ਐਨਡੀਏ ਸਰਕਾਰ-3 ਨੇ ਆਪਣਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ ਸਰਕਾਰ ਨੇ ਨੌਜਵਾਨ, ਗਰੀਬ, ਬੁਨਿਆਦੀ ਢਾਂਚੇ ’ਤੇ ਜ਼ੋਰ ਦਿੱਤਾ ਹੈ ਸਿੱਧੇ ਤੌਰ ’ਤੇ ਜਨਤਾ ਨੂੰ ਭਾਵੇਂ ਵੱਡੀ ਰਾਹਤ ਨਹੀਂ ਦਿੱਤੀ ਪਰ ਸਰਕਾਰ ਨੇ ਮੁਫਤ ਦੀਆਂ ਰਿਉੜੀਆਂ ਵੰਡਣ ਤੋਂ ਕਿਨਾਰਾ ਕੀਤਾ ਹੈ ਉਂਜ ਬੁਨਿਆਦੀ ਢਾਂਚੇ ’ਤੇ ਜਿਸ ਤਰ੍ਹਾਂ ਯੋਜਨਾਵਾਂ ਦੱਸੀਆਂ ਹਨ ਉਹਨਾਂ ਨਾਲ ਰੁਜ਼ਗਾਰ ’ਚ ਵਾਧਾ ਹੋਵੇਗਾ ਪੈਸਾ ਦੇਣ ਨਾਲੋਂ ਰੁਜ਼ਗਾਰ ਵਧਾਉਣ ’ਤੇ ਮੁੱਖ ਟੇਕ ਰੱਖੀ ਗਈ ਹੈ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਵੱਡੇ ਗੱਫੇ ਜ਼ਰੂਰ ਮਿਲੇ ਹਨ ਦੋਵਾਂ ਰਾਜਾਂ ਨੂੰ ਤਰਤੀਬਵਾਰ 59500 ਕਰੋੜ ਤੇ 15000 ਕਰੋੜ ਦਿੱਤੇ ਗਏ ਹਨ ਆਮਦਨ ਟੈਕਸ ’ਚ ਮੱਧ ਵਰਗ ਨੂੰ ਕੁਝ ਰਾਹਤ ਮਿਲੀ ਹੈ ਬਜਟ ’ਚ ਕਿਸਾਨਾਂ ਦੀ ਵੱਡੀ ਮੰਗ ਐਮਐਸਪੀ ’ਤੇ ਗਾਰੰਟੀ ਦਾ ਜ਼ਿਕਰ ਨਹੀਂ ਪਰ ਖੇਤੀ ਢਾਂਚੇ ਲਈ ਜਿਸ ਤਰ੍ਹਾਂ ਦੀਆਂ ਤਜਵੀਜ਼ਾਂ ਕੀਤੀਆਂ ਗਈਆਂ ਹਨ। Budget 2024
Read This : ਵਿਸ਼ੇਸ਼ ਦਰਜਾ : ਤਰਕ ਤੇ ਸਿਆਸਤ
ਉਹ ਲੰਮੇ ਸਮੇਂ ਲਈ ਫਾਇਦੇਮੰਦ ਹੋਣਗੀਆਂ ਪੰਜ ਰਾਜਾਂ ’ਚ ਕਿਸਾਨਾਂ ਨੂੰ ਕੇ੍ਰਡਿਟ ਕਾਰਡ ਜਾਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਕੀਟਨਾਸ਼ਕਾਂ ਤੋਂ ਖਹਿੜਾ ਛੁਡਵਾਉਣ ਲਈ ਇੱਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਿਆ ਜਾਵੇਗਾ 10 ਹਜ਼ਾਰ ਜੈਵ ਇਨਪੁੱਟ ਕੇਂਦਰ ਸਥਾਪਤ ਕੀਤੇ ਜਾਣਗੇ ਫਸਲਾਂ ਲਈ 32 ਤੇ ਬਾਗਬਾਨੀ ਲਈ 109 ਨਵੀਆਂ ਕਿਸਮਾਂ ਜਾਰੀ ਹੋਣਗੀਆਂ ਖੇਤੀ ਢਾਂਚਾ ਪ੍ਰਫੁੱਲਿਤ ਹੋਣ ਦਾ ਫਾਇਦਾ ਕਿਸਾਨਾਂ ਨੂੰ ਜ਼ਰੂਰ ਮਿਲ ਸਕਦਾ ਹੈ ਭਾਵੇਂ ਇਹ ਬਜਟ ਫੌਰੀ ਤੌਰ ’ਤੇ ਰਾਹਤ ਨਾ ਵੰਡਣ ਕਰਕੇ ਇਸ ਦੀ ਆਲੋਚਨਾ ਵੀ ਰਹੀ ਹੈ ਪਰ ਚਿਰਕਾਲੀ ਵਿਕਾਸ ਲਈ ਵਧੀਆ ਮਾਹੌਲ ਪੈਦਾ ਕਰ ਸਕਦਾ ਹੈ ਸਰਕਾਰ ਨੇ ਵਿਦਿਆਰਥੀਆਂ ਲਈ ਕਰਜ਼ੇ ਦੀ ਤਜਵੀਜ਼ ’ਚ ਵਾਧਾ ਕੀਤਾ ਹੈ, ਪਰ ਸਿੱਖਿਆ ਨੂੰ ਸਸਤਾ ਕਰਨ ਲਈ ਵੀ ਯੋਜਨਾ ਹੋਣੀ ਜ਼ਰੂਰੀ ਹੈ। Budget 2024