Kabaddi News: ਸਿੱਖਿਆ ਵਿਭਾਗ ਦੀਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-17 ਲੜਕੀਆਂ ਕਬੱਡੀ ’ਚ ਪਟਿਆਲਾ ਬਣਿਆ ਚੈਂਪੀਅਨ 

Kabaddi-News
ਫਰੀਦਕੋਟ : ਕਬੱਡੀ ਅੰਡਰ-17 ਲੜਕੀਆਂ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਕੋਆਰਡੀਨੇਟਰ ਕੇਵਲ ਕੌਰ, ਜਨਰਲ ਸਕੱਤਰ ਨਵਪ੍ਰੀਤ ਸਿੰਘ, ਕੁਲਦੀਪ ਸਿੰਘ ਗਿੱਲ ,ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਹੋਰ।

ਰੋਪੜ ਜ਼ਿਲ੍ਹਾ ਨੇ ਦੂਜਾ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਅਤੇ ਸੰਗਰੂਰ ਨੇ ਚੌਥਾ ਸਥਾਨ ਹਾਸਲ ਕੀਤਾ

Kabaddi News: (ਗੁਰਪ੍ਰੀਤ ਪੱਕਾ) ਫਰੀਦਕੋਟ। ਸਿੱਖਿਆ ਵਿਭਾਗ ਦੀਆਂ ਅੰਤਰ ਜ਼ਿਲ੍ਹਾ 69ਵੀਂਆਂ ਸਕੂਲ ਖੇਡਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਫ਼ਰੀਦਕੋਟ ਜ਼ਿਲੇ ਨੂੰ ਨੈਸ਼ਨਲ ਸਟਾਈਲ ਕਬੱਡੀ ਅੰਡਰ-17 ਲੜਕੇ/ਲੜਕੀਆ ਦੇ ਮੁਕਾਬਲੇ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਜਿਸ ਤਹਿਤ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਸਵ. ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਯਾਦਗਰੀ ਹਾਲ ’ਚ ਕੁਸ਼ਤੀਆ ਅੰਡਰ-17 ਲੜਕੀਆਂ ਦੇ ਦੋ ਰੋਜ਼ਾ ਮੁਕਾਬਲੇ ਕਰਵਾਏ ਗਏ। ਕਬੱਡੀ ਅੰਡਰ-17 ਲੜਕੀਆਂ ਦੇ ਅੰਤਰ ਜ਼ਿਲਾ ਟੂਰਨਾਮੈਂਟ ’ਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਕਬੱਡੀ ਖਿਡਾਰਨਾਂ ਨੇ ਬੜੇ ਹੀ  ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹਰ ਮੁਕਾਬਲੇਬਾਜ਼ੀ ਦੀ ਪ੍ਰੀਖਿਆ ’ਚ ਭਾਗ ਲੈਣ ਵਾਸਤੇ ਪ੍ਰੇਰਿਤ ਕੀਤਾ। ਲੈਕਚਰਾਰ ਫ਼ਿਜੀਕਲ ਐਜੂਕੇਸ਼ਨ ਕੁਲਦੀਪ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਆਖਿਆ। ਜ਼ਿਲ੍ਹਾ ਖੇਡ ਕੋਆਰਡੀਨੇਟਰ, ਸਿੱਖਿਆ ਵਿਭਾਗ ਕੇਵਲ ਕੌਰ ਨੇ ਫ਼ਰੀਦਕੋਟ ਜ਼ਿਲ੍ਹੇ ਦੀਆਂ ਖੇਡ ਖੇਤਰ ’ਚ ਪ੍ਰਾਪਤੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿ ਲੜਕੀਆਂ ਦੇ ਇਸ ਮੁਕਾਬਲੇ ਵਾਸਤੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਦੋ ਦਿਨ ਅਤੇ ਅਤੇ ਫ਼ਿਰ ਦੋ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ। Kabaddi News

ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਦੋਵੇਂ ਮੰਚ ਸੰਚਾਲਨ ਅਤੇ ਕੁਮੈਂਟਰੀ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੇ ਬਾਖੂਬੀ ਨਿਭਾਈ। ਇਸ ਮੌਕੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ 10 ਵਾਰ ਕਬੱਡੀ ਨੈਸ਼ਨਲ ਖੇਡਣ ਵਾਲੇ ਐਸ.ਡੀ.ਓ.ਨਛੱਤਰ ਸਿੰਘ ਖਾਰਾ, ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ, ਮਨਪ੍ਰੀਤ ਸਿੰਘ ਸਟੇਟ ਟੀਮ ਮੈਂਬਰ, ਆਬਜ਼ਰਵਰ ਲੈਕਚਰਾਰ ਅਨਿਲ ਕੁਮਾਰ ਲੁਧਿਆਣਾ, ਲੈਕਚਰਾਰ ਦਰਸ਼ਨ ਕੌਰ ਸੰਗਰੂਰ, ਕਾਬਲ ਸਿੰਘ-ਸੁਰਮੰਦਰ ਸਿੰਘ ਕਬੱਡੀ ਕੋਚ ਸ਼੍ਰੀ ਅੰਮ੍ਰਿਤਸਰ ਸਾਹਿਬ, ਚਰਨਜੀਤ ਸਿੰਘ ਕਪੂਰਥਲਾ, ਜਗਮੋਹਨ ਸਿੰਘ ਬਰਾੜ ਮੁੱਖ ਅਧਿਆਪਕ ਸਾਧਾਂਵਾਲਾ, ਰਵਿੰਦਰ ਸਿੰਘ ਮੁੱਖ ਅਧਿਆਪਕ ਢੀਮਾਂਵਾਲੀ, ਬਲਵਿੰਦਰ ਸਿੰਘ ਮੁੱਖ ਅਧਿਆਪਕ ਢਿਲਵਾਂ ਕਲਾਂ , ਜਗਤਾਰ ਸਿੰਘ ਸਰਪੰਚ ਖਾਰਾ, ਪ੍ਰਵੀਨ ਰਾਣੀ ਲੇਖਕਾਰ ਆਈ.ਸੀ.ਟੀ ਨੇ ਪੂਰੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।

