Donald Trump: ਟਰੰਪ ’ਤੇ 64 ਦਿਨਾਂ ਬਾਅਦ ਫਿਰ ਹਮਲਾ ਕਰਨ ਦੀ ਕੋਸ਼ਿਸ਼

Donald Trump
Donald Trump: ਟਰੰਪ ’ਤੇ 64 ਦਿਨਾਂ ਬਾਅਦ ਫਿਰ ਹਮਲਾ ਕਰਨ ਦੀ ਕੋਸ਼ਿਸ਼

ਫਲੋਰੀਡਾ ਗੋਲਫ਼ ਕਲੱਬ ’ਚ ਰਾਈਫਲ ਨਾਲ ਗੋਲੀਬਾਰੀ | Donald Trump

  • ਸੀਕ੍ਰੇਟ ਸਰਵਿਸ ਬੋਲੀ- ਟਰੰਪ ਸੁਰੱਖਿਅਤ

ਵਾਸ਼ਿੰਗਟਨ (ਏਜੰਸੀ)। Donald Trump: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ 64 ਦਿਨਾਂ ਬਾਅਦ ਇੱਕ ਵਾਰ ਫਿਰ ਜਾਨਲੇਵਾ ਹਮਲਾ ਹੋਇਆ ਹੈ। ਸੀਐਨਐਨ ਅਨੁਸਾਰ, ਟਰੰਪ ਫਲੋਰੀਡਾ ਕੋਲ ਬੀਚ ਕਾਉਂਟੀ ਵਿੱਚ ਅੰਤਰਰਾਸ਼ਟਰੀ ਗੋਲਫ ਕਲੱਬ ’ਚ ਖੇਡ ਰਹੇ ਸਨ, ਜਦੋਂ ਉਨ੍ਹਾਂ ’ਤੇ ਹਮਲਾ ਹੋਇਆ। ਸੀਕ੍ਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਸੁਰੱਖਿਅਤ ਹਨ। ਘਟਨਾ ਦੀ ਜਾਂਚ ਦੀ ਜਿੰਮੇਵਾਰੀ ਐਫਬੀਆਈ ਨੂੰ ਦਿੱਤੀ ਗਈ ਹੈ। ਐਫਬੀਆਈ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਕਤਲ ਦੀ ਕੋਸ਼ਿਸ਼ ਵਜੋਂ ਵੇਖ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਕੋਲ ਇੱਕ ਏਕੇ-47 ਵਰਗੀ ਰਾਈਫਲ ਸੀ ਜਿਸ ’ਚ ਬੈਰਲ ਤੇ ਇੱਕ ਗੋਪਰੋ ਕੈਮਰਾ ਸੀ।

ਰਿਪੋਰਟ ਮੁਤਾਬਕ ਜਦੋਂ ਟਰੰਪ 5ਵੇਂ ਹੋਲ ਕੋਲ ਖੇਡ ਰਹੇ ਸਨ ਤਾਂ ਸੀਕ੍ਰੇਟ ਸਰਵਿਸ ਏਜੰਟਾਂ ਨੇ ਝਾੜੀਆਂ ’ਚ ਰਾਈਫਲ ਬੈਰਲ ਵੇਖਿਆ, ਜਿਸ ਤੋਂ ਬਾਅਦ ਏਜੰਟਾਂ ਨੇ ਉਨ੍ਹਾਂ ’ਤੇ ਗੋਲੀਬਾਰੀ ਕੀਤੀ। ਉਸ ਸਮੇਂ ਟਰੰਪ ਤੇ ਹਮਲਾਵਰ ਵਿਚਕਾਰ 300 ਤੋਂ 500 ਮੀਟਰ ਦੀ ਦੂਰੀ ਸੀ। ਸੀਕਰੇਟ ਸਰਵਿਸ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟਰੰਪ ਨੂੰ ਗੋਲੀ ਮਾਰੀ ਗਈ ਸੀ ਜਾਂ ਨਹੀਂ। ਸ਼ੱਕੀ ਦੀ ਪਛਾਣ 58 ਸਾਲਾ ਰਿਆਨ ਰੋਥ ਵਜੋਂ ਹੋਈ ਹੈ। ਇਸ ਸਾਲ 13 ਜੁਲਾਈ ਨੂੰ ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ’ਚ ਇੱਕ ਚੋਣ ਰੈਲੀ ਦੌਰਾਨ ਟਰੰਪ ’ਤੇ ਗੋਲੀਬਾਰੀ ਹੋਈ ਸੀ, ਜਿਸ ’ਚ ਇੱਕ ਗੋਲੀ ਉਨ੍ਹਾਂ ਦੇ ਕੰਨ ’ਚੋਂ ਲੰਘ ਗਈ ਸੀ। Donald Trump

