ਰਣਜੀ ਟਰਾਫ਼ੀ ਕ੍ਰਿਕਟ ਟੂਰਨਾਮੈਂਟ; ਪੰਜਾਬ ਹੱਥੋਂ ਦਿੱਲੀ ਨੂੰ ਪਾਰੀ ਦੀ ਹਾਰ ਦਾ ਖ਼ਤਰਾ

ਪੰਜਾਬ ਨੇ ਪਹਿਲੀ ਪਾਰੀ ‘ਚ ਬਣਾਈਆਂ 282 ਦੌੜਾਂ, ਯੁਵਰਾਜ ਨਾਕਾਮ

ਏਜੰਸੀ,
ਨਵੀਂ ਦਿੱਲੀ, 29 ਨਵੰਬਰ
ਸਿਮਰਜੀਤ ਸਿੰਘ ਅਤੇ ਵਿਕਾਸ ਮਿਸ਼ਰਾ ਨੇ 4-4 ਵਿਕਟਾਂ ਤੋਂ ਬਾਅਦ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ (60) ਦੇ ਅਰਧ ਸੈਂਕੜੇ ਦੇ ਬਾਵਜ਼ੂਦ ਦਿੱਲੀ ਦੀ ਟੀਮ ਪੰਜਾਬ ਵਿਰੁੱਧ ਰਣਜੀ ਟਰਾਫ਼ੀ ਅਲੀਟ ਗਰੁੱਪ ਬੀ ਮੈਚ ਦੇ ਦੂਸਰੇ ਦਿਨ ਵੀਰਵਾਰ ਨੂੰ ਹੀ ਪਾਰੀ ਦੀ ਹਾਰੀ ਦੇ ਖਤਰੇ ‘ਚ ਪਹੁੰਚ ਗਈ ਪੰਜਾਬ ਨੇ ਆਪਣੀ ਪਹਿਲੀ ਪਾਰੀ ‘ਚ 282 ਦੌੜਾਂ ਬਣਾ ਕੇ 175 ਦੌੜਾਂ ਦਾ ਮਜ਼ਬੂਤ ਵਾਧਾ ਹਾਸਲ ਕੀਤਾ ਸੀ ਦਿੱਲੀ ਨੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀ ਦੂਸਰੀ ਪਾਰੀ ‘ਚ ਛੇ ਵਿਕਟਾਂ ਸਿਰਫ਼ 106 ਦੌੜਾਂ ‘ਤੇ ਗੁਆ ਦਿੱਤੀਆਂ ਸਨ ਅਤੇ ਅਜੇ ਪਾਰੀ ਦੀ ਹਾਰ ਤੋਂ ਬਚਣ ਲਈ ਉਸਨੂੰ 69 ਦੌੜਾਂ ਹੋਰ ਬਣਾਉਣੀਆਂ ਹਨ ਦਿੱਲੀ ਪਹਿਲੀ ਪਾਰੀ ‘ਚ 107 ਦੌੜਾਂ ‘ਤੇ ਸਿਮਟੀ ਸੀ

 