ਇਹ ਵੀ ਪੜ੍ਹੋ: Punjab Protest: ਸਰਕਾਰੀ ਆਈ.ਟੀ.ਆਈਜ ਠੇਕਾ ਮੁਲਾਜ਼ਮਾਂ ਵੱਲੋਂ ਮੰਤਰੀ ਅਮਨ ਅਰੋੜਾ ਦੀ ਕੋਠੀ ਨੇੜੇ ਦਿੱਤਾ ਰੋਸ ਧਰਨਾ

ਪਹਿਲੇੇ ਦਿਨ ਹਰ ਜ਼ਿਲ੍ਹੇ ਦੀ ਟੀਮ ਨੂੰ ਤਿੰਨ ਲੀਗ ਮੈਚ ਖੇਡਣ ਵਾਸਤੇ ਨਿਰਧਾਰਿਤ ਸ਼ਡਿਊਲ ਅਨੁਸਾਰ ਮੈਚ ਕਰਵਾਏ ਗਏ। ਦੂਜੇ ਦਿਨ ਅੰਕਾਂ ਦੇ ਅਧਾਰ ਨਾਕ ਆਊਟ ਮੈਚਾਂ ਰਾਹੀਂ ਪਟਿਆਲਾ ਤੇ ਰੋਪੜ ਦੀਆਂ ਟੀਮਾਂ ਸ਼ਾਨਦਾਰ ਖੇਡ ਵਿਖਾ ਕੇ ਫ਼ਾਈਨਲ ਮੈਚ ’ਚ ਪਹੁੰਚੀਆਂ। ਬਹੁਤ ਹੀ ਸ਼ੰਘਰਸ਼ਪੂਰਨ ਮੈਚ ਦੌਰਾਨ ਪਟਿਆਲਾ ਅਤੇ ਰੋਪੜ ਦੀਆਂ ਟੀਮਾਂ ਨੇ ਨਿਰਧਾਰਿਤ ਸਮੇਂ ਤੱਕ ਬਰਾਬਰ ਅੰਕ ਪ੍ਰਾਪਤ ਕੀਤੇ। ਮੈਚ ਦੇ ਫ਼ੈਸਲੇ ਵਾਸਤੇ ਦੋਵਾਂ ਟੀਮਾਂ ਨੂੰ 5-5 ਰੇਡਾਂ ਕਰਨ ਲਈ ਦਿੱਤੀਆਂ ਗਈਆਂ। ਇਸ ਮੈਚ ’ਚ ਪਟਿਆਲਾ ਨੇ ਰੋਪੜ ਨੂੰ 3 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਰੋਪੜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਅਤੇ ਚੌਥੇ ਸਥਾਨ ਲਈ ਸੰਗਰੂਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਲੜਕੀਆਂ ’ਚ ਵੀ ਰੁਮਾਂਚਕਾਰੀ ਮੈਚ ਹੋਇਆ। ਇਸ ਬਹੁਤ ਹੀ ਸ਼ਾਨਦਾਰ ਮੈਚ ’ਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਤੀਜਾ ਅਤੇ ਸੰਗਰੂਰ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਸ਼ਾਨਦਾਰ ਟਰਾਫ਼ੀਆਂ ਤੇ ਤਗਮਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ।

