ਬੰਗਲਾਦੇਸ਼ ਦੀ ਹੱਦ ਨੇੜਿਓਂ ਗੁੰਮ ਹੋਇਆ ਮੰਦਬੁੱਧੀ ਨੌਜਵਾਨ ਸੰਗਰੂਰ ਤੋਂ ਮਿਲਿਆ
ਡੇਰਾ ਸ਼ਰਧਾਲੂਆਂ ਕਈ ਮਹੀਨਿਆਂ ਬਾਅਦ ਪਿਊਸ਼ ਨੂੰ ਉਸਦੇ ਘਰ ਵਾਲਿਆਂ ਨੂੰ ਸੌਂਪਿਆ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਬੰਗਲਾਦੇਸ਼ ਦੀ ਹੱਦ ਨੇੜਿਓਂ 5-6 ਮਹੀਨੇ ਪਹਿਲਾਂ ਗੁੰਮ ਹੋਏ 24 ਵਰ੍ਹਿਆਂ ਦੇ ਮੰਦਬੁੱਧੀ ਨੌਜਵਾਨ ਪਿਊਸ਼ ਨੂੰ ਅੱਜ ਸੰਗਰੂਰ ਵਿਖੇ ਉਸ ਦੇ ਮਾਪਿਆਂ ਦੇ ਸਪੁਰਦ (Humanity) ਕਰ ਦਿੱਤਾ ਗਿਆ। ਇਸ ਬੇਸ਼ੁਧ ਤੇ ਗੁੰਮ ਹੋਏ ਨੌਜਵਾਨ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਉਣ ਦਾ ਜ਼ਰੀਆ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਪਿੰਗਲਵਾੜਾ ਸੰਸਥਾ ਸੰਗਰੂਰ ਬਣੀਆਂ ਹਨ। ਅੱਜ ਕਈ ਮਹੀਨੇ ਬਾਅਦ ਪਿਊਸ਼ ਨੇ ਜਿਉਂ ਹੀ ਆਪਣੇ ਘਰ ਵਾਲਿਆਂ ਨੂੰ ਵੇਖਿਆ ਤਾਂ ਉਸ ਦੀਆਂ ਓਦਰੀਆਂ ਅੱਖਾਂ ਵਿੱਚ ਇੱਕ ਚਮਕ ਆ ਗਈ ਹੈ ਅਤੇ ਆਪਣੇ ਬੱਚੇ ਨੂੰ ਦਰ-ਦਰ ਲੱਭ ਰਹੇ
ਉਸ ਦੇ ਪਿਤਾ ਅਤੇ ਰਿਸ਼ਤੇਦਾਰਾਂ ਦੇ ਅੱਖਾਂ ਵਿੱਚ ਹੰਝੂ ਸਨ। ਪਿਊਸ਼ ਨੂੰ ਲੈਣ ਆਏ ਉਸ ਦੇ ਪਿਤਾ ਨਰੇਸ਼ ਤਾਤੀਆ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਉਨ੍ਹਾਂ ਦਾ ਮੰਦਬੁੱਧੀ ਲੜਕਾ ਕਿਧਰੇ ਗੁੰਮ ਹੋ ਗਿਆ ਸੀ। ਉਨ੍ਹਾਂ ਨੇ ਰਿਸ਼ਤੇਦਾਰੀਆਂ ਵਿੱਚ ਭਾਲ ਕੀਤੀ ਪਰ ਕਿਧਰੋਂ ਕੁਝ ਵੀ ਪਤਾ ਨਹੀਂ ਲੱਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਸੁੰਦਰਵਣ (ਪੱਛਮੀ
ਬੰਗਾਲ) ਹੈ ਜਿਹੜਾ ਬੰਗਲਾਦੇਸ਼ ਦੀ ਹੱਦ ਦੇ ਬਿਲਕੁਲ ਨਾਲ ਹੈ।
ਨਰੇਸ਼ ਨੇ ਦੱਸਿਆ ਕਿ ਕਈ ਮਹੀਨਿਆਂ ਦੀ ਭਾਲ ਪਿੱਛੋਂ ਵੀ ਜਦੋਂ ਕਿਧਰੇ ਕੁਝ ਪਤਾ ਨਹੀਂ ਲੱਗਿਆ ਤਾਂ ਉਹ ਥੱਕ ਹਾਰ ਕੇ ਘਰੇ ਬੈਠ ਗਏ ਅਤੇ ਕੁਝ ਦਿਨ ਪਹਿਲਾਂ ਸੰਗਰੂਰ ਤੋਂ ਡੇਰਾ ਸੱਚਾ ਸੌਦਾ ਸੰਸਥਾ ਦੇ ਸ਼ਰਧਾਲੂ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਪਿਊਸ਼ ਦੇ ਸਹੀ ਸਲਾਮਤ ਹੋਣ ਬਾਰੇ ਦੱਸਿਆ। ਫਿਰ ਜਾ ਕੇ ਉਨ੍ਹਾਂ ਦੇ ਸਾਹ ਵਿੱਚ ਸਾਹ ਪਏ। ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ 2 ਦਿਨ ਦਾ ਸਫ਼ਰ ਤੈਅ ਕਰਕੇ ਅੱਜ ਸੰਗਰੂਰ ਪੁੱਜੇ ਅਤੇ ਪਿੰਗਲਵਾੜਾ ਸੰਸਥਾ ‘ਚ ਪਿਊਸ਼ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਪਿਊਸ਼ ਦੇ ਪਿਤਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਬਹੁਤ ਹੀ ਨੇਕ ਦਿਲ ਹਨ ਜਿਨ੍ਹਾਂ ਨੇ ਉਸ ਦੇ ਮੰਦਬੁੱਧੀ ਬੱਚੇ ਦੀ ਏਨੀ ਸੰਭਾਲ ਕੀਤੀ ਅਤੇ ਉਨ੍ਹਾਂ ਤੱਕ ਸੰਪਰਕ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰਾਜ ਸਿੰਘ ਰਿਟਾ: ਐਸ.ਐਚ.ਓ., ਹੁਕਮ ਚੰਦ ਨਾਗਪਾਲ ਰਿਟਾ: ਬੈਂਕ ਮੈਨੇਜਰ, ਸੁਖਵਿੰਦਰ ਬਬਲਾ ਫਾਰਮੇਸੀ ਅਫ਼ਸਰ, ਭਰਤ ਕੁਮਾਰ ਸੁਨਾਮ, ਬਲਵਿੰਦਰ ਬੱਬੀ, ਜਸਪਾਲ ਸਿੰਘ ਉਭਾਵਾਲ, ਨਾਹਰ ਸਿੰਘ ਕਾਲਾ ਹਰੀਪੁਰਾ ਤੋਂ ਇਲਾਵਾ ਪਿੰਗਲਵਾੜਾ ਸੰਸਥਾ ਦੇ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।
ਇਸ ਸਬੰਧੀ ਗੱਲਬਾਤ ਕਰਦਿਆਂ ਪਿੰਗਲਵਾੜਾ ਸੰਸਥਾ ਸੰਗਰੂਰ ਦੇ ਸੰਚਾਲਕ ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੁਖਵਿੰਦਰ ਬਬਲਾ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਸੇ ਮੰਦਬੁੱਧੀ ਨੌਜਵਾਨ ਦੇ ਮਿਲਣ ਬਾਰੇ ਦੱਸਿਆ ਜਿਸ ਪਿੱਛੋਂ ਪੁਲਿਸ ਨੂੰ ਸੂਚਿਤ ਕਰਵਾਉਣ ਪਿੱਛੋਂ ਉਸ ਨੂੰ ਪਿੰਗਲਵਾੜੇ ਵਿੱਚ ਦਾਖ਼ਲ ਕਰ ਦਿੱਤਾ ਗਿਆ। ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਸ ਨੌਜਵਾਨ ਦੇ ਪਰਿਵਾਰਕ ਮੈਂਬਰ ਅੱਜ ਇਸ ਨੂੰ ਲੈਣ ਆਏ ਹਨ।
ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੋਇਆ ਸਾਰਾ ਕੁਝ : ਦੀਪ ਚੰਦ ਇੰਸਾਂ
ਇਸ ਸਬੰਧੀ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰ ਦੀਪ ਚੰਦ ਇੰਸਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿਊਸ਼ ਨਾਂਅ ਦਾ ਇਹ ਮੰਦਬੁੱਧੀ ਨੌਜਵਾਨ ਹਰੇੜੀ ਰੋਡ ‘ਤੇ ਡੇਰਾ ਪ੍ਰੇਮੀ ਬਲਵਿੰਦਰ ਬੱਬੀ ਤੇ ਜਸਪਾਲ ਸਿੰਘ ਨੂੰ ਮਿਲਿਆ।
ਉਨ੍ਹਾਂ ਦੱਸਿਆ ਕਿ ਪਿਊਸ਼ ਜਿਸ ਵੇਲੇ ਉਨ੍ਹਾਂ ਨੂੰ ਮਿਲਿਆ ਤਾਂ ਉਸ ਦੀ ਹਾਲਤ ਏਨੀ ਖਰਾਬੀ ਸੀ ਕਿ ਉਸ ਵਿੱਚੋਂ ਮੁਸ਼ਕ ਮਾਰ ਰਹੀ ਸੀ ਅਤੇ ਉਸ ਨੂੰ ਕੋਈ ਸੁਧ ਬੁਧ ਨਹੀਂ ਸੀ, ਇਸ ਤੋਂ ਬਾਅਦ ਪ੍ਰੇਮੀਆਂ ਵੱਲੋਂ ਉਸ ਨੂੰ ਨਾਮਚਰਚਾ ਘਰ ਲਿਜਾ ਕੇ ਨੁਹਾ ਧੁਆ ਕੇ ਚੰਗੇ ਕੱਪੜੇ ਪਾਏ ਅਤੇ ਪਿੰਡੇ ‘ਤੇ ਤੇਲ ਝੱਸਿਆ ਅਤੇ ਉਸ ਨੂੰ ਖਾਣ ਪੀਣ ਲਈ ਦਿੱਤਾ। ਦੀਪ ਚੰਦ ਨੇ ਦੱਸਿਆ ਕਿ ਪਿਊਸ਼ ਦੇ ਸੁਰਤ ਸਿਰ ਆਉਣ ਤੋਂ ਬਾਅਦ ਉਸ ਨੂੰ ਏਨੀ ਕੁ ਸੁਧ ਆ ਗਈ ਕਿ ਉਸ ਨੇ ਆਪਣੇ ਘਰ ਦਾ ਮੁਬਾਇਲ ਨੰਬਰ ਵੀ ਉਨ੍ਹਾਂ ਨੂੰ ਦੱਸ ਦਿੱਤਾ
ਜਿਸ ਪਿੱਛੋਂ ਉਸ ਦੇ ਘਰ-ਬਾਰ ਸਬੰਧੀ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਸੰਭਵ ਹੋਇਆ ਹੈ, ਉਨ੍ਹਾਂ ਦੀ ਪ੍ਰੇਰਣਾ ਨਾਲ ਅੱਜ ਡੇਰਾ ਸ਼ਰਧਾਲੂ 134 ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੇ ਹੋਏ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।