ਇਤਿਹਾਸਕ ਗੱਲਬਾਤ : ਕਿਮ-ਟਰੰਪ ਵਿਚਾਲੇ 50 ਮਿੰਟ ਚੱਲੀ ਗੱਲਬਾਤ, ਪਰਮਾਣੂ ਹਥਿਆਰ ਖਤਮ ਕਰਨ ਨੂੰ ਰਾਜ਼ੀ ਉੱਤਰੀ ਕੋਰੀਆ
- 65 ਸਾਲਾਂ ‘ਚ ਪਹਿਲੀ ਵਾਰ ਅਮਰੀਕਾ-ਉੱਤਰੀ ਕੋਰੀਆ ‘ਚ ਸਮਝੌਤਾ, ਟਰੰਪ ਬੋਲੇ, ਚੰਗਾ ਮਹਿਸੂਸ ਹੋ ਰਿਹਾ ਹੈ
ਸੇਂਟੋਸਾ ਸਿੰਗਾਪੁਰ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦਰਮਿਆਨ ਅੱਜ ਸਿੰਗਾਪੁਰ ਦੇ ਸੇਂਟੋਸਾ ਦੀਪ ‘ਚ ਸਥਿੱਤ ਕੈਪੇਲਾ ਹੋਟੀ ‘ਚ ਇਤਿਹਾਸਕ ਸਿਖਰ ਸੰਮੇਲਨ ਹੋਇਆ। ਟਰੰਪ ਨੇ ਕਰੀਬ 90 ਮਿੰਟਾਂ ਦੀ ਗੱਲਬਾਤ ‘ਚ ਕਿਮ ਨੂੰ ਪੂਰਨ ਪਰਮਾਣੂ ਨਸ਼ਟ ਕਰਨ ਲਈ ਰਾਜ਼ੀ ਕਰ ਲਿਆ। ਇਸ ‘ਚ ਦੋਵੇਂ ਆਗੂਆਂ ਦਰਮਿਆਨ 38 ਮਿੰਟਾਂ ਦੀ ਨਿੱਜੀ ਗੱਲਬਾਤ ਵੀ ਸ਼ਾਮਲ ਹੈ। ਐਟਮੀ ਹਥਿਆਰ ਨੂੰ ਖਤਮ ਕਰਨ ਦੀ ਪ੍ਰਕਿਰਿਆ ‘ਤੇ ਛੇਤੀ ਕੰਮ ਸ਼ੁਰੂ ਹੋ ਜਾਵੇਗਾ। ਬਦਲੇ ‘ਚ ਅਮਰੀਕਾ ਨੇ ਉਸ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਸਿੰਗਾਪੁਰ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆਈ ਆਗੂ ਕਿਮ ਜੋਂਗ ਉਨ ਦਰਮਿਆਨ ਹੋਈ। ਮੀਟਿੰਗ ‘ਚ ਇਨ੍ਹਾਂ ਸਮਝੌਤਿਆਂ ‘ਤੇ ਦੋਵੇਂ ਆਗੂਆਂ ਨੇ ਅੱਜ ਦਸਤਖ਼ਤ ਕੀਤੇ।
ਰਿਪੋਰਟਾਂ ਅਨੁਸਾਰ ਉੱਤਰ ਕੋਰੀਆ ਤੇ ਅਮਰੀਕਾ ਦੋਵੇਂ ਕੋਰੀਆਈ ਦੇਸ਼ਾਂ ਦਰਮਿਆਨ ਸੰਘਰਸ਼ ਦੌਰਾਨ ਬੰਦੀ ਬਣਾਏ ਗਏ। ਫੌਜੀਆਂ ਦੀਆਂ ਅਸਥੀਆਂ ਦੇਣ ‘ਤੇ ਅਤੇ ਜਿਉਂੇਦੇ ਜੰਗੀ ਫੌਜੀ ਬੰਦੀਆਂ ‘ਚੋਂ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ‘ਤੇ ਵੀ ਸਹਿਮਤੀ ਬਣੀ ਹੈ। ਸਮਝੌਤੇ ‘ਚ ਹਾਲਾਂਕਿ ਸਪੱਸ਼ਟਤਾ ਦੀ ਘਾਟ ਹੈ ਤੇ ਵੱਖ-ਵੱਖ ਮੁੱਦਿਆਂ ਦੀਆਂ ਬਾਰੀਕੀਆਂ ਵਿਸਥਾਰ ਨਾਲ ਨਹੀਂ ਦੱਸੀਆਂ ਗਈਆਂ ਹਨ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਇਹ ਇਤਿਹਾਸਕ ਗੱਲਬਾਤ ਕਿਸੇ ਵੀ ਕਲਪਨਾ ਤੋਂ ਬਿਹਤਰ ਰਹੀ ਦੋਵੇਂ ਆਗੂਆਂ ਨੇ ਇੱਥੇ ਸੇਂਟੋਸਾ ਦੀਪ ਦੇ ਕੇਪੇਲਾ ਹੋਟਲ ‘ਚ ਮੁਲਾਕਾਤ ਕੀਤੀ ਤੇ ਦੋਵੇਂ ਦੇਸ਼ਾਂ ਦੇ ਝੰਡਿਆਂ ਦੇ ਸਾਹਮਣੇ ਕਰੀਬ 12 ਸੈਕਿੰਡ ਤੱਕ ਹੱਥ ਮਿਲਾਇਆ ਕਿਮ ਨੇ ਦੁਭਾਸ਼ੀਏ ਰਾਹੀਂ ਕਿਹਾ, ਦੁਨੀਆ ਦੇ ਕਈ ਲੋਕ ਇਸ ਨੂੰ ਕਿਸੇ ਸਾਇੰਸ ਫਿਕਸ਼ਨ ਫਿਲਮ ਦੀ ਕਹਾਣੀ ਸਮਝਣਗੇ। ਸਮਝੌਤੇ ‘ਤੇ ਦਸਤਖ਼ਤ ਤੋਂ ਬਾਅਦ ਕਿਮ ਦੀ ਗੱਡੀ ਸਿੱਧਾ ਹਵਾਈ ਅੱਡੇ ਲਈ ਰਵਾਨਾ ਹੋ ਗਈ। ਟਰੰਪ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਵੀ ਰਵਾਨਾ ਹੋਣ ਦੀ ਪ੍ਰੋਗਰਾਮ ਹੈ।