ਸਬ ਡਵੀਜਨ ਮਲੋਟ ਦੇ ਪਿੰਡ ਖਾਨੇ ਕੀ ਢਾਬ ’ਚ 65 ਸਾਲਾ ਕਿਸਾਨ ਦੀ ਮੌਤ
ਮਲੋਟ, (ਮਨੋਜ)। ਸਬ ਡਵੀਜਨ ਮਲੋਟ ਦੇ 65 ਸਾਲਾ ਕਿਸਾਨ ਦੀ ਮੌਤ ਦੀ ਖਬਰ ਹੈ। ਪਿੰਡ ਖਾਨੇ ਕੀ ਢਾਬ ਦੇ ਕਿਸਾਨ ਸੁਖਦੇਵ ਸਿੰਘ ਦੀ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਮੌਤ ਹੋ ਗਈ। ਸੁਖਦੇਵ ਸਿੰਘ ਕਿਸਾਨੀ ਸ਼ੰਘਰਸ਼ ਦੇ ਸ਼ੁਰੂ ਤੋਂ ਹੀ ਟਿਕਰੀ ਬਾਰਡਰ ਤੇ ਗਿਆ ਹੋਇਆ ਸੀ ਬੀਤੇ ਕੁਝ ਦਿਨ ਪਹਿਲਾਂ ਬਿਮਾਰ ਹੋਣ ਕਾਰਨ ਘਰ ਵਾਪਸ ਪਰਤਿਆ ਸੀ ਜਿਸ ਦਾ ਇਲਾਜ਼ ਚੱਲ ਰਿਹਾ ਸੀ, ਵੀਰਵਾਰ ਉਸ ਦੀ ਮੌਤ ਹੋ ਗਈ। ਜਿਸ ਦਾ ਅੰਤਿਮ ਸਸਕਾਰ ਕਰਦਿਆਂ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਅੰਤਿਮ ਅਰਦਾਸ ਕੀਤੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਮਲੋਟ, ਲੰਬੀ ਦੇ ਪ੍ਰਧਾਨ ਲਖਨਪਾਲ ਸ਼ਰਮਾਂ ਨੇ ਦੱਸਿਆ ਕਿ ਇਕ ਸੰਘਰਸ਼ੀ ਕਿਸਾਨ ਆਗੂ ਨੂੰ ਗੁਆ ਦਿੱਤਾ ਹੈ ਸੁਖਦੇਵ ਸਿੰਘ ਕਾਫੀ ਸਮੇਂ ਤੋਂ ਕਿਸਾਨਾਂ ਅਤੇ ਮਜਦੂਰਾਂ ਲਈ ਸ਼ੰਘਰਸ਼ ਕਰਦੇ ਆ ਰਹੇ ਸਨ। ਉਨਾਂ ਕਿਸਾਨੀ ਹਿੱਤਾਂ ਲਈ ਕਈ ਵਾਰ ਜੇਲਾਂ ਕੱਟੀਆਂ ਪਰ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਵਿਰੁੱਧ ਲੱਗੇ ਮੌਰਚੇ ਵਿਚ ਬਿੱਲ ਰੱਦ ਕਰਾਉਣ ਲਈ ਸੰਧੁਕਤ ਮੌਰਚੇ ਦੀ ਅਗਵਾਈ ਵਿੱਚ ਜੂਝਦਿਆਂ ਉਨਾਂ ਸ਼ਹਾਦਤ ਦਿੱਤੀ ਹੈ ਜੋ ਅਜਾਈਂ ਨਹੀਂ ਜਾਵੇਗੀ। ਉਨਾਂ ਕਿਹਾ ਕਿ ਕਿਸਾਨ ਮਾਰੂ ਖੇਤੀ ਬਿੱਲਾਂ ਦੀ ਵਾਪਸੀ ਤੱਕ ਸ਼ੰਘਰਸ਼ ਜਾਰੀ ਰਹੇਗਾ ਤੇ ਇਸੇ ਤਰਾਂ ਹੀ ਆਪਣੇ ਹੱਕਾਂ ਲਈ ਜੂਝਦਿਆਂ ਕਿਸਾਨ ਕੁਰਬਾਨੀਆਂ ਕਰਨ ਤੋਂ ਪਿੱਛੇ ਨਹੀ ਹਟਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।