Congress Foundation Day | ਐਨਆਰਸੀ, ਸੀਏਏ ਨੂੰ ਦੂਜਾ ਨੋਟਬੰਦੀ ਦੱਸਿਆ
ਨਵੀਂ ਦਿੱਲੀ। ਕਾਂਗਰਸ ਪਾਰਟੀ ਅੱਜ ਆਪਣਾ 135 ਵਾਂ ਸਥਾਪਨਾ ਦਿਵਸ (Congress Foundation Day) ਮਨਾ ਰਹੀ ਹੈ। ਸਥਾਪਨਾ ਦਿਵਸ ਦੇ ਮੌਕੇ ‘ਤੇ ਨਾਗਰਿਕਤਾ ਕਾਨੂੰਨ ਦਾ ਮੁੱਦਾ ਕਾਂਗਰਸ ‘ਚ ਛਾਇਆ ਰਿਹਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਮੋਦੀ ਸਰਕਾਰ ਦਾ ਘਿਰਾਓ ਕੀਤਾ। ਰਾਹੁਲ ਗਾਂਧੀ ਨੇ ਸੀਏਏ ਅਤੇ ਐਨਆਰਸੀ ਨੂੰ ਦੂਜਾ ਨੋਟਬੰਦੀ ਦੱਸਿਆ। ਰਾਹੁਲ ਗਾਂਧੀ ਨੇ ਕਿਹਾ, “ਸੀਏਏ ਅਤੇ ਐਨਆਰਸੀ ਨੋਟਬੰਦੀ-2 ਹੈ। ਇਹ ਸਾਰਾ ਮਾਮਲਾ ਜੋ ਕੁਝ ਚੱਲ ਰਿਹਾ ਹੈ, ਉਹ ਨੋਟਬੰਦੀ ਵਾਂਗ ਹੀ ਹੈ ਜਿਸ ‘ਚ ਗਰੀਬ ਲੋਕਾਂ ਨੂੰ ਲਾਈਨ ‘ਚ ਖੜਾ ਕਰਨਾ ਚਾਹੁੰਦੇ ਹਨ। ਕੋਈ ਵੀ ਅਮੀਰ ਇਸ ਲਾਈਨ ‘ਚ ਨਹੀਂ ਖੜੇਗਾ, ਕਿਉਂਕਿ ਉਹ ਉਨ੍ਹਾਂ ਦਾ ਦੋਸਤ ਹੈ।
ਨਜ਼ਰਬੰਦੀ ਕੇਂਦਰ ਬਾਰੇ ਰਾਹੁਲ ਗਾਂਧੀ ਨੇ ਅੱਗੇ ਕਿਹਾ,“ ਤੁਸੀਂ ਮੇਰਾ ਟਵੀਟ ਜ਼ਰੂਰ ਵੇਖਿਆ ਹੋਵੇਗਾ, ਤੁਸੀਂ ਮੋਦੀ ਜੀ ਦਾ ਭਾਸ਼ਣ ਜ਼ਰੂਰ ਸੁਣਿਆ ਹੋਵੇਗਾ, ਹੁਣ ਤੁਸੀਂ ਲੋਕ ਫੈਸਲਾ ਕਰੋ ਕਿ ਝੂਠਾ ਕੌਣ ਹੈ। ਸੋਧੇ ਹੋਏ ਨਾਗਰਿਕਤਾ ਐਕਟ (ਸੀ.ਏ.ਏ.) ਦਾ ਵਿਰੋਧ ਕਰ ਰਹੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਇੱਕ ਦਿਨ ਲਈ ਆਸਾਮ ਦਾ ਦੌਰਾ ਕਰਨਗੇ। ਗਾਂਧੀ ਗੁਹਾਟੀ ‘ਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਹ ਉਨ੍ਹਾਂ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਨਗੇ। ਜਿਨ੍ਹਾਂ ਨੇ ਸੂਬੇ ‘ਚ ਕਾਨੂੰਨ ਵਿਰੁੱਧ ਲਹਿਰ ‘ਚ ਆਪਣੀ ਜਾਨ ਗੁਆ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।