ਖਤ ਲਿਖ ਕੇ ਈਐੱਮਆਈ ‘ਤੇ 6 ਮਹੀਨੇ ਰੋਕ ਲਾਉਣ ਲਈ ਕਿਹਾ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਰੋਨਾ ਵਾਇਰਸ ਕਨੂੰ ਲੈ ਕੇ ਮੋਦੀ ਸਰਕਾਰ Prime Minister ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਰੇ ਦੇਸ਼ ‘ਚ 21 ਦਿਨਾਂ ਦੇ ਲਾਕ ਡਾਊਨ ਦੇ ਫੈਸਲੇ ਦਾ ਵੀ ਸਮੱਰਥਨ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਖਤ ਲਿਖ ਕੇ ਕਿਹਾ ਕਿ ਕਕਰੋਨਾ ਦੇ ਖਿਲਾਫ਼ ਇਸ ਲੜਾਈ ‘ਚ ਕਾਂਗਰਸ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। ਇਸ ਦੇ ਨਾਲ ਹੀ ਉਨ੍ਹਾ ਸਰਕਾਰ ਨੂੰ ਕਈ ਸੁਝਾਅ ਵੀ ਦਿੱਤੇ। ਨੌਕਰੀਪੇਸ਼ਾ ਲੋਕਾਂ ਨੂੰ ਰਾਹਤ ਦੇਣ ਲਈ ਈਐੱਮਆਈ ‘ਤੇ 6 ਮਹੀਨਿਆਂ ਤੱਕ ਰੋਕ ਲਾਉਣ ਦੀ ਮੰਗ ਕੀਤੀ। ਬੈਂਕਾਂ ਦੁਆਰਾ ਵਿਆਹ ਵੀ ਮਾਫ਼ ਕਰਨ ਦਾ ਸੁਝਾਅ ਦਿੱਤਾ ਹੈ।
ਸੋਨੀਆ ਨੇ ਲਿਖਿਆ ਕਿ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਕੰਮਕਾਰ ਠੱਪ ਹੋ ਗਿਆ ਹੈ। ਅਜਿਹੇ ‘ਚ ਗਰੀਬ ਵਰਗ ਸਭ ਤੋਂ ਜ਼ਿਆਦਾ ਪਰੇਸ਼ਾਨ ਹੈ। ਇਸ ਲਈ ਅਜਿਹੇ ਲੋਕਾਂ ਦੇ ਖਾਤੇ ‘ਚ ਤੁਰੰਤ 7500 ਰੁਪਏ ਸਰਕਾਰ ਵੱਲੋਂ ਟਰਾਂਸਫਰ ਕੀਤੇ ਜਾਣੇ ਚਾਹੀਦੇ ਹਨ। ਇਹ ਇੱਕਮੁਸ਼ਤ ਰਕਮ ਜਨਧਨ ਖਾਤਾ ਧਾਰਕ, ਪੀਐੱਮ ਕਿਸਾਨ ਯੋਜਨਾ ਖਾਤਾਧਾਰਕ, ਬਜ਼ੁਰਗ ਔਰਤਾਂ, ਵਿਧਵਾ ਔਰਤਾਂ, ਦਿਵਿਆਂਗ, ਮਨਰੇਗਾ ਮਜ਼ਦੂਰਾਂ ਦੇ ਖਾਤਿਆਂ ‘ਤੇ ਟਰਾਂਸਫਰ ਕਰਨੇ ਚਾਹੀਦੇ ਹਨ।
ਡਾਕਟਰਾਂ ਤੇ ਹੈਲਥ ਪੈਰਾਮੈਡੀਕਲ ਸਟਾਫ਼ ਲਈ ਕਦਮ ਚੁੱਕਣ ਲਈ ਕਿਹਾ
- ਸੋਨੀਆ ਗਾਂਧੀ ਨੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ।
- ਉਨ੍ਹਾਂ ਆਪਣੀ ਚਿੱਠੀ ‘ਚ ਉਦਯੋਗ ਲਈ ਰਾਹਾਤ ਪੈਕੇਜ਼ ਅਤੇ ਆਮ ਲੋਕਾਂ ਲਈ ਵੀ ਰਿਲੀਫ਼ ਦਾ ਸੁਝਾਅ ਦਿੱਤਾ ਹੈ।
- ਸਪਲਾਈ ਚੈਨ ਨੂੰ ਵੀ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।
- ਲਾਕ ਡਾਊਨ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਸੈਲਰੀ ਤੋਂ ਕੱਟਣ ਵਾਲੇ ਲੋਨ ਨੂੰ ਵੀ 6 ਮਹੀਨਿਆਂ ਤੱਕ ਰੋਕਿਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।