ਜਨਾਧਾਰ ਬਚਾਉਣ ‘ਚ ਲੱਗੇ ਮਾਇਆਵਤੀ
ਬਸਪਾ ਸੁਪਰੀਮੋ ਮਾਇਆਵਤੀ ਇਨ੍ਹੀਂ ਦਿਨੀਂ ਕਾਂਗਰਸ ਪਾਰਟੀ ‘ਤੇ ਗੁੱਸੇ ਹੋ ਰਹੇ ਹਨ ਇਸ ਕਾਰਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪਿਛਲੇ ਹਫ਼ਤੇ ਦਿੱਲੀ ‘ਚ ਕੇਂਦਰ ਸਰਕਾਰ ਖਿਲਾਫ਼ ਵਿਰੋਧੀ ਪਾਰਟੀਆਂ ਨੂੰ ਇਕੱਠੇ ਕਰਨ ਲਈ ਬੁਲਾਈ ਗਈ ਬੈਠਕ ‘ਚ ਭਾਗ ਨਹੀਂ ਲਿਆ ਮਾਇਆਵਤੀ ਨੇ ਦੱਸਿਆ ਕਿ ਉਨ੍ਹਾਂ ਨੇ 10 ਸਾਲ ਤੱਕ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਬਾਹਰੋਂ ਹਮਾਇਤ ਦਿੱਤੀ ਸੀ ਇਸ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੇ ਹੋਰ ਜਿੱਥੇ ਕਿਤੇ ਵੀ ਕਾਂਗਰਸ ਨੂੰ ਜ਼ਰੂਰਤ ਸੀ
ਉਸ ਦੀ ਪਾਰਟੀ ਨੇ ਬਿਨਾਂ ਸ਼ਰਤ ਹਮਾਇਤ ਦਿੱਤੀ ਪਰ ਕਾਂਗਰਸ ਪਾਰਟੀ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਨੂੰ ਤੋੜ ਕੇ ਪਾਰਟੀ ਨੂੰ ਕਮਜ਼ੋਰ ਕਰਨ ਦਾ ਯਤਨ ਕਰਦੀ ਹੈ ਮਾਇਆਵਤੀ ਨੇ ਕਿਹਾ ਕਿ 2018 ਦੀਆਂ ਵਿਧਾਨ ਸਭਾ ਚੋਣਾਂ ‘ਚ ਬਸਪਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸ਼ਗੜ੍ਹ ‘ਚ ਕਾਂਗਰਸ ਨੂੰ ਬਿਨਾਂ ਸ਼ਰਤ ਹਮਾਇਤ ਦੇ ਕੇ ਉਨ੍ਹਾਂ ਦੀ ਸਰਕਾਰ ਬਣਵਾਉਣ ‘ਚ ਪੂਰੀ ਮੱਦਦ ਕੀਤੀ ਸੀ ਪਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦੀ ਪਾਰਟੀ ਦੇ ਸਾਰੇ 6 ਵਿਧਾਇਕਾਂ ਨੂੰ ਪਾਰਟੀ ਬਦਲਵਾ ਕੇ ਕਾਂਗਰਸ ‘ਚ ਸ਼ਾਮਲ ਕਰਵਾ ਲਿਆ
ਏਨਾ ਹੀ ਨਹੀਂ ਗਹਿਲੋਤ ਦੇ ਇਸ਼ਾਰੇ ‘ਤੇ ਹੀ ਉਨ੍ਹਾਂ ਦੀ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਤੇ ਰਾਜਸਥਾਨ ਸੂਬਾ ਇੰਚਾਰਜ ਰਾਮਜੀ ਗੌਤਮ ਅਤੇ ਰਾਜਸਥਾਨ ਸੁਬਾ ਕਨਵੀਨਰ ਸੀਤਾਰਾਮ ਮੇਘਵਾਲ ਦਾ ਬਸਪਾ ਪ੍ਰੋਗਰਾਮ ‘ਚ ਮੂੰਹ ਕਾਲਾ ਕਰਕੇ ਬਸਪਾ ਦੀ ਛਵੀ ਖਰਾਬ ਕਰਨ ਦਾ ਯਤਨ ਕੀਤਾ ਗਿਆ ਸੀ ਜਿਸ ਦੇ ਪਿੱਛੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਹੀ ਹੱਥ ਸੀ ਗਹਿਲੋਤ ਨੇ 2008 ‘ਚ ਵੀ ਉਨ੍ਹਾਂ ਦੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਤੋੜ ਕੇ ਕਾਂਗਰਸ ‘ਚ ਸ਼ਾਮਲ ਕਰਵਾਇਆ ਸੀ ਇਸ ਤਰ੍ਹਾਂ ਵਾਰ-ਵਾਰ ਕਾਂਗਰਸ ਵੱਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜ ਕੇ ਉਨ੍ਹਾਂ ਦੇ ਜਨਾਧਾਰ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ
ਸਰਕਾਰੀ ਹਸਪਤਾਲ ‘ਚ ਇੱਕ ਮਹੀਨੇ ‘ਚ 110 ਬੱਚਿਆਂ ਦੀ ਮੌਤ
ਉਨ੍ਹਾਂ ਨੇ ਰਾਜਸਥਾਨ ‘ਚ ਕੋਟਾ ਦੇ ਇੱਕ ਸਰਕਾਰੀ ਹਸਪਤਾਲ ‘ਚ ਇੱਕ ਮਹੀਨੇ ‘ਚ 110 ਬੱਚਿਆਂ ਦੀ ਮੌਤ ‘ਤੇ ਵੀ ਸਵਾਲ ਚੁੱਕਦੇ ਹੋਏ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਕਟਹਿਰੇ ‘ਚ ਖੜ੍ਹਾ ਕਰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਤਾਂ ਪ੍ਰਿਅੰਕਾ ਗਾਂਧੀ ਛੋਟੀਆਂ-ਛੋਟੀਆਂ ਗੱਲਾਂ ‘ਤੇ ਧਿਆਨ ਦੇਣ ‘ਤੇ ਉਤਾਰੂ ਹੋ ਜਾਂਦੀ ਹੈ ਜਦੋਂ ਕਿ ਰਾਜਸਥਾਨ ‘ਚ ਉਹ ਜੈਪੁਰ ਜਾ ਕੇ ਪਰਤ ਆਈ ਉਨ੍ਹਾਂ ਨੇ ਕੋਟਾ ਜਾ ਕੇ ਪੀੜਤ ਪਰਿਵਾਰਾਂ ਨਾਲ ਮਿਲਣਾ ਮੁਨਾਸਿਬ ਨਹੀਂ ਸਮਝਿਆ ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਦੀ ਅਜਿਹੀ ਦੋਹਰੀ ਨੀਤੀ ਦੀ ਵੀ ਆਚੋਲਨਾ ਕੀਤੀ
ਲੋਕ ਸਭਾ ਚੋਣਾਂ ਦੇ ਕੁਝ ਸਮੇਂ ਬਾਅਦ ਹੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ‘ਚ ਆਪਣੇ ਸਾਰੇ ਤਰ੍ਹਾਂ ਦੇ ਗਠਜੋੜ ਨੂੰ ਖ਼ਤਮ ਕਰਦੇ ਹੋਏ ਇਕੱਲੇ ਚੱਲਣ ਦੀ ਰਣਨੀਤੀ ਅਪਣਾਈ ਸੀ ਪਰ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ‘ਚ ਜਿੰਨੀਆਂ ਵੀ ਉਪ ਚੋਣਾਂ ਹੋਈਆਂ ਉਸ ‘ਚ ਬਸਪਾ ਆਪਣੀ ਚੰਗੀ ਭੁਮਿਕਾ ਨਿਭਾਉਣ ‘ਚ ਸਫ਼ਲ ਨਹੀਂ ਹੋ ਸਕੀ ਇਸ ਤੋਂ ਚਿੰਤਿਤ ਮਾਇਆਵਤੀ ਨੂੰ ਲੱਗਦਾ ਹੈ ਕਿ ਜੇਕਰ ਉਸ ਨੇ ਕਾਂਗਰਸ ਦੇ ਪਿੱਛੇ ਲੱਗਣ ਦੀ ਛਵੀ ਤੋਂ ਪਿੱਛਾ ਨਹੀਂ ਛੁਡਵਾਇਆ ਤਾਂ ਆਉਣ ਵਾਲੇ ਸਮੇਂ ‘ਚ ਉਸ ਦਾ ਰਹਿੰਦਾ-ਖੂੰਹਦਾ ਜਨਾਧਾਰ ਵੀ ਜਾਂਦਾ ਰਹੇਗਾ
ਬਸਪਾ ਦਾ ਆਪਣਾ ਵੋਟ ਬੈਂਕ ਤਿਆਰ ਹੋਇਆ ਸੀ
ਕਾਂਗਰਸ ਦੀਆਂ ਦਲਿਤ ਵੋਟਾਂ ਦੇ ਜੋਰ ‘ਤੇ ਹੀ ਦੇਸ਼ ਭਰ ‘ਚ ਬਸਪਾ ਦਾ ਆਪਣਾ ਵੋਟ ਬੈਂਕ ਤਿਆਰ ਹੋਇਆ ਸੀ ਜੋ ਕਾਂਗਰਸ ਦੇ ਨਾਲ ਗਠਜੋੜ ਕਰਨ ਨਾਲ ਹੌਲੀ-ਹੌਲੀ ਫ਼ਿਰ ਤੋਂ ਕਾਂਗਰਸ ਵੱਲ ਖਿਸਕਣ ਲੱਗਾ ਹੈ ਜਿਸ ਨਾਲ ਬਸਪਾ ਦਾ ਜਨਾਧਾਰ ਵੀ ਘੱਟ ਹੁੰਦਾ ਜਾ ਰਿਹਾ ਹੈ ਬਸਪਾ ਦੇ ਸੰਸਥਾਪਕ ਕਾਂਸ਼ੀਰਾਮ ਨੇ ਆਪਣੇ ਜੀਵਨ ‘ਚ ਹੀ ਬਸਪਾ ਦੀ ਕਮਾਨ ਮਾਇਆਵਤੀ ਦੇ ਹੱਥ ਸੌਂਪ ਕੇ ਉਨ੍ਹਾਂ ਨੂੰ ਆਪਣਾ ਉੱਤਰਾ ਅਧਿਕਾਰੀ ਬਣਾ ਦਿੱਤਾ ਸੀ ਕਾਂਸ਼ੀਰਾਮ ਦੇ ਜਮਾਨੇ ‘ਚ ਬਸਪਾ ਦਾ ਦੇਸ਼ ਦੇ ਕਈ ਸੂਬਿਆਂ ‘ਚ ਪ੍ਰਭਾਵ ਸੀ ਜੋ ਹੁਣ ਸਿਮਟ ਕੇ ਉੱਤਰ ਪ੍ਰਦੇਸ਼ ਤੱਕ ਹੀ ਰਹਿ ਗਿਆ ਹੈ
ਬਸਪਾ ਨੇ 1989 ਤੋਂ ਲੈ ਕੇ 2019 ਤੱਕ ਦੀਆਂ ਲੋਕ ਸਭਾ ਚੋਣਾਂ ‘ਚ ਦੇਸ਼ ਭਰ ‘ਚ ਕੁੱਲ 86 ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ‘ਚ ਪੰਜਾਬ ਦੀਆਂ ਪੰਜ, ਮੱਧ ਪ੍ਰਦੇਸ਼ ਦੀਆਂ ਚਾਰ, ਹਰਿਆਣਾ ਦੀ ਇੱਕ ਤੇ ਉੱਤਰ ਪ੍ਰਦੇਸ਼ ਦੀਆਂ 77 ਸੀਟਾਂ ਸ਼ਾਮਲ ਹਨ 2009 ਦੀਆਂ ਲੋਕ ਸਭਾ ਚੋਣਾਂ ‘ਚ ਬਸਪਾ ਨੂੰ 21 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ ਤੇ ਉਸ ਨੂੰ ਪੂਰੇ ਦੇਸ਼ ‘ਚ 6.17 ਫੀਸਦੀ ਵੋਟਾਂ ਮਿਲੀਆਂ ਸਨ ਜੋ ਬਸਪਾ ਦਾ ਹੁਣ ਤੱਕ ਦਾ ਸਰਵਉੱਚ ਪ੍ਰਦਰਸ਼ਨ ਸੀ 2019 ਦੀਆਂ ਲੋਕ ਸਭਾ ਚੋਣਾਂ ‘ਚ ਬਸਪਾ ਨੇ 10 ਸੀਟਾਂ ‘ਤੇ ਜਿੱਤ ਹਾਸਲ ਕਰਕੇ ਦੇਸ਼ ‘ਚ 3.63 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਜੋ 1996 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਹਲਕਾ ਪ੍ਰਦਰਸ਼ਨ ਸੀ