ਗੰਭੀਰ ਦੇ ਅਰਧ ਸੈਂਕੜੇ ਦੇ ਬਾਵਜ਼ੂਦ ਦਿੱਲੀ ਮੁਸ਼ਕਲ ‘ਚ

ਦਿੱਲੀ ਨੇ ਦੂਸਰੀ ਪਾਰੀ ‘ਚ 72 ਦੌੜਾਂ ਦੀ ਠੋਸ ਸ਼ੁਰੂਆਤ ਦੇ ਬਾਅਦ 33 ਦੌੜਾਂ ਦੇ ਫ਼ਰਕ ‘ਚ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਖੱਬੇ ਹੱਥ ਦੇ ਸਪਿੱਨਰ ਵਿਨੇ ਚੌਧਰੀ ਨੇ 23 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਪਹਿਲੀ ਪਾਰੀ ‘ਚ ਛੇ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ 35 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਦਿੱਲੀ ਨੂੰ ਝੰਜੋੜ ਦਿੱਤਾ
ਪਹਿਲੀ ਪਾਰੀ ‘ਚ 1 ‘ਤੇ ਆਊਟ ਹੋਣ ਵਾਲੇ ਗੰਭੀਰ ਨੇ ਦੂਸਰੀ ਪਾਰੀ ‘ਚ ਆਪਣੀ ਸਾਖ਼ ਮੁਤਾਬਕ ਬੱਲੇਬਾਜ਼ੀ ਕਰਦੇ ਹੋਏ 95 ਗੇਂਦਾਂ ‘ਚ 6 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 60 ਦੌੜਾਂ ਬਣਾਈਆਂ ਅਤੇ  ਹਿਤੇਨ ਦਲਾਲ (27) ਨਾਲ ਪਹਿਲੀ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਕੀਤੀ ਪਰ ਖੱਬੇ ਹੱਥ ਦੇ ਸਪਿੱਨਰ ਵਿਨੇ ਚੌਧਰੀ ਨੇ ਇੱਕ ਹੀ ਓਵਰ ‘ਚ ਚਾਰ ਗੇਂਦਾਂ ‘ਦੇ ਫ਼ਰਕ ‘ਚ ਹਿਤੇਨ ਅਤੇ ਧਰੁਵ ਸ਼ੌਰੀ ਨੂੰ ਆਊਟ ਕਰਕੇ ਦਿੱਲੀ ‘ਤੇ ਦਬਾਅ ਵਧਾ ਦਿੱਤਾ

 
ਇਸ ਤੋਂ ਬਾਅਦ ਦਿੱਲੀ ਦੀ ਪਾਰੀ ਲੜਖੜਾ ਗਈ ਕਪਤਾਨ ਨੀਤੀਸ਼ (10), ਗੰਭੀਰ (60), ਹਿੰਮਤ ਸਿੰਘ(1) ਤੇ ਕੁੰਵਰ ਬਿਧੁੜੀ(2) ਪੈਵੇਲੀਅਨ ਪਰਤ ਗਏ ਸਟੰਪਸ ਸਮੇਂ ਰਾਵਤ ਪੰਜ ਅਤੇ ਵਰੁਣ ਸੂਦ ਖ਼ਾਤਾ ਖੋਲ੍ਹੇ ਬਿਨਾਂ ਕ੍ਰੀਜ਼ ‘ਤੇ ਸਨ

 

 
ਇਸ ਤੋਂ ਪਹਿਲਾਂ ਪੰਜਾਬ ਨੇ ਤਿੰਨ ਵਿਕਟਾਂ ‘ਤੇ 136 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 282 ਦੌੜਾਂ ‘ਤੇ ਸਮਾਪਤ ਹੋਈ ਕਪਤਾਨ ਮਨਦੀਪ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 180 ਗੇਂਦਾਂ ‘ਚ 8 ਚੌਕਿਆਂ ਦੀ ਮੱਦਦ ਨਾਲ 90 ਦੌੜਾਂ ਬਣਾਈਆਂ ਸਟਾਰ ਬੱਲੇਬਾਜ਼ ਯੁਵਰਾਜ ਸਿੰਘ 88 ਗੇਂਦਾਂ ‘ਚ 24 ਦੌੜਾਂ ਬਣਾ ਕੇ ਆਊਟ ਹੋਏ ਗੁਰਕੀਰਤ ਮਾਨ ਨੇ 45 ਗੇਂਦਾਂ ‘ਤੇ 40, ਮਯੰਕ ਮਾਰਕੰਡੇ ਨੇ 14 ਅਤੇ ਆਖ਼ਰੀ ਬੱਲੇਬਾਜ਼ ਸਿਧਾਰਥ ਕੌਲ ਨੇ 13 ਦੌੜਾਂ ਬਣਾਈਆਂ ਸਿਮਰਜੀਤ ਸਿੰਘ ਨੇ 17 ਓਵਰਾਂ ‘ਚ 43 ਦੌੜਾਂ ‘ਤੇ ਚਾਰ ਵਿਕਟਾਂ ਤੇ ਮਿਸ਼ਰਾ ਨੇ ਵੀ  ਚਾਰ ਵਿਕਟਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।