ਪਹਿਲਾ ਸਥਾਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਕੀਤਾ ਹਾਸਲ : ਸੁਮਨਦੀਪ ਕੌਰ
Yoga Competition: (ਮੇਵਾ ਸਿੰਘ) ਅਬੋਹਰ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤਰਿਆਂਵਾਲੀ ਦੀ ਵਿਦਿਆਰਥਣ ਸੁਮਨਦੀਪ ਕੌਰ ਪੁੱਤਰ ਲਖਵੀਰ ਸਿੰਘ ਨੇ ਡੀ.ਡੀ ਪੰਜਾਬੀ ਵੱਲੋਂ ਚਲਾਇਆ ਗਿਆ, ‘ਸੋ ਕਿਸਮੇ ਕਿਤਨਾ ਹੈ ਦਮ’ ਵਿਚ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪੰਜਾਬ ਦੇ ਸਹਿਰ ਧੂਰੀ ਵਿਖੇ ਪੰਜਾਬ, ਹਰਿਆਣਾ ਅਤੇ ਹਿਮਾਚਲ ਸਟੇਟਾਂ ਦੇ ਹੋਏ ਯੋਗਾ ਮੁਕਾਬਲੇ ਵਿਚ ਫਾਇਨਲ ਮੁਕਾਬਲਾ ਜਿੱਤ ਕੇ ਪਿੰਡ ਪੱਤਰਿਆਂ ਵਾਲੀ, ਮਾਪਿਆਂ ਤੇ ਸਕੂਲ ਦਾ ਨਾਂਅ ਚਮਕਾਇਆ।
ਇਹ ਵੀ ਪੜ੍ਹੋ: Indian Air Force: ਏਅਰ ਮਾਰਸ਼ਲ ਧਾਰਕਰ ਨੇ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ
ਇਸ ਸ਼ੋਅ ਲਈ ਸੁਮਨਦੀਪ ਕੌਰ ਨੇ ਪਹਿਲਾਂ ਬਲਾਕ ਪੱਧਰ ’ਤੇ ਜਿੱਤ ਕੇ, ਫਿਰ ਸਟੇਟ ਪੱਧਰ ਤੱਕ ਪਹੁੰਚੀ। ਉਸ ਤੋਂ ਬਾਅਦ ਧੂਰੀ ਵਿਖੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਖਿਡਾਰੀਆਂ ਨਾਲ ਹੋਏ ਯੋਗਾ ਮੁਕਾਬਲਿਆਂ ਵਿਚ ਸੁਮਨਦੀਪ ਕੌਰ ਨੇ ਫਾਇਨਲ ਮੁਕਾਬਲਾ ਜਿੱਤਕੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸੁਮਨਦੀਪ ਕੌਰ ਨੂੰ ਟਰਾਫੀ, ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਨਿਵਾਜਿਆ ਗਿਆ। ਪਿੰਡ ਪੱਤਰਿਆਂਵਾਲੀ ਦੇ ਨਿਵਾਸੀ ਡਾ: ਗੁਰਮਖ ਇੰਸਾਂ ਨੇ ਦੱਸਿਆ ਕਿ ਸੁਮਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਸਟੇਟ ਪੱਧਰੀ ਮੁਕਾਬਲਾ ‘‘ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ’ਤੇ ਚੱਲਦਿਆਂ ਹੀ ਹਾਸਲ ਕਰ ਸਕੀ।
ਸਕੂਲ ਵਿਚ ਸੁਮਨਦੀਪ ਕੌਰ ਨੂੰ ਯੋਗਾ ਵਾਲੀ ਕੁੜੀ ਕਹਿਕੇ ਬੁਲਾਉਂਦੇ ਹਨ
ਇਸ ਤੋਂ ਇਲਾਵਾ ਉਸ ਦੇ ਪਿਤਾ ਲਖਵੀਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਵੱਲੋਂ ਦਿੱਤੇ ਵਧੀਆ ਸੰਸਕਾਰਾਂ ਕਰਕੇ ਇਸ ਮੁਕਾਮ ’ਤੇ ਪਹੁੰਚੀ ਸਕੀ ਹੈ। ਸਟੇਟ ਪੱਧਰੀ ਮੁਕਾਬਲਾ ਜਿੱਤ ਕੇ ਸਕੂਲ ਪਹੁੰਚਣ ’ਤੇ ਸਕੂਲ ਪ੍ਰਿੰਸੀਪਲ ਕੁਲਦੀਪ ਕੁਮਾਰ ਤੇ ਸਮੂਹ ਸਟਾਫ ਨੇ ਸੁਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਸਟੇਟ ਪੱਧਰੀ ਜਿੱਤਣ ’ਤੇ ਵਧਾਈਆਂ ਦੇਣ ਦੇ ਨਾਲਨਾਲ ਸਨਮਾਨਿਤ ਕੀਤਾ ਤੇ ਅੱਗੇ ਤੋਂ ਵੀ ਹੋਰ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕੀਤੀ। ਸਕੂਲ ਪ੍ਰਿੰਸੀਪਲ ਕੁਲਦੀਪ ਕੁਮਾਰ ਨੇ ਆਖਰ ਵਿਚ ਕਿਹਾ ਉਹ ਸਕੂਲ ਵਿਚ ਸੁਮਨਦੀਪ ਕੌਰ ਨੂੰ ਯੋਗਾ ਵਾਲੀ ਕੁੜੀ ਕਹਿਕੇ ਬੁਲਾਉਂਦੇ ਹਨ। Yoga Competition