤਰਾਂ ’ਚ ਮੁਅੱਤਲ ਰਹਿਣਗੀਆਂ। ਇਹ ਫੈਸਲਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਹੈ। (Farmar Protest)