ਚੰਡੀਗੜ੍ਹ ਮੇਅਰ ਚੋਣ ਸਬੰਧੀ ਹਾਈਕੋਰਟ ਤੋਂ ਆਈ ਵੱਡੀ ਅਪਡੇਟ

Chandigarh News
ਚੰਡੀਗੜ੍ਹ ਮੇਅਰ ਚੋਣ ਸਬੰਧੀ ਹਾਈਕੋਰਟ ਤੋਂ ਆਈ ਵੱਡੀ ਅਪਡੇਟ

ਹਾਈਕੋਰਟ ਨੇ ਕਿਹਾ-ਚੋਣਾਂ ‘ਚ ਦੇਰੀ ਮਨਜ਼ੂਰ ਨਹੀਂ, 23 ਜਨਵਰੀ ਨੂੰ ਮੰਗਿਆ ਜਵਾਬ

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਚੰਡੀਗੜ੍ਹ ਮੇਅਰ ਚੋਣਾਂ ਲਈ 6 ਫਰਵਰੀ ਦੀ ਤਰੀਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਵਿੱਚ 18 ਦਿਨਾਂ ਦੀ ਦੇਰੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪਟੀਸ਼ਨ ‘ਤੇ ਅਗਲੀ ਸੁਣਵਾਈ 23 ਜਨਵਰੀ ਨੂੰ ਤੈਅ ਕਰਦੇ ਹੋਏ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਚੋਣਾਂ ਸਬੰਧੀ ਜਵਾਬ ਦੇਣ ਦੇ ਹੁਕਮ ਦਿੱਤੇ ਹਨ। (Chandigarh News)

ਇਹ ਵੀ ਪੜ੍ਹੋ: ਇਟਾਲੀਅਨ ਮਾਸਟਰਜ ਰੈਸਟੋਂਰੈਂਟ ’ਚ ਲੱਗੀ ਭਿਆਨਕ ਅੱਗ

ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਚੋਣਾਂ 26 ਜਨਵਰੀ ਤੋਂ ਪਹਿਲਾਂ ਜ਼ਰੂਰੀ ਹਨ, ਨਹੀਂ ਤਾਂ ਹਾਈਕੋਰਟ ਨੂੰ ਜ਼ਰੂਰੀ ਹੁਕਮ ਜਾਰੀ ਕਰਨੇ ਪੈਣਗੇ। ਪਟੀਸ਼ਨ ‘ਤੇ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਅਤੇ ਹੋਰ ਪੱਖੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਅਮਨ-ਕਾਨੂੰਨ ਦੀ ਦਲੀਲ ਦਿੰਦਿਆਂ ਚੋਣਾਂ ਮੁਲਤਵੀ ਕਰਨ ਲਈ ਪ੍ਰਸ਼ਾਸਨ ਨੂੰ ਫਟਕਾਰ ਲਾਈ ਅਤੇ ਕਿਹਾ ਕਿ ਅਜਿਹੀਆਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।