ਲੁਧਿਆਣਾ ’ਚ ਪੁਲਿਸ ਨੇ ਨਾਮਵਰ ਕੰਪਨੀਆਂ ਦੇ ਜ਼ਾਅਲੀ ਮਾਰਕੇ ਲਗਾ ਕੇ ਵੇਚਣ ਵਾਲੇ ਨੂੰ ਦਬੋਚਿਆ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੇਲ ਦਾ ਨਾਂਅ ਸੁਣਦੇ ਹੀ ਖਰੀਦਦਾਰੀ ਕਰਨ ਲਈ ਹਰ ਕਿਸੇ ਦਾ ਮਨ ਕਾਹਲਾ ਪੈ ਜਾਂਦਾ ਹੈ ਪਰ ਸਾਵਧਾਨ! ਸੇਲ ’ਤੇ ਵਿਕਣ ਵਾਲਾ ਹਰ ਸਮਾਨ ਅਸਲੀ ਨਹੀਂ ਹੁੰਦਾ। ਕਿਉਂਕਿ ਕੁੱਝ ਲੋਕ ਨਿੱਜੀ ਸਵਾਰਥ ਲਈ ਸਧਾਰਨ ਸਮਾਨ ’ਤੇ ਨਾਮਵਰ ਕੰਪਨੀਆਂ ਦੇ ਜ਼ਾਅਲੀ ਮਾਰਕੇ ਲਾ ਕੇ ਉਸ ਨੂੰ ਸੇਲ ਦੀ ਆੜ ’ਚ ਵੇਚਣ ਦਾ ਧੰਦਾ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ’ਚ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਸਧਾਰਨ ਕੱਪੜਿਆਂ ਨੂੰ ਜ਼ਾਅਲੀ ਮਾਰਕੇ ਲਾ ਕੇ ਵੇਚਣ ਵਾਲੇ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ। (Ludhiana News)
ਇਹ ਵੀ ਪੜ੍ਹੋ : Haryana Election 2024: ਸਰਸਾ ’ਚ ਹੁਣ ਤੱਕ 20.8 ਫੀਸਦੀ ਵੋਟਿੰਗ, ਜਾਣੋ ਸਾਰੀਆਂ ਸੀਟਾਂ ਦਾ ਹਾਲ
ਮੀਡੀਅਰ ਸਾਫ਼ਟ ਲੀਗਲ ਸਲਿਊਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਹਰਮਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਅਨਿੱਲ ਕੁਮਾਰ ਵਾਸੀ ਸਾਂਬਾ ਜੰਮੂ-ਕਸ਼ਮੀਰ ਯੂਐੱਸ ਪੋਲੋ, ਲੀਵਿਸ, ਜ਼ਾਰਾ, ਟੌਮੀ ਹਿਲਫ਼ਿੱਗਰ ਆਦਿ ਨਾਮਵਰ ਕੰਪਨੀਆਂ ਦਾ ਜ਼ਾਅਲੀ ਮਾਰਕਾ ਲਾਏ ਹੋਏ ਕੱਪੜੇ ਸ਼ਹਿਰ ’ਚ ਸਥਿੱਤ ਇੱਕ ਮਸ਼ਹੂਰ ਹੋਟਲ ’ਚ ਸੇਲ ਲਾ ਕੇ ਵੇਚ ਰਿਹਾ ਹੈ। ਜਿੰਨ੍ਹਾਂ ’ਚ ਟੀ-ਸ਼ਰਟਾਂ ਤੇ ਜੀਨ ਦੀਆਂ ਪੈਟਾਂ ਆਦਿ ਸ਼ਾਮਲ ਹਨ। ਹਰਮਿੰਦਰ ਸਿੰਘ ਮੁਤਾਬਕ ਉਕਤ ਵਿਅਕਤੀ ਜ਼ਾਅਲੀ ਮਾਰਕੇ ਵਾਲੇ ਕੱਪੜੇ ਭੋਲੇ-ਭਾਲੇ ਲੋਕਾਂ ਨੂੰ ਅਸਲ ਦੱਸ ਕੇ ਮਹਿੰਗੇ ਭਾਅ ’ਚ ਵੇਚ ਰਿਹਾ ਹੈ। ਜਿਸ ਨਾਲ ਉਸ ਨੂੰ ਖੁਦ ਨੂੰ ਜਿੱਥੇ ਵਿੱਤੀ ਲਾਭ ਹੋ ਰਿਹਾ ਹੈ। (Ludhiana News)
ਉੱਥੇ ਹੀ ਅਸਲ ਵੱਖ-ਵੱਖ ਕੰਪਨੀਆਂ ਤੇ ਰਾਜ ਸਰਾਕਰ ਨੂੰ ਟੈਕਸ ’ਚ ਚੂਨਾ ਲੱਗਣ ਨਾਲ ਵਿੱਤੀ ਨੁਕਸਾਨ ਹੋ ਰਿਹਾ ਹੈ। ਮਾਮਲੇ ’ਚ ਤਫ਼ਤੀਸ ਉਪਰੰਤ ਪੁਲਿਸ ਨੇ ਅਨਿੱਲ ਕੁਮਾਰ ਨੂੰ ਗਿ੍ਰਫ਼ਤਾਰ ਕਰਕੇ ਉਸਦੇ ਕਬਜ਼ੇ ’ਚੋਂ 20 ਕਾਰਗੋ ਪੈਂਟਾਂ, 11 ਜੀਨਾਂ ਤੇ 14 ਟੀ-ਸ਼ਰਟਾਂ ਬਰਾਮਦ ਕਰ ਲਈਆਂ ਹਨ। ਤਫ਼ਤੀਸੀ ਅਫ਼ਸਰ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਵਾਸੀ ਲਾਜਪਤ ਨਗਰ ਲੁਧਿਆਣਾ ਦੀ ਸ਼ਿਕਾਇਤ ’ਤੇ ਅਨਿੱਲ ਕੁਮਾਰ ਖਿਲਾਫ਼ ਥਾਣਾ ਡਵੀਜਨ ਨੰਬਰ-5 ’ਚ ਮਾਮਲਾ ਦਰਜ਼ ਕਰਕੇ ਤਫ਼ਤੀਸ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ। (Ludhiana News)