Donald Trump: ਹੁਣ ਡੰਕੀ ਲਾਉਣ ਦਾ ਜ਼ਮਾਨਾ ਗਿਆ

Donald Trump
Donald Trump: ਹੁਣ ਡੰਕੀ ਲਾਉਣ ਦਾ ਜ਼ਮਾਨਾ ਗਿਆ

Donald Trump: ਦੁਨੀਆ ਦੇ ਅਮੀਰ ਤੇ ਤਾਕਵਤਰ ਮੁਲਕ ਅਮਰੀਕਾ ਦੀ ਕਮਾਨ ਇੱਕ ਵਾਰ ਫਿਰ ਡੋਨਾਲਡ ਟਰੰਪ ਦੇ ਹੱਥ ਆ ਗਈ ਹੈ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆ ਹੀ ਉਨ੍ਹਾਂ ਵੱਡੇ ਫੈਸਲੇ ਲਏ ਹਨ ਭਾਵੇਂ ਟਰੰਪ ਨੇ ਦੁਨੀਆ ਦੇ ਵੱਡੇ ਹਿੱਸੇ ’ਚ ਆਪਣੇ ਪ੍ਰਭਾਵ ਨੂੰ ਕਾਇਮ ਰੱਖਣ ਲਈ ਵਿਦੇਸ਼ ਨੀਤੀ ’ਤੇ ਜ਼ੋਰ ਦੇਣਾ ਹੈ ਪਰ ਉਨ੍ਹਾਂ ਦੇ ਸ਼ੁਰੂਆਤੀ ਫੈਸਲਿਆਂ ’ਚ ਗੈਰ-ਕਾਨੂੰਨੀ ਪ੍ਰਵਾਸ ’ਤੇ ਰੋਕ ਲਾਉਣ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ ਅਸਲ ’ਚ ਅਮਰੀਕਾ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਬਹੁਤ ਚਿੰਤਿਤ ਹੈ ਭਾਵੇਂ ਗੈਰ ਕਾਨੂੰਨੀ ਪ੍ਰਵਾਸ ਰੋਕਣ ਦੀ ਮਨਸ਼ਾ ‘ਅਮਰੀਕਾਵਾਦ’ ਤੋਂ ਵੀ ਪ੍ਰੇਰਿਤ ਹੈ ਫਿਰ ਵੀ ਨਵੇਂ ਫੈਸਲੇ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ’ਚ ਦਾਖਲ ਹੋਣ ਦਾ ਇਰਾਦਾ ਬਣਾਈ ਬੈਠੇ ਲੋਕਾਂ ਲਈ ਵੱਡੀ ਚਿਤਾਵਨੀ ਹੈ। ਟਰੰਪ ਨੇ ਨਾਗਰਿਕਤਾ ਕਾਨੂੰਨ ’ਚ ਵੱਡੀ ਤਬਦੀਲੀ ਦੇ ਆਦੇਸ਼ ਦਿੱਤੇ ਹਨ। Donald Trump

ਇਹ ਖਬਰ ਵੀ ਪੜ੍ਹੋ : Punjab Agriculture News: ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਆਦੇਸ਼

ਜਿਸ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਪੈਦਾ ਹੋਣ ਵਾਲੇ ਬੱਚੇ ਨੂੰ ਹੁਣ ਨਾਗਰਿਕਤਾ ਨਹੀਂ ਮਿਲੇਗੀ ਇਸੇ ਤਰ੍ਹਾਂ ਮੈਕਸੀਕੋ ਸਰਹੱਦ ’ਤੇ ਐਮਰਜੈਂਸੀ ਲਾਉਣ ਦੇ ਹੁਕਮ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਵੱਡਾ ਫੈਸਲਾ ਹੈ ਅਮਰੀਕਾ ਇਸ ਖੇਤਰ ’ਚ ਗੈਰ ਕਾਨੂੰਨੀ ਪ੍ਰਵਾਸੀਆਂ ’ਤੇ ਰੋਕ ਕੇ ਉਨ੍ਹਾਂ ਨੂੰ ਵਾਪਸ ਉਸੇ ਦੇਸ਼ ਭੇਜੇਗਾ ਜਿੱਥੋਂ ਉਹ (ਪ੍ਰਵਾਸੀ) ਆਏ ਹੋਣਗੇ ਭਾਰਤ ਦੇ ਉਹਨਾਂ ਲੋਕਾਂ ਨੂੰ ਅਮਰੀਕਾ ’ਚ ਆ ਰਹੀਆਂ ਇਨ੍ਹਾਂ ਕਾਨੂੰਨੀ ਤਬਦੀਲੀਆਂ ਵੱਲ ਗੌਰ ਕਰਨੀ ਚਾਹੀਦੀ ਹੈ ਤੇ ਫਰਜ਼ੀ ‘ਇੰਮੀਗ੍ਰੇਸ਼ਨ ਏਜੰਟਾਂ ਦੇ ‘ਡੰਕੀ’ ਜਾਲ ਤੋਂ ਬਚਣਾ ਚਾਹੀਦਾ ਹੈ ਅਮਰੀਕਾ ਨੂੰ ਪ੍ਰਵਾਸੀ ਆਪਣੀ ਆਰਥਿਕਤਾ ’ਤੇ ਵੱਡਾ ਬੋਝ ਨਜ਼ਰ ਆ ਰਹੇ ਹਨ ਜਿਸ ਕਰਕੇ ਟਰੰਪ ਨੇ ਜਲਵਾਯੂ ਬਾਰੇ ਪੈਰਿਸ ਸਮਝੌਤਾ ਅਤੇ ਸੰਸਾਰ ਸਿਹਤ ਸੰਗਠਨਾਂ ਤੋਂ ਬਾਹਰ ਆਉਣ ਸਬੰਧੀ ਵੀ ਆਦੇਸ਼ ਦਿੱਤੇ ਗਏ ਹਨ। Donald Trump

LEAVE A REPLY

Please enter your comment!
Please enter your name here