ਬਾਹਰੀ ਆਗੂ ਵਜੋਂ ਸੁਖਪਾਲ ਖਹਿਰਾ ਲਈ ਬਠਿੰਡਾ ਬਣੇਗਾ ਚੁਣੌਤੀ

Challenges, Bathinda, Sukhpal Khaira, External, Leader

ਬਠਿੰਡਾ (ਅਸ਼ੋਕ ਵਰਮਾ) | ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਬਠਿੰਡਾ ਸੰਸਦੀ ਹਲਕੇ ਤੋਂ ਲੋਕ ਸਭਾ ਲਈ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਕਾਲੀਆਂ ਦੇ ਗੜ੍ਹ ਰਹੇ ਹਲਕੇ ‘ਚ ਮਲਵਈ ਵੋਟਰ ਦੁਆਬੀਏ ਨੂੰ ਕੋਈ ਹੁੰਗਾਰਾ ਦੇਣਗੇ ਇਹ ਸਵਾਲ ਬੜਾ ਅਹਿਮ ਹੈ
ਆਮ ਆਦਮੀ ਪਾਰਟੀ ‘ਚੋਂ ਛੇਕੇ ਜਾਣ ‘ਤੇ ਸੁਖਪਾਲ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਬਣਾ ਲਈ ਸੀ ਬਠਿੰਡਾ ਲੋਕ ਸਭਾ ਹਲਕੇ ਨਾਲ ਸਬੰਧਤ ਚਾਰ ਵਿਧਾਇਕਾਂ ‘ਚੋਂ ਸਿਰਫ਼ ਦੋ ਵਿਧਾਇਕ ਜਗਦੇਵ ਸਿੰਘ ਕਾਮਲੂ ਮੌੜ ਮੰਡੀ ਤੇ ਨਾਜਰ ਸਿੰਘ ਮਾਨਸ਼ਾਹੀਆ ਮਾਨਸਾ ਹੀ ਖਹਿਰਾ ਦੇ ਨਾਲ ਹਨ ਹਾਲਾਂਕਿ ਵੋਟਾਂ ਉਪਰੰਤ ਕੀ ਨਤੀਜੇ ਨਿਕਲਣਗੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਸਿਆਸੀ ਮਾਹਿਰਾਂ ਮੁਤਾਬਕ ਬਠਿੰਡਾ ਖਹਿਰਾ ਲਈ ਅਗਨੀ ਪ੍ਰੀਖਿਆ ਸਾਬਤ ਹੋ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੈਟਰਿਕ ਮਾਰਨ ਲਈ ਇਸ ਹਲਕੇ ਤੋਂ ਮੈਦਾਨ ‘ਚ ਨਿਤਰਨਗੇ ਜਦੋਂਕਿ ਕਾਂਗਰਸ ਦੇ ਉਮੀਦਵਾਰ ਬਾਰੇ ਅਨਿਸਚਤਤਾ ਬਣੀ ਹੋਈ ਹੈ ਹਰਸਿਮਰਤ ਨੇ ਪਹਿਲੀ ਵਾਰ ਸਾਲ 2009 ਦੀਆਂ ਲੋਕ ਸਭਾ ਚੋਣਾਂ ‘ਚ  ਵਿਰੋਧੀ ਉਮੀਦਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ ਕਰੀਬ ਸਵਾ ਲੱਖ ਵੋਟਾਂ  ਦੇ ਫਰਕ ਨਾਲ ਹਰਾਇਆ ਸੀ ਸਾਲ 2014 ‘ਚ ਆਮ ਆਦਮੀ ਪਾਰਟੀ ਦੇ ਮੈਦਾਨ ‘ਚ ਆਉਣ ਨਾਲ ਬੀਬੀ ਬਾਦਲ ਆਪਣੇ ਦਿਓਰ ਮਨਪ੍ਰੀਤ ਬਾਦਲ ਦੇ ਮੁਕਾਬਲੇ ‘ਚ 20 ਹਜ਼ਾਰ ਤੱਕ ਵੀ ਨਹੀਂ ਅੱਪੜ ਸਕੇ ਸਨ ਇਹੋ ਕਾਰਨ ਹੈ ਕਿ ਖਹਿਰਾ ਸਣੇ ਬਾਦਲਾਂ ਦੇ ਸਮੂਹ ਵਿਰੋਧੀ ਐਤਕੀਂ ਆਪਣੀ ਜਿੱਤ ਪ੍ਰਤੀ ਉਤਸ਼ਾਹਿਤ ਹਨ ਬਾਦਲ ਪਰਿਵਾਰ ਦਸ ਵਰ੍ਹਿਆਂ ‘ਚ ਹਲਕੇ ‘ਚ ਕਰੀਬ ਚਾਰ ਹਜਾਰ ਕਰੋੜ ਰੁਪਏ ਖਰਚ ਕੇ ਕਰਵਾਏ ਵਿਕਾਸ ਨੂੰ ਅਧਾਰ ਬਣਾਕੇ ਜਿੱਤਣ ਦਾ ਦਾਅਵਾ ਕਰ ਰਿਹਾ ਹੈ ਦੇਖਿਆ ਜਾਏ ਤਾਂ ਹਲਕੇ ‘ਚ ਖਹਿਰਾ ਦਾ ਫਿਲਹਾਲ ਆਪਣਾ ਕੋਈ ਨਿੱਗਰ ਅਧਾਰ ਜਾਂ ਪਾਰਟੀ ਦਾ ਜੱਥੇਬੰਦਕ ਢਾਂਚਾ ਨਹੀਂ ਹੈ ਉਨ੍ਹਾਂ ਦੀ ਬਹੁਤੀ ਟੇਕ ‘ਆਪ’ ਦੇ ਬਾਗੀਆਂ ਅਤੇ ਬਾਦਲ ਵਿਰੋਧੀ ਧਿਰਾਂ ਤੇ ਹੀ ਹੈ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਕੀਤੀ ਬਠਿੰਡਾ ਰੈਲੀ ਨੂੰ ਛੱਡਕੇ ਸ੍ਰੀ ਖਹਿਰਾ ਹਲਕੇ ‘ਚ ਕੋਈ ਪ੍ਰਭਾਵਸ਼ਾਲੀ ਇਕੱਠ ਨਹੀਂ ਕਰ ਸਕੇ ਹਨ ਹਲਕੇ ਵਿਚ 70 ਫ਼ੀਸਦੀ ਕਿਸਾਨੀ ਵੋਟ ਬੈਂਕ ਹੈ, ਜਿਸ ਨੂੰ ਆਪਣੇ ਮਸਲਿਆਂ ਦੇ ਹੱਲ ਵਾਲੇ ਮਸੀਹਾ ਦੀ ਤਲਾਸ਼ ਹੈ ਕਾਂਗਰਸ ਕਰਜਾ ਮੁਆਫੀ ਅਤੇ ਹੋਰ ਕਿਸਾਨੀ ਮਸਲੇ ਹੱਲ ਕਰਨ ਦੇ ਦਾਅਵੇ ਹੇਠ ਵੋਟ  ਮੰਗੇਗੀ ਜਦੋਂਕਿ ਖਹਿਰਾ ਕੋਲ ਸਰਕਾਰ ਦੇ ਵਿਰੋਧ ਤੋਂ ਬਿਨਾਂ ਕੋਈ ਅ ਮੁੱਦਾ ਨਹੀਂ ਹੈ ਖਹਿਰਾ ਦਾ ਜੱਦੀ ਪਿੰਡ ਬਠਿੰਡਾ ਤੋਂ ਕਾਫੀ ਦੂਰ ਹੋਣਾ ਅਤੇ ਉਨ੍ਹਾਂ ਤੇ ਬਾਹਰਲੇ ਦਾ ਟੈਗ ਲੱਗਣਾ ਵਿਰੋਧ ‘ਚ ਭੁਗਤਦਾ ਹੈ ਰਾਜਸੀ ਹਲਕਿਆਂ ‘ਚ ਦੋ ਵੱਡੇ ਸਿਆਸੀ ਘਰਾਣਿਆਂ ‘ਚ ਦੋਸਤਾਨਾ ਮੈਚ ਦੇ ਚਰਚੇ ਹਨ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਕਿਸੇ ਵੀ ਧਿਰ ਦੀ ਦਾਲ ਗਲਣੀ ਮੁਸ਼ਕਲ ਹੀ ਦਿਖਾਈ ਦਿੰਦੀ ਹੈ ਬਠਿੰਡਾ ਹਲਕੇ ਦਾ ਪੁਰਾਣਾ ਇਤਿਹਾਸ ਵੀ ਇਹੀ ਰਿਹਾ ਹੈ ਕਿ ਇੱਕ ਵਾਰ ਨੂੰ ਛੱਡਕੇ ਵੋਟਰਾਂ ਨੇ ਨਵੀਆਂ ਪਾਰਟੀਆਂ ਨੂੰ ਥਾਪੜਾ ਨਹੀਂ ਦਿੰਦਾ ਹੈ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