(ਰਘਬੀਰ ਸਿੰਘ) ਲੁਧਿਆਣਾ। ਭਾਜਪਾ ਦਫਤਰ ਦੁੱਗਰੀ ਵਿਖੇ ਇੱਕ ਸਮਾਗਮ ਦੌਰਾਨ ਜ਼ਿਲ੍ਹਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੀਨੂ ਚੁੱਘ ਦੀ ਪ੍ਰੇਰਨਾ ਸਦਕਾ ਸਮਾਜ ਸੇਵੀ ਕੀਰਤੀ ਗਰੋਵਰ ਨੇ ਭਾਜਪਾ ਦਾ ਪੱਲਾ ਫੜ ਲਿਆ। ਜਿੰਨ੍ਹਾਂ ਦਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਸਵਾਗਤ ਕੀਤਾ। Kirti Grover Joins BJP
ਇਹ ਵੀ ਪੜ੍ਹੋ: BPL Ration Card: BPL ਰਾਸ਼ਨ ਕਾਰਡ ਵਾਲਿਆਂ ਦੀ ਹੋਈ ਮੌਜ! ਹਰ ਮਹੀਨੇ ਖਾਤੇ ‘ਚ ਆਉਣਗੇ ਇੰਨੇ ਪੈਸੇ…!
ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੀਨੂ ਚੁਗ ਨੇ ਦੱਸਿਆ ਕਿ ਕੀਰਤੀ ਗਰੋਵਰ ਇੱਕ ਸਮਾਜ ਸੇਵੀ ਹੋਣ ਦੇ ਨਾਲ ਰੋਟਰੀ ਸੈਂਟਰਲ ਲੁਧਿਆਣਾ ਦੀ ਪ੍ਰਧਾਨ, ਜੀਤ ਫਾਊਂਡੇਸ਼ਨ (ਐਨ.ਜੀ.ਓ.) ਦੀ ਮੀਤ ਪ੍ਰਧਾਨ, ਡਿਜੀਟਲ ਹੈੱਡ ਸਤਲੁਜ ਕਲੱਬ, ਜੁਆਇੰਟ ਸੈਕਟਰੀ ਲਕਸ਼ਮੀ ਲੇਡੀਜ਼ ਕਲੱਬ, ਐਗਜ਼ੀਕਿਊਟਿਵ ਹੈੱਡ ਅਤੇ ਡਿਜੀਟਲ ਹੈਡ ਫਿਕੀਫਲੋ ਲੁਧਿਆਣਾ, ਡਿਜੀਟਲ ਪੇਸ਼ੇਵਰ, ਵਾਤਾਵਰਣ ਪ੍ਰੇਮੀ ਦੇ ਨਾਲ 13 ਸਾਲਾਂ ਤੋਂ ਐੱਮਐੱਸਐੱਮਈ ਝੁੱਗੀ- ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨਾ, ਦਿਮਾਗੀ ਇਲਾਜ ਆਦਿ ਵਰਗੀਆਂ ਸਮਾਜਿਕ ਸਰਗਰਮੀਆਂ ਨੂੰ ਵੀ ਕਰ ਰਹੀ ਹੈ। ਧੀਮਾਨ ਨੇ ਕਿਹਾ ਕਿ ਕੀਰਤੀ ਗਰੋਵਰ ਨੇ ਭਾਜਪਾ ਪਰਿਵਾਰ ਦਾ ਹਿੱਸਾ ਬਣਨ ਨਾਲ ਭਾਜਪਾ ਹੋਰ ਮਜ਼ਬੂਤ ਹੋਈ ਹੈ। ਕੀਰਤੀ ਗਰੋਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। Kirti Grover Joins BJP