Punjab Sikhya Kranti : ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ

Punjab Sikhya Kranti
ਭਾਦਸੋਂ: ਸਕੂਲ ਦਾ ਨਵੀਨੀਕਰਨ ਤੇ ਚਾਰਦੀਵਾਰੀ ਦਾ ਉਦਘਾਟਨ ਕਰਨ ਮੌਕੇ ਹਲਕਾ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਅਤੇ ਹੋਰ। ਤਸਵੀਰ :ਸੁਸ਼ੀਲ ਕੁਮਾਰ 

ਗੁਣਤਾਮਕ ਸਿੱਖਿਆ ਲਈ ਪੰਜਾਬ ਸਰਕਾਰ ਵਚਨਬੱਧ : ਦੇਵ ਮਾਨ

Punjab Sikhya Kranti: (ਸੁਸ਼ੀਲ ਕੁਮਾਰ) ਭਾਦਸੋਂ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਸ: ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਰੋੜਾਂ ਫੰਡ ਜਾਰੀ ਹੋਏ ਹਨ , ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਉੱਥੇ ਬਣੇ ਸਮਾਰਟ ਕਮਰੇ ਸਕੂਲਾਂ ਨੂੰ ਚਾਰ ਚੰਨ ਲਗਾਉਂਦੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਜੱਸੋਮਾਜਰਾ ਵਿਖੇ ਬਣੇ ਨਵੇਂ ਸਮਾਰਟ ਕਮਰੇ , ਸਕੂਲ ਦਾ ਨਵੀਨੀਕਰਨ ਤੇ ਚਾਰਦੀਵਾਰੀ ਦਾ ਉਦਘਾਟਨ ਗੁਰਦੇਵ ਸਿੰਘ ਦੇਵ ਮਾਨ ਹਲਕਾ ਵਿਧਾਇਕ ਨਾਭਾ ਵੱਲੋਂ ਕੀਤਾ ਗਿਆ।

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਦੇ ਫੰਡ ਜਾਰੀ ਕੀਤੇ ਗਏ

ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਤਾਮਕ ਸਿੱਖਿਆ ਲਈ ਵਚਨਬੱਧ ਹੈ। ਇਸ ਦੇ ਨਾਲ ਨਾਲ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਕਰੋੜਾਂ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸ ਸਮੇਂ ਸਰਕਾਰੀ ਸਕੂਲ ਪ੍ਰੋਜੈਕਟਰ, ਡਿਜੀਟਲ ਪੈਨਲ ਉੱਚ ਕੋਟੀ ਦੇ ਮਜ਼ਬੂਤ ਡੈਸਕ ਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਹੋਏ ਹਨ, ਜਿਸ ਨਾਲ ਵਿਦਿਆਰਥੀਆਂ ਵਧੀਆ ਢੰਗ ਨਾਲ ਸਿੱਖਿਆ ਹਾਸਲ ਕਰ ਸਕਣਗੇ।

Punjab Sikhya Kranti Punjab Sikhya Kranti

ਇਹ ਵੀ ਪੜ੍ਹੋ: Heatwave Alert: ਹੀਟਵੇਵ ਸਬੰਧੀ ਅਲਰਟ ਜਾਰੀ, ਤੇਜ਼ ਗਰਮੀ ਨਾਲ ਵਧੇਗੀ ਸਮੱਸਿਆਵਾਂ

ਉਨ੍ਹਾਂ ਸਮੂਹ ਮਾਤਾ-ਪਿਤਾ ਅਤੇ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ।ਇਸ ਸਮੇਂ ਸਟੇਟ ਐਵਾਰਡੀ ਜਗਜੀਤ ਸਿੰਘ ਨੌਹਰਾ ਬੀਪੀਈਓ ਭਾਦਸੋਂ-2 ਵਲੋਂ ਪੁੱਜੀਆਂ ਸ਼ਖ਼ਸੀਅਤ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ‌ ਤੇਜਿੰਦਰ ਸਿੰਘ ਖਹਿਰਾ, ਕਪਿਲ ਮਾਨ, ਮਨਪ੍ਰੀਤ ਸਿੰਘ ਧਾਰੋਂਕੀ, ਭੁਪਿੰਦਰ ਸਿੰਘ ਕੱਲਰਮਾਜਰੀ,ਕਰਮਾਂ ਟੌਪਰ, ਸ਼ੈਂਕੀ ਸਿੰਗਲਾ, ਸਰਪੰਚ ਰਜਿੰਦਰ ਸਿੰਘ, ਹਰਮੀਤ ਬਾਜਵਾ, ਬਿੱਟੂ ਮੈਂਬਰ,ਰਾਜ ਕੁਮਾਰ ਜਸਵਿੰਦਰ ਸਿੰਘ ਚੇਅਰਮੈਨ,ਰਾਜ ਕੁਮਾਰੀ,ਧਰਮਪਾਲ ਜੱਸੋਮਾਜਰਾ, ਸੁਰਜੀਤ ਸਿੰਘ, ਹੈੱਡ ਟੀਚਰ ਪਰਮਜੀਤ ਸਿੰਘ, ਸਤਵੀਰ ਸਿੰਘ ਰਾਏ, ਜਸਵਿੰਦਰ ਸਿੰਘ ਸੰਧਨੌਲੀ, ਹਰਪ੍ਰੀਤ ਸਿੰਘ ਪੰਧੇਰ , ਗੁਰਪ੍ਰੀਤ ਸਿੰਘ ਪੰਧੇਰ, ਜਸਪਾਲ ਸਿੰਘ ਚਹਿਲ, ਜਸਪ੍ਰੀਤ ਸਿੰਘ ਗੋਬਿੰਦਪੁਰਾ ਤੇ ਸਮੂਹ ਸਕੂਲ ਸਟਾਫ਼ ਆਦਿ ਹਾਜ਼ਰ ਸਨ। Punjab Sikhya Kranti