ਮੇਰੇ ‘ਤੇ ਜਿੰਨੇ ਮਰਜ਼ੀ ਮੁਕੱਦਮੇ ਕਰ ਲਓ ਕੋਈ ਫਰਕ ਨਹੀਂ ਪੈਂਦਾ : ਰਾਹੁਲ ਗਾਂਧੀ

Modi, not, Fulfill, Promise, Odisha, Hospital, Rahul

ਭਿਵੰਡੀ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੌਮੀ ਸਵੈ ਸੇਵਕ ਸੰਘ (ਆਰਐਸਐਸ) ਅਪਰਾਧਿਕ ਮਾਨਹਾਣੀ ਮਾਮਲੇ ‘ਚ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਦੋਸ਼ੀ ਨਹੀਂ ਹਨ ਤੇ ਇਸ ਮਾਮਲੇ ‘ਚ ਲੜਾਈ ਉਹ ਜਿੱਤਣਗੇ ਭਿਵੰਡੀ ਦੀ ਅਦਾਲਤ ਨੇ ਅੱਜ ਸ੍ਰੀ ਗਾਂਧੀ ‘ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 499 ਤੇ 500 ਤਹਿਤ ਦੋਸ਼ ਤੈਅ ਕੀਤੇ ਹਨ। ਪਿਛਲੀਆਂ ਆਮ ਚੋਣਾਂ ਦੌਰਾਨ 6 ਮਾਰਚ 2014 ਨੂੰ ਗਾਂਧੀ ਨੇ ਭਿਵੰਡੀ ‘ਚ ਇੱਕ ਚੁਣਾਵੀ ਰੈਲੀ ਦੌਰਾਨ ਸੰਘ ਨੂੰ ਮਹਾਤਮਾ ਗਾਂਧੀ ਦੇ ਕਤਲ ਦਾ ਜ਼ਿੰਮੇਵਾਰ ਠਹਿਰਾਇਆ ਸੀ।

ਉਨ੍ਹਾਂ ਦੇ ਇਸ ਬਿਆਨ ‘ਤੇ ਸੰਘ ਕਾਰਜਕਰਤਾ ਰਾਜੇਸ਼ ਕੁੰਟੇ ਨੇ ਸ੍ਰੀ ਗਾਂਧੀ ‘ਤੇ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਦੋਸ਼ ਤੈਅ ਹੋਣ ਤੋਂ ਬਾਅਦ ਅਦਾਲਤ ਤੋਂ ਬਾਹਰ ਨਿਕਲੇ ਕਾਂਗਰਸ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ‘ਚ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਦੋਸ਼ੀ ਨਹੀਂ ਹਨ। ਗਾਂਧੀ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਉਨ੍ਹਾਂ ਖਿਲਾਫ਼ ਇੱਕ-ਇੱਕ ਕਰਕੇ ਕਈ ਮੁਕੱਦਮੇ ਕੀਤੇ ਜਾ ਰਹੇ ਹਨ ਪਰੰਤੂ ਮਹਿੰਗਾਈ, ਪੈਟਰੋਲ ਦੀਆਂ ਆਸਾਮਾਨ ਛੂਹਦੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਕਹਿੰਦੇ ਹਨ। ਕਿਸਾਨਾਂ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਪ੍ਰੇਸ਼ਾਨ ਹਨ।

ਭਾਜਪਾ ਨੂੰ ਕਿਸਾਨਾਂ ਦੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਨੌਜਵਾਨ ਬੇਰੁਜ਼ਗਾਰੀ ਨਾਲ ਬੁਰੀ ਤਰ੍ਹਾਂ ਜੂਝ ਰਹੇ ਹਨ। ਗਾਂਧੀ ਨੇ ਕਿਹਾ ਕਿ ਮੇਰੇ ਉੱਪਰ ਜਿੰਨੇ ਮਰਜ਼ੀ ਮੁਕੱਦਮੇ ਕਰ ਲਓ, ਮੈਨੂੰ ਕੋਈ ਫਰਕ ਨਹੀਂ ਪੈਣ ਵਾਲਾ ਇਹ ਮੇਰੀ ਵਿਚਾਰਧਾਰਾ ਦੀ ਲੜਾਈ ਹੈ ਤੇ ਮੈਂ ਲੜਾਂਗਾ ਤੇ ਜਿੱਤਾਂਗਾ।