ਕੌਨਵੇ ਤੇ ਬ੍ਰੇਵਿਸ ਦੇ ਅਰਧਸੈਂਕੜੇ | Chennai vs Gujarat 2025
ਸਪੋਰਟਸ ਡੈਸਕ। ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2025 ਦੇ 67ਵੇਂ ਮੈਚ ’ਚ ਗੁਜਰਾਤ ਟਾਈਟਨਸ ਨੂੰ 83 ਦੌੜਾਂ ਨਾਲ ਹਰਾਇਆ। ਐਤਵਾਰ ਨੂੰ ਪਹਿਲੇ ਮੈਚ ’ਚ, 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਗੁਜਰਾਤ 18.3 ਓਵਰਾਂ ’ਚ 147 ਦੌੜਾਂ ’ਤੇ ਆਲ ਆਊਟ ਹੋ ਗਿਆ। ਨੂਰ ਅਹਿਮਦ ਤੇ ਅੰਸ਼ੁਲ ਕੰਬੋਜ ਨੇ 3-3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਦੋ ਵਿਕਟਾਂ ਲਈਆਂ। ਗੁਜਰਾਤ ਦੇ ਸਲਾਮੀ ਬੱਲੇਬਾਜ਼ ਸਾਈਂ ਸੁਦਰਸ਼ਨ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ।
ਇਹ ਖਬਰ ਵੀ ਪੜ੍ਹੋ : Ludhiana West Bypoll 2024: ਲੁਧਿਆਣਾ ਪੱਛਮੀ ਉੱਪ ਚੋਣ ਲਈ 19 ਨੂੰ ਪੈਣਗੀਆਂ ਵੋਟਾਂ, ਨਾਮਜ਼ਦਗੀਆਂ ਅੱਜ ਤੋਂ ਸ਼ੁਰੂ
ਅਰਸ਼ਦ ਖਾਨ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਚੇਨਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ’ਚ 5 ਵਿਕਟਾਂ ’ਤੇ 230 ਦੌੜਾਂ ਬਣਾਈਆਂ ਸਨ। ਰਵਿੰਦਰ ਜਡੇਜਾ 21 ਦੌੜਾਂ ਬਣਾ ਕੇ ਅਜੇਤੂ ਰਹੇ। ਜਦੋਂ ਕਿ ਡਿਵਾਲਡ ਬ੍ਰੇਵਿਸ ਨੇ 23 ਗੇਂਦਾਂ ’ਤੇ 57 ਦੌੜਾਂ ਦੀ ਪਾਰੀ ਖੇਡੀ। ਡੇਵੋਨ ਕੌਨਵੇ (52) ਨੇ ਵੀ ਅਰਧ ਸੈਂਕੜਾ ਜੜਿਆ। ਸਲਾਮੀ ਬੱਲੇਬਾਜ਼ ਆਯੂਸ਼ ਮਹਾਤਰੇ ਨੇ 34 ਤੇ ਉਰਵਿਲ ਪਟੇਲ ਨੇ 37 ਦੌੜਾਂ ਬਣਾਈਆਂ। ਪ੍ਰਸਿਧ ਕ੍ਰਿਸ਼ਨਾਂ ਨੂੰ 2 ਵਿਕਟਾਂ ਮਿਲੀਆਂ। Chennai vs Gujarat 2025