ਬਸਪਾ ਉੱਤਰ ਪ੍ਰਦੇਸ਼ ‘ਚ ਹੁਣ ਤੱਕ ਚਾਰ ਵਾਰ ਸਰਕਾਰ ਬਣਾ ਚੁੱਕੀ
ਮਾਇਆਵਤੀ ਦੀ ਅਗਵਾਈ ‘ਚ ਬਸਪਾ ਉੱਤਰ ਪ੍ਰਦੇਸ਼ ‘ਚ ਹੁਣ ਤੱਕ ਚਾਰ ਵਾਰ ਸਰਕਾਰ ਬਣਾ ਚੁੱਕੀ ਹੈ ਤੇ 1993 ਤੋਂ 2017 ਤੱਕ ਉੱਥੇ ਕੁੱਲ 537 ਵਿਧਾਨ ਸਭਾ ਸੀਟਾਂ ਵੀ ਜਿੱਤ ਚੁੱਕੀ ਹੈ ਉਥੇ ਰਾਜਸਥਾਨ ‘ਚ ਬਸਪਾ ਦੇ 19, ਛੱਤੀਸਗੜ੍ਹ ‘ਚ 7, ਬਿਹਾਰ ‘ਚ 13, ਦਿੱਲੀ ‘ਚ 3, ਹਰਿਆਣਾ ‘ਚ 4, ਹਿਮਾਚਲ ਪ੍ਰਦੇਸ਼ ‘ਚ 1, ਜੰਮੂ ਅਤੇ ਕਸ਼ਮੀਰ ‘ਚ 5, ਝਾਰਖੰਡ ‘ਚ 1, ਕਰਨਾਟਕ ‘ਚ 1, ਪੰਜਾਬ ‘ਚ 10, ਤੇਲੰਗਾਨਾ ‘ਚ 2 ਤੇ ਉੱਤਰਾਖੰਡ ‘ਚ 18 ਵਿਧਾਇਕ ਜਿੱਤਣ ‘ਚ ਸਫ਼ਲ ਰਹੇ ਹਨ
ਲੋਕ ਸਭਾ ‘ਚ ਵਾਰ-ਵਾਰ ਬਸਪਾ ਦਾ ਆਗੂ ਨੂੰ ਬਦਲਣਾ ਮਾਇਆਵਤੀ ਅੰਦਰਲੀ ਅਸੁਰੱਖਿਆ ਦੀ ਭਾਵਨਾ ਨੂੰ ਹੀ ਦਰਸ਼ਾਉਂਦਾ ਹੈ ਬਸਪਾ ‘ਚ ਕਾਂਸ਼ੀਰਾਮ ਦੇ ਜਮਾਨੇ ਦੇ ਜਿਆਦਾਤਰ ਪੁਰਾਣੇ ਆਗੂਆਂ ਨੂੰ ਜਾਂ ਤਾਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਨੂੰ ਆਪਣੀ ਵੱਖਰੀ ਰਾਹ ਚੁਣਨ ‘ਤੇ ਮਜ਼ਬੂਰ ਕੀਤਾ ਗਿਆ ਜਿਸ ਕਾਰਨ ਅੱਜ ਬਸਪਾ ‘ਚ ਬਹੁਤ ਘੱਟ ਪੁਰਾਣੇ ਆਗੂ ਰਹਿ ਗਏ ਹਨ ਬਸਪਾ ‘ਚ ਹੁਣ ਹੋਰ ਪਾਰਟੀਆਂ ‘ਚੋਂ ਆਉਣ ਵਾਲੇ ਆਗੂਆਂ ਨੂੰ ਤਰਹੀਜ਼ ਦਿੱਤੀ ਜਾਣ ਲੱਗੀ ਹੈ ਜਿਸ ਕਾਰਨ ਬਸਪਾ ਦਾ ਮੂਲ ਕਾਡਰ ਖੁਦ ਨੂੰ ਅਣਦੇਖਿਆ ਮਹਿਸੂਸ ਕਰ ਰਿਹਾ ਹੈ ਇਹ ਬਸਪਾ ਲਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ ਹੈ
ਰਮੇਸ਼ ਸਰਾਫ਼ ਧਮੋਰਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।