ਵੀਕਐਂਡ ’ਤੇ ਫਲੋਰੀਡਾ ਗਏ ਸਨ ਟਰੰਪ, ਖੇਡਣਾ ਪਹਿਲਾਂ ਤੋਂ ਤੈਅ ਨਹੀਂ ਸੀ

ਟਰੰਪ ਵੈਸਟ ਕੋਸਟ ਦਾ ਦੌਰਾ ਕਰਨ ਤੋਂ ਬਾਅਦ ਇਸ ਹਫਤੇ ਦੇ ਅੰਤ ’ਚ ਫਲੋਰੀਡਾ ਪਰਤੇ ਹਨ। ਇੱਥੇ ਪਾਮ ਬੀਚ ’ਚ ਉਸ ਦਾ ਘਰ ਮਾਰ-ਏ-ਲਾਗੋ ਹੈ। ਮਿਲੀ ਜਾਣਕਾਰੀ ਮੁਤਾਬਕ ਟਰੰਪ ਦੇ ਗੋਲਫ ਖੇਡਣ ਦੀ ਪਹਿਲਾਂ ਤੋਂ ਯੋਜਨਾ ਨਹੀਂ ਸੀ। ਇਸ ਦਾ ਸਮਾਂ ਆਖਰੀ ਸਮੇਂ ’ਤੇ ਜੋੜਿਆ ਗਿਆ ਸੀ। ਉਹ ਰਿਪਬਲਿਕਨ ਪਾਰਟੀ ਦੇ ਦਾਨੀ ਸਟੀਵ ਵਿਟਕੌਫ ਨਾਲ ਗੋਲਫ ਖੇਡ ਰਿਹਾ ਸੀ, ਜਦੋਂ ਗੋਲੀ ਚਲਾਈ ਗਈ। ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਕਿਹਾ ਕਿ ਉਨ੍ਹਾਂ ਦਾ ਰਾਜ ਟਰੰਪ ਦੇ ਕਤਲ ਲਈ ਵੱਖਰੇ ਤੌਰ ’ਤੇ ਜਾਂਚ ਕਰੇਗਾ। ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਲੋਕਾਂ ਨੂੰ ਸੱਚ ਜਾਣਨ ਦਾ ਹੱਕ ਹੈ। ਆਖਰ ਇੱਕ ਹਮਲਾਵਰ ਸਾਬਕਾ ਰਾਸ਼ਟਰਪਤੀ ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ’ਤੇ ਹਮਲਾ ਕਰਨ ਲਈ ਇੰਨਾ ਨੇੜੇ ਕਿਵੇਂ ਪਹੁੰਚ ਗਿਆ? Donald Trump

Read This : Donald Trump Shooting Case: ਕੌਣ ਹੈ ਥਾਮਸ ਮੈਥਿਊ ਕਰੂਕਸ? ਤੇ ਕਿਉਂ ਕੀਤੀ ਡੋਨਾਲਡ ਟਰੰਪ ਦੇ ਕਤਲ ਦੀ ਕੋਸ਼ਿਸ਼?

