Fazilka Police: ਕਿਸੇ ਵੀ ਖਤਰੇ ਵਾਲੀ ਵਸਤੂ ਦੇ ਨੇੜੇ ਨਾ ਜਾਇਆ ਜਾਵੇ : ਐਸਐਸਪੀ
- ਝੁੱਠੀਆਂ ਵੀਡੀਓ ਜਾਂ ਤਸਵੀਰਾਂ ਸਾਂਝੀਆਂ ਨਾ ਕੀਤੀਆਂ ਜਾਣ, ਸਾਇਬਰ ਸੈਲ ਦੀ ਹੈ ਤਿੱਖੀ ਨ਼ਜਰ | Fazilka Police
Fazilka Police: ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਜ਼ਿਲ੍ਹਾ ਵਾਸੀਆਂ ਨੂੰ ਵਰਤਮਾਨ ਹਲਾਤਾਂ ਦੇ ਮੱਦੇਨਜਰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਿਤੇ ਕੋਈ ਖਤਰੇ ਵਾਲੀ ਵਸਤੂ ਮਿਲਦੀ ਹੈ ਤਾਂ ਉਸਦੇ ਨੇੜੇ ਨਾ ਜਾਇਆ ਜਾਵੇ ਸਗੋਂ ਇਸਦੀ ਸੂਚਨਾ ਪੁਲਿਸ ਨੂੰ ਫੋਨ ਨੰਬਰ 112 ਤੇ ਦਿੱਤੀ ਜਾਵੇ। ਅਜਿਹੀ ਕਿਸੇ ਵਸਤੂ ਦੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਕੇ ਸ਼ੋਸਲ ਮੀਡੀਆ ਤੇ ਸ਼ੇਅਰ ਕਰਨ ਤੋਂ ਗੁਰੇਜ ਕੀਤਾ ਜਾਵੇ। ਇਸੇ ਤਰਾਂ ਬਲੈਕ ਆਉਟ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਬਲੈਕ ਆਉਟ ਦੇ ਸਮੇਂ ਵਿਚ ਕੋਈ ਵੀ ਰੌਸ਼ਨੀ ਨਾ ਕੀਤੀ ਜਾਵੇ।
ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਇਵ ਕਵਰੇਜ ਨਾ ਕੀਤੀ ਜਾਵੇ
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਅਤੇ ਹਰ ਸਥਿਤੀ ਤੇ ਤਿੱਖੀ ਨ਼ਜਰ ਰੱਖ ਰਹੀ ਹੈ। ਪਰ ਅਜਿਹੇ ਸੰਵੇਨਸ਼ੀਲ ਸਮੇਂ ਲੋਕ ਵੀ ਅਫਵਾਹਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਨੇ ਅਪੀਲ ਕੀਤੀ ਕਿ ਕੋਈ ਵੀ ਅਜਿਹੀ ਫੋਟੋ ਜਾਂ ਵੀਡੀਓ ਅੱਗੇ ਸ਼ੇਅਰ ਨਾ ਕੀਤੀ ਜਾਵੇ ਜਿਸਦੇ ਸੱਚੇ ਹੋਣ ਦੀ ਪੁਸ਼ਟੀ ਨਾ ਹੋਈ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਇਬਰ ਸੈਲ ਸੋਸ਼ਲ ਮੀਡੀਆ ਦੀ ਨਿਗਰਾਨੀ ਕਰ ਰਿਹਾ ਹੈ। Fazilka Police
Read Also : Indian Weapons System: ਭਾਰਤ ਦੀ ਸਵਦੇਸ਼ੀ ਹਥਿਆਰ ਪ੍ਰਣਾਲੀ ਸਾਹਮਣੇ ਵਿਦੇਸ਼ਾਂ ’ਤੇ ਨਿਰਭਰ ਪਾਕਿਸਤਾਨ ਅਸਫਲ
ਇਸੇ ਤਰਾਂ ਸੁਰੱਖਿਆ ਬਲਾਂ ਦੀ ਆਵਾਜਾਈ ਜਾਂ ਕਿਸੇ ਆਪ੍ਰੇਸ਼ਨ ਦੀ ਲਾਈਵ ਕਵਰੇਜ ਨਾ ਕਰਨ ਸਬੰਧੀ ਵੀ ਰੱਖਿਆ ਮੰਤਰਾਲੇ ਵੱਲੋਂ ਸਲਾਹ ਜਾਰੀ ਕੀਤੀ ਗਈ ਹੈ। ਇਸ ਲਈ ਲੋਕ ਅਜਿਹੀ ਕੋਈ ਵੀ ਫੋਟੋ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ। ਬਹੁਤ ਸਾਰੀਆਂ ਵੀਡੀਓ ਸੋ਼ਸਲ ਮੀਡੀਆ ਵਿਚ ਘੁੰਮ ਰਹੀਆਂ ਹਨ ਜਿੰਨ੍ਹਾਂ ਨੂੰ ਸ਼ਰਾਰਤੀ ਲੋਕ ਕਿਸੇ ਵਿਸੇਸ਼ ਥਾਂ ਦੀਆਂ ਦੱਸ ਕੇ ਸ਼ੇਅਰ ਕਰਦੇ ਹਨ ਜਦ ਕਿ ਇਹ ਫੇਕ ਹੁੰਦੀਆਂ ਹਨ ਜਾਂ ਕਿਸੇ ਹੋਰ ਥਾਂ ਨਾਲ ਸਬੰਧਤ ਜਾਂ ਪੁਰਾਣੀਆਂ ਹੁੰਦੀਆਂ ਹਨ।
ਇਸ ਲਈ ਅਜਿਹੀ ਕਿਸੇ ਗਤੀਵਿਧੀ ਤੋਂ ਲੋਕ ਦੂਰ ਰਹਿਣ ਅਤੇ ਕੋਈ ਵੀ ਅਜਿਹੀ ਵੀਡੀਓ ਜਾਂ ਸੋਸ਼ਲ ਮੀਡੀਆ ਸੁਨੇਹਾ ਅੱਗੇ ਸ਼ੇਅਰ ਨਾ ਕਰਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੂਚਨਾ ਜਾਂ ਜਾਣਕਾਰੀ ਲਈ ਪੁਲਿਸ ਦੇ ਕੰਟਰੋਲ ਰੂਮ ਵਿਖੇ85588-00900 ਜਾਂ 01638-262800 ਤੇ ਸੰਪਰਕ ਕੀਤਾ ਜਾ ਸਕਦਾ ਹੈ।