ਜੰਮੂ-ਕਸ਼ਮੀਰ ‘ਚ ਛੇ ਦਿਨਾਂ ‘ਚ ਹੰਝੂ ਗੈਸ ਦਾ ਇੱਕ ਗੋਲਾ ਵੀ ਨਹੀਂ ਫਟਿਆ : ਜਾਵੜੇਕਰ
- ਈਦ ਤੋਂ ਪਹਿਲਾਂ ਸਰਕਾਰ ਨੇ ਚੁੱਕਿਆ ਅਹਿਮ ਕਦਮ, ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਸਬਜ਼ੀਆਂ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਹਲਾਤ ਬਹੁਤ ਖਰਾਬ ਤੇ ਉੱਥੇ ਹਿੰਸਾ ਹੋਣ ਦੀਆਂ ਖਬਰਾਂ ਹਨ ਉਨ੍ਹਾਂ ਕਿਹਾ, ਇਸ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਰਕਾਰ ਨੂੰ ਪਾਰਦਰਸ਼ੀ ਢੰਗ ਨਾਲ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਉੱਥੇ ਅਸਲ ਸਥਿਤੀ ਕੀ ਹੈ ਬੀਬੀਸੀ ਨਿਊਜ਼ ਏਜੰਸੀ ਤਹਿਤ ਅੱਜ ਨਮਾਜ ਦੇ ਪੜ੍ਹਨ ਤੋਂ ਬਾਅਦ ਉੱਥੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਗਏ ਸਨ ਕਸ਼ਮੀਰ ਦੇ ਲੋਕਾਂ ‘ਚ ਡਰ ਤੇ ਬੇਯਕੀਨੀ ਦਾ ਮਾਹੌਲ ਹੈ ਦੂਜੇ ਸੂਬਿਆਂ ‘ਚ ਰਹਿ ਰਹੇ।
ਕਸ਼ਮੀਰੀ ਆਪਣੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਪਾ ਰਹੇ ਹਨ ਉੱਥੇ ਇਸ ਤੋਂ ਉਲਟ ਸਰਕਾਰ ਨੇ ਇਸ ਖਬਰ ਦਾ ਖੰਡਨ ਕੀਤਾ ਹੈ ਪੁਲਿਸ ਜਨਰਲ ਡਾਇਰੈਕਟਰ ਦਿਲਬਾਗ ਸਿੰਘ ਨੇ ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਪਥਰਾਓ ਦੀ ਮਾਮੂਲੀ ਘਟਨਾ ਛੱਡ ਕੇ ਕਿਸੇ ਤਰ੍ਹਾਂ ਦੀ ਘਟਨਾ ਦੀ ਕੋਈ ਖਬਰ ਨਹੀਂ ਹੈ, ਜਿਸ ਨਾਲ ਤੁਰੰਤ ਨਿਪਟ ਲਿਆ ਗਿਆ ਸੀ ਤੇ ਉੱਥੇ ਰੋਕ ਦਿੱਤਾ ਗਿਆ ਸੀ ਓਧਰ ਸੂਚਨਾ ਪ੍ਰਸ਼ਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਸਮਾਪਤ ਕਰਨ ਤੋਂ ਬਾਅਦ ਛੇ ਦਿਨਾਂ ‘ਚ ਜੰਮੂ ਕਸ਼ਮੀਰ ‘ਚ ਹੰਝੂ ਗੈਸ ਦਾ ਇੱਕ ਗੋਲਾ ਵੀ ਨਹੀਂ ਫਟਿਆ ਹੈ ਤੇ ਉੱਥੇ ਸਥਿਤੀ ਪੂਰੀ ਤਰ੍ਹ ਸ਼ਾਂਤੀਪੂਰਨ ਹੈ ਜਾਵੜੇਕਰ ਨੇ ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਨਾਲ ਸਬੰਧਿਤ ਇੱਕ ਪੁਸਤਕ ਦੇ ਉਦਘਾਟਨ ਸਮਾਰੋਹ ‘ਚ ਇਹ ਗੱਲ ਕਹੀ।
ਤਬਾਹੀ ਦੀ ਸਾਜਿਸ਼ ਘੜ ਰਹੇ ਅੱਤਵਾਦੀ ਗੁੱਟ
ਨਵੀਂ ਦਿੱਲੀ, ਇਸਲਾਮਿਕ ਸਟੇਟ ਤੇ ਆਈਐਸਆਈ ਹਮਾਇਤੀ ਅੱਤਵਾਦੀ ਗੁੱਟ ਭਾਰਤ ‘ਚ ਤਬਾਹੀ ਮਚਾਉਣ ਲਈ ਘਾਤ ਲਾਈ ਬੈਠੇ ਹਨ ਇਸ ਸਬੰਧੀ ਭਾਰਤੀ ਖੁਫ਼ੀਆ ਏਜੰਸੀਆਂ ਨੇ ਕੁਝ ਸਮੇਂ ਪਹਿਲਾਂ ਹੀ ਇਨ੍ਹਾਂ ਤਮਾਮ ਅਤਿ ਸੰਵੇਦਨਸ਼ੀਨ ਖੁਫ਼ੀਆ ਸੂਚਨਾਵਾਂ ਤੋਂ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ, ਤਾਂ ਕਿ ਤਬਾਹਕਾਰੀ ਤਾਕਤਾਂ ਨੂੰ ਸਮਾਂ ਰਹਿੰਦੇ ਕਾਬੂ ਕੀਤਾ ਜਾ ਸਕੇ ਇੰਟੈਲੀਜੇਂਸ ਬਿਊਰੋ ਦਫ਼ਤਰ ਵੱਲੋਂ ਜਾਰੀ ਗੁਪਤ ਰਿਪੋਰਟਾਂ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਾਕਿ ਖੁਫ਼ੀਆ ਏਜੰਸੀ ਆਈਐਸਆਈ ਵੱਲੋਂ ਹਮਾਇਤੀ ਜੇਹਾਦੀ ਅੱਤਵਾਦੀ ਗੁੱਟ ਜੰਮੂ ਤੇ ਕਸ਼ਮੀਰ ਤੇ ਉਸ ਦੇ ਬਾਹਰ ਵੱਡੀ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇ ਸਕਦੇ ਹਨ ਇਸ ਮਾਮਲੇ ‘ਚ ਸਬੰਧਿਤ ਸੂਬਿਆਂ ਦੇ ਨੋਟੀਫਿਕੇਸ਼ਨ ਇਕਾਈਆਂ ਤੇ ਪੁਲਿਸ ਦਫ਼ਤਰਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ।