ਮੋਟੇ ਮੁਨਾਫ਼ੇ ਦੇ ਲਾਲਚ ’ਚ ਲਗਾਉਣ ਜਾ ਰਹੇ ਹੋ ਪੈਸੇ, ਤਾਂ ਹੋ ਜਾਓ ਸਾਵਧਾਨ!

Fraud News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜੇਕਰ ਤੁਸੀ ਵੀ ਬੈਠੇ ਬਿਆਏ ਮੋਟਾ ਮੁਨਾਫ਼ਾ ਲੈਣ ਦੇ ਲਾਲਚ ਵਿੱਚ ਕਿਧਰੇ ਪੈਸੇ ਲਗਾ ਰਹੇ ਹੋ ਤਾਂ ਇਹ ਖ਼ਬਰ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ। ਕਿਉਂਕਿ ਮੋਟੇ ਮੁਨਾਫ਼ੇ ਦੇ ਲਾਲਚ ’ਚ ਇੱਕ ਵਿਅਕਤੀ ਡੇਢ ਕਰੋੜ ਰੁਪਏ ਗਵਾ ਲਏ। ਪੁਲਿਸ ਨੇ ਮਾਮਲਾ ਤਾਂ ਦਰਜ਼ ਕਰ ਲਿਆ ਹੈ ਪਰ ਧੋਖਾਧੜੀ ਕਰਨ ਵਾਲੀਆਂ ਲੜਕੀਆਂ ਕਿੱਥੋਂ ਦੀਆਂ ਹਨ ਇਸ ਬਾਰੇ ਫ਼ਿਲਹਾਲ ਪੁਲਿਸ ਕੋਲ ਕੋਈ ਪੁਖ਼ਤਾ ਜਾਣਕਾਰੀ ਨਹੀਂ। (Earn Money)

ਸਥਾਨਕ ਥਾਣਾ ਸਰਾਭਾ ਨਗਰ ਦੀ ਪੁਲਿਸ ਕੋਲ ਦਿੱਤੀ ਗਈ ਸ਼ਿਕਾਇਤ ਵਿੱਚ ਡਾ. ਰੇਨੂਕਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਆਨਲਾਇਨ ਛੇਟਿੰਗ ਐਪ ਟੈਲੀਗ੍ਰਾਮ ’ਤੇ ਸਾਨਵੀ ਅਤੇ ਅਨੱਨਿਆ ਨਾਮਕ ਲੜਕੀਆਂ ਨਾਲ ਗਰੁੱਪ ਬਣਾ ਕੇ ਗੱਲਬਾਤ ਕੀਤੀ। ਜਿੰਨ੍ਹਾਂ ਨੇ ਉਸਨੂੰ ਮੋਟੇ ਮੁਨਾਫ਼ਾ ਦਾ ਝਾਂਸਾ ਦੇ ਕੇ ਉਸ ਪਾਸੋਂ ਵੱਖ ਵੱਖ ਖਾਤਿਆਂ ਵਿੱਚ 1.40 ਕਰੋੜ ਰੁਪਏ ਦੀ ਰਕਮ ਹਾਸਲ ਕਰ ਲਈ। ਡਾ. ਗੋਇਲ ਨੇ ਦੱਸਿਆ ਕਿ ਉਕਤਾਨ ਲੜਕੀਆਂ ਨੇ ਉਸ ਪਾਸੋਂ ਹਾਸਲ ਕੀਤੀ ਗਈ ਰਕਮ ’ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਵੱਧ ਮੁਨਾਫ਼ਾ ਤਾਂ ਕੀ ਦੇਣਾ ਸੀ ਸਗੋਂ ਉਸਤੋਂ ਵੱਖ ਵੱਖ ਬੈਂਕ ਖਾਤਿਆਂ ਰਾਹੀਂ ਪ੍ਰਾਪਤ ਕੀਤੀ 1.40 ਕਰੋੜ ਰੁਪਏ ਦੀ ਰਕਮ ਵੀ ਵਾਪਸ ਨਹੀਂ ਕੀਤੀ। (Earn Money)

Also Read : ਰਾਜਨੀਤੀ ਦਾ ਡਿੱਗਦਾ ਪੱਧਰ ਪਰ ਵੋਟਰ ਸਮਝਦਾਰ

ਉਨ੍ਹਾਂ ਕਿ ਉਕਤਾਨ ਲੜਕੀਆਂ ਨੇ ਹਮਮਸ਼ਵਰਾ ਹੋ ਕੇ ਉਸ ਨਾਲ ਆਨਲਾਇਨ ਧੋਖਾਧੜੀ ਕੀਤੀ ਹੈ। ਜਿਸ ਕਰਕੇ ਉਨ੍ਹਾਂ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਿੱਤੀ। ਮਾਮਲੇ ਸਬੰਧੀ ਇੰਸਪੈਕਟਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਡਾ. ਰੇਨੂਕਾ ਗੋਇਲ ਪਤਨੀ ਡਾ. ਧਰਿਜ ਗੋਇਲ ਵਾਸੀ ਮਾਡਲ ਟਾਊਨ ਬਠਿੰਡਾ ਦੀ ਸ਼ਿਕਾਇਤ ’ਤੇ ਸਾਨਵੀ ਤੇ ਅਨੱਨਿਆ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ਵਿੱਚ ਪੁਲਿਸ ਨੇ ਸਿਰਫ਼ ਦੋ ਨਾਵਾਂ ’ਤੇ ਹੀ ਪਰਚਾ ਦਰਜ਼ ਕੀਤਾ ਹੈ। ਜਦਕਿ ਦੋਸ਼ੀਆਂ ਦੀ ਰਿਹਾਇਸ ਆਦਿ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।