ਬਠਿੰਡਾ ਪੁਲਿਸ ਵੱਲੋਂ ਡੋਡ ਸਣੇ 21 ਬੈਂਕ ਡਾਕਿਆਂ ਦੇ ਮਾਮਲੇ ਹੱਲ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। Bathinda News ਬਠਿੰਡਾ ਪੁਲਿਸ ਨੇ ਬੈਂਕਾਂ ‘ਚ ਡਾਕੇ ਮਾਰਨ ਵਾਲੇ ਇੱਕ ਖਤਰਨਾਕ ਬੈਂਕ ਡਕੈਤ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਨੇ ਪਿੰਡ ਡੋਡ ਦੇ ਪੰਜਾਬ ਐਂਡ ਸਿੰਧ ਬੈਂਕ ‘ਚ ਕੁਝ ਦਿਨ ਪਹਿਲਾਂ ਡਾਕਾ ਮਾਰਿਆ ਸੀ ਤਾਂ ਉਦੋਂ ਤੋਂ ਪੁਲਿਸ ਇੰਨ੍ਹਾਂ ਦੀ ਪੈੜ ਨੱਪ ਰਹੀ ਸੀ। ਪੁਲਿਸ ਨੇ ਇੰਨ੍ਹਾਂ ਦੇ ਕਬਜੇ ਚੋਂ 12 ਬੋਰ ਦੀਆਂ ਤਿੰਨ ਬੰਦੂਕਾਂ ਤੇ 32 ਕਾਰਤੂਸ,ਪੌਣੇ ਤਿੰਨ ਲੱਖ ਰੁਪਏ ਨਕਦੀ, ਵੱਡੀ ਡਰਿੱਲ ਮਸ਼ੀਨ, ਬਿਜਲੀ ਵਾਲਾ ਹੈਮਰ, ਲੋਹੇ ਦੀ ਛੁਰੀ ਤੇ ਕਰਦ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। (Bathinda News)
ਸੀਆਈਏ ਸਟਾਫ-2 ਵੱਲੋਂ ਪਿੰਡ ਬੱਜੋਆਣਾ ਕੋਲ ਲਾਏ ਨਾਕੇ ਦੌਰਾਨ ਮਿਲੀ ਸੂਚਨਾ ਦੌਰਾਨ ਸਬ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜਦੋਂ ਛਾਪਾ ਮਾਰਿਆ ਤਾਂ ਇਹ ਗਿਰੋਹ ਅਸਲੇ ਨਾਲ ਲੈਸ ਹੋਕੇ ਮਾੜੀ ਤੋਂ ਪੂਹਲਾ ਨੂੰ ਜਾਂਦੀ ਲਿੰਕ ਸੜਕ ‘ਤੇ ਦਰਖਤਾਂ ਦੇ ਝੁੰਡ ਵਿੱਚ ਬੈਠੇ ਡਾਕਾ ਮਾਰਨ ਦੀ ਤਿਆਰੀ ‘ਚ ਸੀ। ਪੁਲਿਸ ਨੇ ਇਸ ਮੌਕੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਹਰਬੰਸ ਸਿੰਘ ਵਾਸੀ ਬੱਜੋਆਣਾ, ਇਕਬਾਲ ਸਿੰਘ ਉਰਫ ਗੱਗੂ ਪੁੱਤਰ ਮਹਿੰਦਰ ਸਿੰਘ, ਸੱਤਪਾਲ ਸਿੰਘ ਉਰਫ ਧਾਹਲਾ ਪੁੱਤਰ ਕਰਤਾਰ ਸਿੰਘ ਤੇ ਗੁਰਲਾਲ ਸਿੰਘ ਉਰਫ ਕਾਲੂ ਪੁੱਤਰ ਮਹਿੰਦਰ ਸਿੰਘ ਵਾਸੀਆਨ ਪਿੰਡ ਕਲਿਆਣਾ ਸੁੱਖਾ ਅਤੇ ਸੁਖਦੀਪ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਜਾਨੀਸਰ ਛਿੰਬੇਵਾਲਾ ਹਾਲ ਅਬਾਦ ਗੁਰੂ ਨਾਨਕ ਨਗਰੀ ਕੋਟਕਪੂਰਾ ਨੂੰ ਗ੍ਰਿਫਤਾਰ ਕਰਕੇ ਚਾਰ ਦਿਨ ਦਾ ਰਿਮਾਂਡ ਲਿਆ ਹੈ।
ਇਹ ਵੀ ਪੜ੍ਹੋ : Surinder Shinda | ਬੁਲੰਦ ਆਵਾਜ਼ ਦੇ ਮਾਲਕ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ
ਮੁਢਲੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਸ ਗਿਰੋਹ ਵੱਲੋਂ ਡਾਕੇ ਦੀਆਂ ਕਰੀਬ ਦੋ ਦਰਜਨ ਵਾਰਦਾਤਾਂ ਕੀਤੀਆਂ ਹਨ। ਐਸ ਪੀ (ਡੀ) ਸਵਰਨ ਸਿੰਘ ਖੰਨਾ ਅਤੇ ਸੀਆਈਏ (ਟੂ) ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਗਿਰੋਹ ਬਾਰੇ ਖੁਲਾਸਾ ਕੀਤਾ। ਪੁਲਿਸ ਅਫਸਰਾਂ ਅਨੁਸਾਰ ਇਸ ਗਿਰੋਹ ਦੇ ਇੱਕ ਮੈਂਬਰ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਦਿਆਲਪੁਰਾ ਮਿਰਜਾ ਨੂੰ ਫਰੀਦਕੋਟ ਪੁਲਿਸ ਨੇ ਪਿੰਡ ਡੋਡ ‘ਚ ਮਾਰੇ ਡਾਕੇ ਦੇ ਸਬੰਧ ਵਿਚ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀ। ਪੁਲਿਸ ਹੁਣ ਗੋਪੀ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛ ਪੜਤਾਲ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਸੁਖਮੰਦਰ ਸਿੰਘ ਵਾਸੀ ਕਲਿਆਣ ਸੁੱਖਾ ਅਤੇ ਪ੍ਰਧਾਨ, ਰਵੀ ਸਿੰਘ, ਕ੍ਰਿਸ਼ਨ ਸਿੰਘ ਤੇ ਕੁਲਦੀਪ ਸਿੰਘ ਉਰਫ ਪਿੱਲੂ ਵਾਸੀਅਨ ਬਰਨਾਲਾ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਪੁਲਿਸ ਅਨੁਸਾਰ ਇਸ ਗਰੋਹ ਨੇ ਇਲਾਕੇ ਵਿੱਚ ਲੁੱਟਾਂ–ਖੋਹਾਂ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ। (Bathinda News)
ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਐਸਪੀ (ਡੀ) ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਤੋਂ ਮਿਲੀ ਨਕਦੀ ਪਿੰਡ ਡੋਡ ਦੀ ਪੰਜਾਬ ਐਂਡ ਸਿੰਧ ਬੈਂਕ ‘ਚ ਹੋਈ ਲੁੱਟ ਨਾਲ ਸਬੰਧਤ ਹੈ। ਮੁਲਜਮ ਗੁਰਲਾਲ ਸਿੰਘ ਅਤੇ ਇਕਬਾਲ ਸਿੰਘ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਪਿੰਡ ਕਲਿਆਣ ਸੁੱਖਾ ਵਿਖੇ ਲੁੱਟ ਦੇ ਪੈਸਿਆਂ ਨਾਲ ਪਲਾਟ ਖਰੀਦ ਕੇ ਮਕਾਨ ਬਣਾਇਆ ਹੈ। (Bathinda News)
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫ਼ੈਸਲੇ, ਆਟਾ ਦਾਲ ’ਤੇ ਆਇਆ ਵੱਡਾ ਅਪਡੇਟ
ਜਦੋਂ ਕਿ ਸੁਖਦੀਪ ਸਿੰਘ ਅਤੇ ਸੱਤਪਾਲ ਸਿੰਘ ਨੇ ਕੁਝ ਪੈਸੇ ਘਰੇਲੂ ਜ਼ਰੂਰਤਾਂ ਲਈ ਵਰਤ ਲਏ ਹਨ। ਐਸਪੀ ਨੇ ਦੱਸਿਆ ਕਿ ਮੁਲਜਮਾਂ ਚੋਂ ਕੋਈ ਵੀ ਨਸ਼ੇ ਦਾ ਆਦੀ ਨਹੀਂ ਹੈ। ਦਿਨ ਵਕਤ ਮਜਦੂਰੀ ਅਤੇ ਰਾਤ ਨੂੰ ਵਾਰਦਾਤਾਂ ਕਰਦੇ ਸਨ, ਜਿਸ ਕਰਕੇ ਇੰਨ੍ਹਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀ। ਐਸਪੀ ਅਨੁਸਾਰ ਇਹ ਗਿਰੋਹ ਕਰੀਬ ਦੋ ਵਰ੍ਹਿਆਂ ਤੋਂ ਸਰਗਰਮ ਸੀ। ਐਸਪੀ (ਡੀ) ਸਵਰਨ ਸਿੰਘ ਖੰਨਾ ਦਾ ਕਹਿਣਾ ਸੀ ਕਿ ਮੁਲਜਮਾਂ ਤੋਂ ਰਿਮਾਂਡ ਦੌਰਾਨ ਪੁਛਗਿੱਛ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਲੁਟੇਰਾ ਗਿਰੋਹ ਕੋਲੋਂ ਹੋਰ ਵੀ ਕਈ ਸੰਗੀਨ ਮਾਮਲਿਆਂ ਦੇ ਭੇਤ ਖੁੱਲ੍ਹਣ ਦੇ ਆਸਾਰ ਹਨ। (Bathinda News)