ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 16, 2026
More
    Home Breaking News ਨਵ ਵਿਆਹੁਤਾ ਵੱ...

    ਨਵ ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

    Suicide, Bride, Nabha 

    ਨਾਭਾ (ਤਰੁਣ ਕੁਮਾਰ ਸ਼ਰਮਾ) ਸਥਾਨਕ ਹਰੀਦਾਸ ਕਾਲੋਨੀ ਦੀ ਨਿਵਾਸੀ ਇੱਕ ਨਵ ਵਿਆਹੁਤਾ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਜਿਸ ਦੀ ਪਹਿਚਾਣ ਮੰਨੂੰ (19 ਸਾਲ) ਪਤਨੀ ਰਮਨ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਵ ਵਿਆਹੁਤਾ ਦਾ ਪਤੀ ਨੌਕਰੀ ਕਰਦਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਸੱਸ ਤੇ ਉਸ ਦੇ ਪਤੀ ਨੇ ਦੱਸਿਆ ਕਿ ਮੰਨੂ ਦਾ ਵਿਆਹ ਸੱਤ ਮਹੀਨੇ ਪਹਿਲਾ ਹੀ ਹੋਇਆ ਸੀ ਤੇ ਉਹ ਉਨ੍ਹਾਂ ਦੇ ਘਰ ਖੁਸ਼ੀ ਨਾਲ ਰਹਿ ਰਹੀ ਸੀ। (Sucide)

    ਇਹ ਵੀ ਪੜ੍ਹੋ : ਮੰਤਰੀ ਡਾ. ਬਲਜੀਤ ਕੌਰ ਨੇ ਇਸ ਵਰਗ ਲਈ ਕੀਤਾ ਵੱਡਾ ਐਲਾਨ

    ਵਾਰਦਾਤ ਵਾਲੇ ਦਿਨ ਉਨ੍ਹਾਂ ਦੇ ਘਰ ਕਿਸੇ ਵੀ ਕਿਸਮ ਦੀ ਲੜਾਈ ਨਹੀਂ ਹੋਈ ਤੇ ਮ੍ਰਿਤਕਾ ਵੱਲੋਂ ਜਿਸ ਸਮੇਂ ਖੁਦਕੁਸ਼ੀ ਕੀਤੀ ਗਈ ਹੈ ਉਸ ਸਮੇਂ ਘਰ ਕੋਈ ਵੀ ਮੌਜ਼ੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਘਰ ਦੇ ਬੰਦ ਗੇਟ ਨੂੰ ਧੱਕੇ ਨਾਲ ਖੋਲ੍ਹਿਆ ਤਾਂ ਮੰਨੂੰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਦੂਜੇ ਪਾਸੇ ਮਾਮਲੇ ਦੀ ਪੁਸ਼ਟੀ ਕਰਦਿਆਂ ਕੋਤਵਾਲੀ ਪੁਲਿਸ ਇੰਚਾਰਜ਼ ਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਨੇ ਆਤਮਹੱਤਿਆ ਕਿਉਂ ਕੀਤੀ ਹੈ, ਇਸ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਪੇਕਿਆਂ ਨੂੰ ਪੁਲਿਸ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨਾਂ ਦੇ ਬਿਆਨਾਂ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। (Sucide)

    LEAVE A REPLY

    Please enter your comment!
    Please enter your name here