ਟਰੰਪ ਨੇ ਕਿਹਾ- ਮੈਂ ਸੁਰੱਖਿਅਤ ਹਾਂ, ਕਦੇ ਹਾਰ ਨਹੀਂ ਮੰਨਾਂਗਾ | Donald Trump

ਇਸ ਘਟਨਾ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ, ‘ਮੈਂ ਸੁਰੱਖਿਅਤ ਹਾਂ। ਮੈਂ ਆਪਣੇ ਆਲੇ-ਦੁਆਲੇ ਗੋਲੀਆਂ ਚੱਲਣ ਦੀ ਆਵਾਜ ਸੁਣੀ, ਪਰ ਇਸ ਤੋਂ ਪਹਿਲਾਂ ਕਿ ਇਸ ਘਟਨਾ ਨੂੰ ਲੈ ਕੇ ਕੋਈ ਅਫਵਾਹ ਫੈਲੇ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਠੀਕ ਹਾਂ।’ ਟਰੰਪ ਨੇ ਅੱਗੇ ਕਿਹਾ, ‘ਕੋਈ ਵੀ ਮੈਨੂੰ ਚੋਣ ਪ੍ਰਚਾਰ ਤੋਂ ਵਾਪਸ ਨਹੀਂ ਲੈ ਸਕੇਗਾ। ਮੈਂ ਕਦੇ ਆਤਮ ਸਮਰਪਣ ਨਹੀਂ ਕਰਾਂਗਾ।’ ਇਸ ਘਟਨਾ ਤੋਂ ਬਾਅਦ ਟਰੰਪ ਆਪਣੇ ਘਰ ਮਾਰ-ਏ-ਲਾਗੋ ਚਲੇ ਗਏ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਿਡੇਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਦੋਵਾਂ ਨੇ ਰਾਹਤ ਜਾਹਰ ਕੀਤੀ ਹੈ ਕਿ ਟਰੰਪ ਸੁਰੱਖਿਅਤ ਹਨ। ਮਿਲੀ ਜਾਣਕਾਰੀ ਮੁਤਾਬਕ ਟਰੰਪ ਘਟਨਾ ਦੇ ਕੁਝ ਘੰਟਿਆਂ ਬਾਅਦ ਆਮ ਦਿਖਾਈ ਦਿੱਤੇ। ਉਹ ਆਪਣੇ ਦੋਸਤਾਂ ਨਾਲ ਮਜਾਕ ਵੀ ਕਰ ਰਹੇ ਸਨ। ਉਨ੍ਹਾਂ ਨੇ ਮਜਾਕ ਵਿੱਚ ਇੱਕ ਦੋਸਤ ਨੂੰ ਕਿਹਾ ਕਿ ਉਸ ਨੂੰ ਆਪਣੀ ਖੇਡ ਪੂਰੀ ਨਾ ਕਰਨ ’ਤੇ ਪਛਤਾਵਾ ਹੈ। ਇੱਕ ਹੋਰ ਪੋਸਟ ’ਚ, ਟਰੰਪ ਨੇ ਆਪਣੀ ਸੁਰੱਖਿਆ ਲਈ ਸੀਕ੍ਰੇਟ ਸਰਵਿਸ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ, ‘ਜਿਸ ਤਰੀਕੇ ਨਾਲ ਉਨ੍ਹਾਂ ਦੀ ਸੁਰੱਖਿਆ ਕੀਤੀ ਗਈ ਉਹ ਬਿਲਕੁਲ ਸ਼ਾਨਦਾਰ ਸੀ। ਉਹ ਇਸ ਲਈ ਯੂਐਸ ਸੀਕ੍ਰੇਟ ਸਰਵਿਸ, ਸੈਰਿਫ ਰਿਕ ਬ੍ਰੈਡਸਾਅ ਤੇ ਬਾਕੀ ਸਾਰਿਆਂ ਦੇ ਧੰਨਵਾਦੀ ਹਨ।’ Donald Trump