ਖੇਤਰ ਕੋਈ ਵੀ ਜਿੱਤ ਦਾ ਤਾਜ ਹਮੇਸ਼ਾ ਮਿਹਨਤੀ ਲੋਕਾਂ ਦੇ ਸਿਰ ਸਜਦਾ ਹੈ: ਗੁਰਦਿੱਤ ਸਿੰਘ ਸੇਖੋਂ

Kabaddi-News
ਫਰੀਦਕੋਟ :ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਤੇ ਕਬੱਡੀ ਦੇ ਫ਼ਾਈਨਲ ਮੈਚ ਦਾ ਆਨੰਦ ਮਾਣਦੇ ਹੋਏ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡੀ.ਈ.ਓ ਸ਼੍ਰੀਮਤੀ ਨੀਲਮ ਰਾਣੀ, ਕੋਆਰਡੀਨੇਟਰ ਕੇਵਲ ਕੌਰ, ਲੈਕਚਰਾਰ ਕੁਲਦੀਪ ਸਿੰਘ ਗਿੱਲ, ਮੁੱਖ ਅਧਿਆਪਕ ਰਵਿੰਦਰ ਸਿੰਘ, ਮੁੱਖ ਅਧਿਆਪਕ ਜਗਮੋਹਣ ਸਿੰਘ ਅਤੇ ਹੋਰ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਲ ਹੋਏ। ਉਨ੍ਹਾਂ ਫ਼ਰੀਦਕੋਟ ਪਹੁੰਚੀਆਂ ਸਾਰੀਆਂ ਟੀਮਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਸਾਡੇ ਅੰਦਰ ਬਹੁਤ ਸਾਰੇ ਗੁਣ ਸੁਭਾਵਿਕ ਪੈਦਾ ਹੁੰਦੇ ਹਨ, ਉੱਥੇ ਖੇਡਾਂ ਖੇਡਣ ਨਾਲ ਸਾਡੇ ਪੜ੍ਹਾਈ ਅੰਦਰ ਨਤੀਜੇ ਵੀ ਹੋਰ ਪ੍ਰਭਾਵਸ਼ਾਲੀ ਬਣਦੇ ਹਨ। ਉਨ੍ਹਾਂ ਕਿਹਾ ਪੰਜਾਬ ਦੀ ਸਰਕਾਰ ਵੱਲੋਂ ਜਿੱਥੇ ਸਕੂਲ ਖਿਡਾਰੀਆਂ ਵਾਸਤੇ ਸਕੂਲ ਖੇਡਾਂ ਕਰਵਾਈਆਂ ਜਾਂਦੀਆਂ ਹਨ,ਉੱਥੇ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਕੇ ਹਰ ਵਰਗ ਦੇ ਖਿਡਾਰੀਆਂ ਨੂੰ ਆਪਣੀ ਖੇਡ ਕਲਾ ਦਾ ਜੌਹਰ ਵਿਖਾਉਣ ਵਾਸਤੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। Kabaddi News

ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਖੇਤਰ ’ਚ ਕਰੜੀ ਮਿਹਨਤ ਕਰਨ ਖਿਡਾਰੀ

ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਖੇਤਰ ’ਚ ਕਰੜੀ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ, ਸਕੱਤਰ ਨਵਪ੍ਰੀਤ ਸਿੰਘ, ਲੈਕਚਰਾਰ ਕੁਲਦੀਪ ਸਿੰਘ ਨੇ ਕੀਤੀ। ਇਸ ਟੂਰਨਾਮੈਂਟ ਦੇ ਪਹਿਲੇ ਪੜਾਅ ਦੀ ਸਫ਼ਲਤਾ ’ਚ ਲੈਕਚਰਾਰ ਨਰੇਸ਼ ਕੁਮਾਰ, ਲੈਕਚਰਾਰ ਇਕਬਾਲ ਸਿੰਘ, ਮਨਪ੍ਰੀਤ ਸਿੰਘ ਵਾਂਦਰ, ਮਨਜਿੰਦਰ ਸਿੰਘ, ਸਵਰਨ ਸਿੰਘ ਰੋਮਾਣਾ, ਬਲਕਰਨ ਸਿੰਘ ਰੋਮਾਣਾ, ਗਗਨਦੀਪ ਸਿੰਘ, ਕੁਲਦੀਪ ਸਿੰਘ, ਅਮਿ੍ਰੰਤਪਾਲ ਸਿਘ, ਗੁਰਬਾਜ਼ ਸਿੰਘ, ਰਮਨਦੀਪ ਸਿੰਘ, ਰਣਜੋਧ ਸਿੰਘ ਗੋਲੇਵਾਲਾ, ਗੁਰਬਿੰਦਰ ਕੌਰ, ਗਗਨਦੀਪ ਕੌਰ ਸਾਧਾਂਵਾਲਾ, ਬੇਅੰਤ ਕੌਰ, ਲੈਕਚਰਾਰ ਮਨਪ੍ਰੀਤ ਕੌਰ ਡੋਹਕ, ਮਨਪ੍ਰੀਤ ਕੌਰ ਡੀ.ਪੀ.ਈ, ਕਮਲਜੀਤ ਕੌਰ ਗੋਲਡੀ, ਲੈਕਚਰਾਰ ਕਿਰਨਾ, ਅਮਨਦੀਪ ਕੌਰ ਕਿਲ੍ਹਾ ਨੌਂ, ਪ੍ਰਭਜੋਤ ਕੌਰ ਪੱਖੀਕਲਾਂ, ਬਹਾਦਰ ਸਿੰਘ, ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਅਹਿਮ ਭੂਮਿਕਾ ਅਦਾ ਕੀਤੀ।