ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ

Punjab Government

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਆਮ ਲੋਕਾਂ ਨੂੰ ਸਹੂਲਤਾਂ ਦੇਣ ’ਚ ਕੋਈ ਕਸਰ ਨਹੀਂ ਛੱਡ ਰਹੀ। ਹੁਣ ਸੂਬਾ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਤੋਹਫ਼ਾ ਦਿੱਤਾ ਗਿਆ ਹੈ। ਹੋਰ ਸਿਹਤ ਸਹੂਲਤਾਂ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ’ਚ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਮਾਪਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ’ਚ 664 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ ਜਿੱਥੇ ਵੱਡੇ ਗਿਣਤੀ ’ਚ ਮਰੀਜ ਇਲਾਜ਼ ਕਰਵਾਉਣ ਪੁੱਜ ਰਹੇ ਹਨ। ਇਨ੍ਹਾਂ ਕਲੀਨਿਕਾਂ ’ਚ ਟੈਬ, ਕੰਪਿਊਟਰ ਤੇ ਹੋਰ ਸਾਜ਼ੋ ਸਮਾਨ ਪਹਿਲਾਂ ਤੋਂ ਮੌਜ਼ੂਦ ਹੈ ਜਿੱਥੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ’ਚ ਕੋਈ ਮੁਸ਼ਕਲ ਨਹੀਂਂ ਆਵੇਗੀ। ਪੰਜਾਬ ’ਚ 44 ਫ਼ੀਸਦੀ ਹੀ ਬੱਚਿਆਂ ਦੇ ਆਧਾਰ ਕਾਰਡ ਬਣੇ ਹੋਏ ਹਨ, ਜਿਸ ਨੂੰ ਦੇਖਦੇ ਹੋਏ ਸਕੂਲ ਸਿੱਖਿਆ, ਸਮਾਜਿਕ ਸੁਰੱਖਿਆ ਤੇ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਆਂਗਣਵਾੜੀ ਸਕੂਲਾਂ ’ਚ ਆ ਰਹੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ’ਚ ਤੇਜ਼ੀ ਲਿਆਂਦੀ ਜਾਵੇ। (Punjab Government)

5 ਤੋਂ 7 ਅਤੇ 15 ਤੋਂ 17 ਸਾਲ ਤੱਕ ਦੇ ਬੱਚਿਆਂ ਦੀ ਜ਼ਰੂਰੀ ਬਾਇਓਮੈਟਿ੍ਰਕ ਅਪਡੇਟ ਸਹੂਲਤ ਬਿਲਕੁਲ ਮੁਫ਼ਤ ਹੈ। ਕੋਈ ਵੀ ਨਾਗਰਿਕ ਜਿਸ ਨੇ ਬੀਤੇ 10 ਸਾਲਾਂ ਤੋਂ ਆਧਾਰ ਅਪਡੇਟ ਨਹੀਂ ਕਰਵਾਇਆ, ਉਹ ਵੀ ਆਨਲਾਈਨ ਆਧਾਰ ਕਾਰਡ ਅਪਡੇਟ ਕਰਵਾ ਸਕਦੇ ਹਨ।

ਬੱਚਿਆਂ ਦਾ ਬਾਇਓਮੀਟਿ੍ਰਕ ਅਪਡੇਟ 100 ਫ਼ੀਸਦੀ ਕਰਨ ਦਾ ਟੀਚਾ | Punjab Government

ਪੰਜਾਬ ਰਾਜ ਨੇ 5 ਸਾਲ ਤੱਕ ਦੇ ਬੱਚਿਆਂ ਦਾ ਬਾਇਓਮੀਟਿ੍ਰਕ 100 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਹੈ। ਪੰਜਾਬ ਦੀ ਬਾਲਗ ਆਬਾਦੀ ਆਧਾਂਰ ’ਚ ਕਵਰ ਹੋ ਚੁੱਕੀ ਹੈ ਪਰ ਬੱਚਿਆਂ ਦਾ ਟੀਚਾ ਪੂਰਾ ਕਰਨ ’ਚ ਚੁਣੌਤੀ ਆ ਰਹੀ ਹੈ। ਸਰਕਾਰ ਸਾਰੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਕੇ ਇਸ ਟੀਚੇ ਨੂੰ ਹਾਸਲ ਕਰਨਾ ਚਾਹੁੰਦੀ ਹੈ। ਇਸ ਲਈ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਫੁੱਲਾਂ ਨਾਲ ਸਜੀ ਗੱਡੀ ’ਚ ਅੰਤਿਮ ਸਫ਼ਰ ’ਤੇ ਰੁਖ਼ਸਤ ਹੋ ਗਈ ਸਰੀਰਦਾਨੀ ਵੀਰਾਂ ਬਾਈ ਇੰਸਾਂ