ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 16, 2026
More
    Home Breaking News ਨਹਿਰ ਚ ਛਾਲ ਮਾ...

    ਨਹਿਰ ਚ ਛਾਲ ਮਾਰਕੇ ਕੀਤੀ ਜੀਵਨ ਲੀਲਾ ਸਮਾਪਤ

    ਨਹਿਰ ਚ ਛਾਲ ਮਾਰਕੇ ਕੀਤੀ ਜੀਵਨ ਲੀਲਾ ਸਮਾਪਤ

    ਸ਼ੇਰਪੁਰ (ਰਵੀ ਗੁਰਮਾ) ਕਸਬਾ ਸ਼ੇਰਪੁਰ ਵਿੱਚ ਸੋਨੇ ਦੇ ਗਹਿਣਿਆਂ ਦਾ ਕੰਮ ਕਰਨ ਵਾਲੇ ਇੱਕ ਵਿਸ਼ਵਾਸ ਨਾਮਕ ਵਿਅਕਤੀ ਵੱਲੋਂ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰਵਾਸੀ ਵਿਅਕਤੀ ਵਿਸ਼ਵਾਸ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕਸਬੇ ਦੇ ਮੇਨ ਬਜਾਰ ਅੰਦਰ ਸੋਨੇ ਦੇ ਗਹਿਣਿਆਂ ਨੂੰ ਢਾਲਣ ਦਾ ਕੰਮਕਾਰ ਕਰਦਾ ਸੀ, ਜਿਸ ਨੇ ਬੀਤੀ ਕੱਲ੍ਹ ਇੱਥੋਂ ਨੇੜਲੇ ਪਿੰਡ ਰਣੀਕੇ ਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

    ਜਿਸ ਦੀ ਮ੍ਰਿਤਕ ਦੇਹ ਪੁਲਿਸ ਵੱਲੋਂ ਅਪਣੇ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਬੱਚਿਆਂ ਸਮੇਤ ਪਤਨੀ ਨੂੰ ਛੱਡ ਗਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here