ਕੈਲਗਰੀ, ਸੱਚ ਕਹੂੰ ਨਿਊਜ਼/ਜੀਵਨ ਰਾਮਗੜ੍ਹ
ਡੇਰਾ ਸੱਚਾ ਸੌਦਾ ਕੈਲਗਰੀ (ਕੈਨੇਡਾ) ਦੀ ਸਾਧ ਸੰਗਤ ਨੇ ਕੈਲਗਰੀ ਸਥਿਤ ਨਾਮ ਚਰਚਾ ਘਰ ਵਿਖੇ ਇਕੱਤਰਤਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਭਿਆਨਕ ਰੇਲ ਹਾਦਸੇ ਚ ਮਾਰੇ ਗਏ ਦਰਜਨਾਂ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਮ੍ਰਿਤਕ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ।
ਇਸ ਮੌਕੇ ਕੈਲਗਰੀ ਦੇ ਭੰਗੀਦਾਸ ਜਸਵਿੰਦਰ ਪਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵਲੋਂ ਹਾਦਸੇ ਚ ਜ਼ਖ਼ਮੀਆਂ ਦੀ ਮਦਦ ਹਿਤ ਡੇਰਾ ਪ੍ਰੇਮੀਆਂ ਵਲੋਂ ਖ਼ੂਨਦਾਨ ਵੀ ਕੀਤਾ ਜਾ ਰਿਹਾ ਹੈ।
ਕੈਲਗਰੀ ਦੀ ਸੰਗਤ ਪੀੜਤਾਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਇਸ ਮੌਕੇ ਸਾਧ ਸੰਗਤ ਵੱਲੋਂ ਅੰਮ੍ਰਿਤਸਰ ਦੀ ਘਟਨਾ ਵਿੱਚ ਮਾਰੇ ਗਏ ਮ੍ਰਿਤਕ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿੱਚ ਮੌਨ ਧਾਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ ਅਤੇ ਘਟਨਾ ਦਾ ਦੁਖ ਪ੍ਰਗਟਾਇਆ।ਇਸ ਮੌਕੇ ਮੌਜੂਦ ਅਮਨ ਰਾਏ ਭੱਦਲਵੱਡ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਸਾਧ ਸੰਗਤ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਸਾਧ ਕੇ ਘਟਨਾ ਦੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਸੋਕ ਸਭਾ ਸਮੇਂ ਕੁਲਦੀਪ ਸਿੰਘ ਲੁਧਿਆਣਾ, ਜਸਵਿੰਦਰਪਾਲ ਮੋਗਾ, ਅਮਨ ਰਾਏ ਭੱਦਲਵੱਡ , ਰਘੂ ਰਾਏ , ਜਸਵੀਰ ਸਿੰਘ, ਸੁਖਦੇਵ ਸਿੰਘ ਰਾਏ, ਦਰਸ਼ਨ ਪਾਲ, ਕਾਲਾ ਸ਼ਰਮਾ, ਰਾਜਿੰਦਰ ਸਿੰਘ ਅਸਪਾਲਕਲਾਂ, ਸੁਰਿੰਦਰਪਾਲ ਸ਼ਰਮਾ, ਮਨਜੀਤ ਸਿੰਘ ਬਿਲਾਸਪੁਰ, ਬਲਵਿੰਦਰ ਸਿੰਘ ਬਿਲਾਸਪੁਰ, ਲੱਕੀ ਮੋਗਾ, ਮੱਖਣ ਮਾਸਟਰ ਕੋਟਕਪੂਰਾ, ਨਰਿੰਦਰ ਪਾਲ ਨੰਦੂ, ਹਰਵਿੰਦਰ ਪਟਵਾਰੀ ਕੋਟਕਪੂਰਾ, ਜਗਦੀਪ ਸਿੰਘ, ਪ੍ਰਕਾਸ਼ ਸਿੰਘ, ਸੰਦੀਪ ਕੁਮਾਰ, ਰਿਪਨ ਕੁਮਾਰ, ਨਵੀਨ ਰਾਏ, ਮਨਪ੍ਰੀਤ ਮਲੂਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਭੈਣਾਂ ਤੇ ਸਾਧ ਸੰਗਤ ਹਾਜਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।