Farmers March: ਹਰਿਆਣਾ ਪੁਲਿਸ ਵੱਲੋਂ ਅੱਗੇ ਨਾ ਵਧਣ ਦੀ ਚਿਤਾਵਨੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਿਸਾਨਾਂ ਵੱਲੋਂ ਸਹੀ 1 ਵਜੇ ਦਿੱਲੀ ਕੂਚ ਕਰਨਾ ਸ਼ੁਰੂ ਕਰ ਦਿੱਤਾ ਗਿਆ ਪਰ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ। ਹਰਿਆਣਾ ਪ੍ਰਸ਼ਾਸਨ ਦਾ ਤਰਕ ਹੈ ਕਿ ਕਿਸਾਨ ਪਹਿਲਾਂ ਦਿੱਲੀ ਪੁਲਿਸ ਤੋਂ ਮਨਜ਼ੂਰੀ ਲੈਣ ਅਤੇ ਉਸ ਤੋਂ ਬਾਅਦ ਹੀ ਅੱਗੇ ਵਧਣ ਦਿੱਤਾ ਜਾਵੇਗਾ । ਕਿਸਾਨਾਂ ਦਾ 101 ਜਥਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਬਾਰਡਰ ਦੇ ਨੇੜੇ ਹੈ ਪਰ ਅੱਗੋਂ ਹਰਿਆਣਾ ਸਰਕਾਰ ਵੱਲੋਂ ਰੋਕਾਂ ਲਗਾਈਆਂ ਹੋਈਆਂ ਹਨ।
ਹਰਿਆਣਾ ਵੱਲੋਂ ਛੱਡੇ ਗਏ ਅੱਥਰੂ ਗੈਸ ਦੇ ਗੋਲੇ
ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਪਿੱਛੇ ਹਟਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਇਸ ਦੌਰਾਨ ਕਿਸਾਨ ਕੁਝ ਦੂਰੀ ਤੇ ਪਿੱਛੇ ਹਟੇ । ਕਿਸਾਨ ਬਿਲਕੁਲ ਬੈਰੀਕੇਡ ਦੇ ਨੇੜੇ ਪੁਲਿਸ ਕੋਲ ਪੁੱਜੇ ਹੋਏ ਸਨ ਅਤੇ ਹਰਿਆਣਾ ਪੁਲਿਸ ਵੱਲੋਂ ਪਹਿਲੀ ਵਾਰ ਇੱਥੇ ਹੰਜੂ ਗੈਸ ਦੇ ਗੋਲੇ ਛੱਡੇ ਗਏ।
ਇਹ ਵੀ ਪੜ੍ਹੋ: Internet Shutdown: ਕਿਸਾਨ ਦੇ ਕੂਚ ਵਿਚਾਲੇ ਇਸ ਸ਼ਹਿਰ ’ਚ ਹੋਇਆ ਇੰਟਰਨੈਟ ਬੰਦ
ਕਿਸਾਨਾਂ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਭੜਕਹਾਟ ਵਾਲਾ ਕੰਮ ਨਹੀਂ ਕੀਤਾ ਜਾ ਰਿਹਾ। ਹਰਿਆਣਾ ਦੇ ਅਧਿਕਾਰੀ ਆਖ ਰਹੇ ਹਨ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਕਿਸਾਨਾਂ ਦਾ ਡੇਲੀਗੇਟ ਉਹਨਾਂ ਨਾਲ ਗੱਲ ਕਰ ਸਕਦਾ ਹੈ। ਫਿਲਹਾਲ ਸ਼ੰਭੂ ਬਾਰਡਰ ਤੇ ਪਹਿਲਾਂ ਵਰਗੀ ਸਥਿਤੀ ਬਣੀ ਹੋਈ ਹੈ।
ਕਿਸਾਨ ਸ਼ੰਭੂ ਬਾਰਡਰ ਤੇ ਹਰਿਆਣਾ ਵੱਲੋਂ ਲਾਈਆਂ ਰੋਕਾਂ ਨੇੜੇ ਪੁੱਜ ਗਏ ਹਨ ਅਤੇ ਪੁਲਿਸ ਵੱਲੋਂ ਉਨਾਂ ਨੂੰ ਰੋਕ ਲਿਆ ਗਿਆ ਹੈ। ਪੁਲਿਸ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਧਾਰਾ 144 ਲੱਗੀ ਹੋਈ ਹੈ। ਜਿਸ ਕਾਰਨ ਪੰਜ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਧਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੈਦਲ ਅਤੇ ਨਿਹੱਥੇ ਹੀ ਅੱਗੇ ਵਧ ਰਹੇ ਹਨ ਇਸ ਲਈ ਉਨਾਂ ਨੂੰ ਅੱਗੇ ਵਧਣ ਦਿੱਤਾ ਜਾਵੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਆਪਸੀ ਕਸਮ ਕਸ ਜਾਰੀ ਹੈ। ਹਰਿਆਣਾ ਪੁਲਿਸ ਵੱਲੋਂ ਘੱਗਰ ਦਰਿਆ ਤੇ ਵੀ ਪੂਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਕਿਸਾਨ ਘੱਗਰ ਦੇ ਰਸਤਿਓਂ ਵੀ ਹਰਿਆਣਾ ਵਿੱਚ ਐਂਟਰੀ ਨਾ ਹੋ ਸਕੇ