ਨਵੀਂ ਦਿੱਲੀ (ਏਜੰਸੀ)। ਆਈਐਨਐਕਸ ਮੀਡੀਆ ਕੇਸ ‘ਚ ਦੋਸ਼ੀ (Karti Chindabaram) ਕਾਰਤੀ ਚਿੰਦਬਰਮ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਲੱਗੇ ਸਾਰੇ ਦੋਸ਼ ਝੂਠੇ ਤੇ ਸਿਆਸਤ ਤੋਂ ਪ੍ਰੇਰਿਤ ਹਨ ਕਾਰਤੀ ਨੇ ਸੀਬੀਆਈ ਵੱਲੋਂ ਦਿੱਲੀ ਲਿਆਂਦੇ ਜਾਣ ਦੌਰਾਨ ਇਹ ਗੱਲ ਕਹੀ ਜ਼ਿਕਰਯੋਗ ਹੈ ਕਿ ਸੀਬੀਆਈ ਉਨ੍ਹਾਂ ਨੂੰ ਪੁੱਛਗਿੱਛ ਲਈ ਮੁੰਬਈ ਲੈ ਕੇ ਗਈ ਸੀ ਜਿੱਥੇ ਏਜੰਸੀ ਨੇ ਜਾਂਚ ਦਾ ਦਾਇਰਾ ਵਧਾਉਂਦਿਆਂ ਕਾਰਤੀ ਤੇ ਆਈਐਨਐਕਸ ਮੀਡੀਆ ਦੇ ਡਾਇਰੈਕਟਰ ਪੀਟਰ ਤੇ ਇੰਦਰਾਣੀ ਨੂੰ ਨਾਲ ਬਿਠਾ ਕੇ ਪੁੱਛਗਿੱਛ ਕੀਤੀ ਜ਼ਿਕਰਯੋਗ ਹੈ ਕਿ ਕਾਰਤੀ ਤੋਂ ਪੁੱਛਗਿੱਛ ਦਾ ਇਹ ਤੀਜਾ ਦਿਨ ਹੈ ਸੀਬੀਆਈ ਕਾਰਤੀ ਸਬੰਧੀ ਮੁੰਬਈ ਦੀ ਖਾਯਖਲਾ ਜੇਲ੍ਹ ਪਹੁੰਚੀ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਰੰਜਨ ਦੇ ਘਰ ਨੂੰ ਅਣਪਛਾਤੇ ਲੋਕਾਂ ਨੇ ਲਾਈ ਅੱਗ
ਜਿੱਥੇ ਇੰਦਰਾਣੀ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਹੋਈ ਉਸ ਤੋਂ ਬਾਅਦ ਕਾਰਤੀ ਨੂੰ ਆਰਥਰ ਰੋਡ ਜੇਲ੍ਹ ਲਿਜਾਇਆ ਗਿਆ, ਜਿੱਥੇ ਪੀਟਰ ਬੰਦ ਹਨ ਜ਼ਿਕਰਯੋਗ ਹੈ ਕਿ ਇੰਦਰਾਣੀ ਨੇ ਸੀਬੀਆਈ ਨੂੰ ਬਿਆਨ ਦਿੱਤਾ ਸੀ ਕਿ ਕਾਰਤੀ (Karti Chindabaram) ਚਿਦੰਬਰਮ ਨੇ ਐਫਆਈਪੀਬੀ ਕਲੀਅਰੈਂਸ ਲਈ ਕਰੀਬ 6 ਕਰੋੜ ਰੁਪਏ ਦੀ ਮੰਗ ਕੀਤੀ ਸੀ ਸੀਬੀਆਈ ਨੇ ਦੱਸਿਆ ਕਿ ਆਈਐਨਐਕਸ ਦੇ ਪ੍ਰਮੋਟਰਾਂ ਇੰਦਰਾਣੀ ਤੇ ਪੀਟਰ ਮੁਖਰਜੀ ਨੇ ਤੱਤਕਾਲੀਨ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਤੋਂ ਦਿੱਲੀ ਦੇ ਹੋਟਲ ਹਯਾਤ ‘ਚ ਮੁਲਾਕਾਤ ਕੀਤੀ ਸੀ ਮੁਲਾਕਾਤ ਦਾ ਮਕਸਦ ਫਾਰਲ ਇਨਵੈਸਟਮੈਂਟ ਲਈ ਐਫਆਈਪੀਬੀ ਅਪਰੂਵਲ ‘ਮੈਨੇਜ’ ਕਰਵਾਉਣਾ ਸੀ ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਕਾਰਤੀ ਨੇ ਇਸਦੇ ਲਈ 10 ਲੱਖ ਡਾਲਰ ਦੀ ਮੰਗ ਕੀਤੀ ਸੀ।