Mallout News: ਜੋਨ ਨੰਬਰ 1 ਦੀ ਸਾਧ-ਸੰਗਤ ਨੇ ਭੱਠੇ ‘ਤੇ ਰਹਿੰਦੇ ਲੋੜਵੰਦ ਲੋਕਾਂ ਨੂੰ ਵੰਡੇ ਗਰਮ ਕੱਪੜੇ
- ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਕਮਾਲ ਜਿੰਨ੍ਹਾਂ ਨੇ ਸਾਧ-ਸੰਗਤ ਨੂੰ ਮਾਨਵਤਾ ਦੇ ਰਸਤੇ ਵੱਲ ਤੋਰਿਆ : 85 ਮੈਂਬਰ ਪੰਜਾਬ
Mallout News: ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਰੋਜ਼ਾਨਾਂ ਵਾਂਗ ਹੀ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਜਿਸਦੇ ਤਹਿਤ ਮਲੋਟ ਦੇ ਜੋਨ ਨੰਬਰ 1 ਦੀ ਸਾਧ-ਸੰਗਤ ਨੇ ਮਾਨਵਤਾ ਦੀ ਸੇਵਾ ਵੱਲ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਠੰਢ ਦੇ ਮੱਦੇਨਜ਼ਰ ਭੱਠੇ ਤੇ ਰਹਿੰਦੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ।
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਕਿਰਨ ਇੰਸਾਂ, ਜੋਨ 1 ਦੇ ਪ੍ਰੇਮੀ ਸੇਵਕ ਮੱਖਣ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ‘ਕਲਾਥ ਬੈਂਕ’ ਵਿੱਚੋਂ ਭੱਠੇ ’ਤੇ ਰਹਿੰਦੇ ਲੋੜਵੰਦ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ 204 ਗਰਮ ਕੱਪੜੇ ਵੰਡੇ ਗਏ ਹਨ ਜਿਸ ਵਿੱਚ 25 ਹੁੱਡੀਆਂ, 11 ਸਵੈਟ ਸ਼ਰਟਾਂ, 55 ਜੋੜੇ ਜੈਂਟਸ ਜੁਰਾਬਾਂ, 36 ਟੋਪੀਆਂ, 4 ਬਲੇਜ਼ਰ, 30 ਲੈਗਿੰਗ, 12 ਟੀ ਸ਼ਰਟਾਂ, 27 ਟੋਪ, 4 ਈਨਰ ਸੂਟ ਫੁੱਲ ਵੰਡੇ ਗਏ ਹਨ ਤਾਂ ਜੋ ਠੰਢ ਦੇ ਮੌਸਮ ਵਿੱਚ ਉਨ੍ਹਾਂ ਨੂੰ ਸਰਦੀ ਤੋਂ ਬਚਾਇਆ ਜਾ ਸਕੇ। Mallout News
Read Also : Body Donation: ਬਲਾਕ ਤੇ ਸ਼ਹਿਰ ਮਾਨਸਾ ਦੇ 51ਵੇਂ ਸਰੀਰਦਾਨੀ ਬਣੇ ਸ਼ਾਮ ਲਾਲ ਇੰਸਾਂ
ਇਸ ਮੌਕੇ ਜੋਨ ਨੰਬਰ 1 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਵਿਜੈ ਮਿੱਤਲ ਇੰਸਾਂ, ਮੋਹਿਤ ਇੰਸਾਂ (ਭੋਲਾ), ਭੈਣਾਂ ਨਿਰਮਲਾ ਇੰਸਾਂ, ਸੀਮਾ ਇੰਸਾਂ, ਅਨੀਤਾ ਇੰਸਾਂ, ਸੁਮਨ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਰੀਆ ਇੰਸਾਂ ਤੋਂ ਇਲਾਵਾ ਸੇਵਾਦਾਰ ਭੈਣਾਂ ਪ੍ਰੀਤ ਇੰਸਾਂ, ਮੁਸਕਾਨ ਇੰਸਾਂ, ਸੀਮਾਂ ਬਜਾਜ ਇੰਸਾਂ, ਸੀਮਾ ਧੀਂਗੜਾ ਇੰਸਾਂ, ਸੋਨਮ ਇੰਸਾਂ, ਸ਼ੁਸ਼ਮਾ ਇੰਸਾਂ, ਹਰਜੀਤ ਇੰਸਾਂ, ਆਸ਼ਾ ਇੰਸਾਂ, ਊਸ਼ਾ ਚਾਨਣਾ ਇੰਸਾਂ, ਪੁਨੀਤ ਇੰਸਾਂ, ਪਿੰਕੀ ਇੰਸਾਂ, ਪਿੰਕੀ ਸੱਚਦੇਵਾ ਇੰਸਾਂ, ਪ੍ਰਵੀਨ ਬਾਵਾ ਇਸਾਂ, ਪੁਸ਼ਪਾ ਇੰਸਾਂ, ਰਾਜ ਇੰਸਾਂ, ਰਾਧਾ ਇੰਸਾਂ, ਮਨਜੀਤ ਇੰਸਾਂ, ਮਧੂ ਇੰਸਾਂ, ਪ੍ਰੇਮ ਇੰਸਾਂ, ਬਲਦੀਸ਼ ਜਾਖੂ ਇੰਸਾਂ, ਗਿਆਨੋ ਇੰਸਾਂ, ਸੁਨੀਤਾ ਜੱਗਾ ਇੰਸਾਂ, ਸੁਨੀਤਾ ਇੰਸਾਂ, ਰਜਨੀ ਇੰਸਾਂ, ਕ੍ਰਿਸ਼ਨਾ ਬਾਂਸਲ ਅਤੇ ਪੂਨਮ ਇੰਸਾਂ ਆਦਿ ਮੌਜ਼ੂਦ ਸਨ।
ਜ਼ਿੰਮੇਵਾਰਾਂ ਨੇ ਕੀਤੀ ਸ਼ਲਾਘਾ | Mallout News
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਨੇ ਜੋਨ ਨੰਬਰ 1 ਦੀ ਸਾਧ-ਸੰਗਤ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਲੋੜਵੰਦਾਂ ਦੀ ਮੱਦਦ ਕੀਤੀ। ਉਨ੍ਹਾਂ ਕਿਹਾ ਕਿ ਇਹ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਹੀ ਕਮਾਲ ਹੈ ਜਿੰਨ੍ਹਾਂ ਨੇ ਸਾਧ-ਸੰਗਤ ਨੂੰ ਮਾਨਵਤਾ ਦੇ ਰਸਤੇ ’ਤੇ ਤੋਰਿਆ।