Gangster : ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਗੋਲੀ ਲੱਗਣ ਕਾਰਨ CIA ਮੁਲਾਜ਼ਮ ਦੀ ਮੌਤ

ਜ਼ਖਮੀ ਹੋਣ ਤੋਂ ਬਾਅਦ ਬਦਮਾਸ਼ ਫਰਾਰ, ਤਲਾਸ਼ ਜਾਰੀ | Gangster

ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਆਏ ਦਿਨ ਮੁਕਾਬਲੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਅਜਿਹੀ ਹੀ ਇੱਕ ਖਬਰ ਐਤਵਾਰ ਨੂੰ ਵੀ ਸਾਹਮਣੇ ਆ ਰਹੀ ਹੈ, ਇੱਥੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਸੀਆਈਏ ਟੀਮ ਨਾਜ਼ਾਇਜ਼ ਹਥਿਆਰਾਂ ਦੀ ਸੂਚਨਾ ਮਿਲਣ ਤੋਂ ਬਾਅਦ ਛਾਪੇਮਾਰੀ ਕਰਨ ਲਈ ਗਈ ਸੀ, ਪਰ ਇਸ ਦੌਰਾਨ ਬਦਮਾਸ਼ਾਂ ਵੱਲੋਂ ਹੋਈ ਫਾਇਰਿੰਗ ’ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਸੀਆਈਏ ਟੀਮ ਨੂੰ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਦੇ ਮੁਕੇਰਿਆਂ ਪਿੰਡਾ ’ਚ ਰਾਣਾ ਮੰਸੂਰਪੁਰ ਨਾਂਅ ਦੇ ਇੱਕ ਸ਼ਖਸ਼ ਕੋਲ ਨਜਾਇਜ਼ ਹਥਿਆਰ ਹਨ। (Gangster)

Also Read : ਮਸ਼ਹੂਰ ਯੂਟਿਊਬਰ ਏਲਵਿਸ਼ ਯਾਦਵ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜਿਸ ਤੋਂ ਬਾਅਦ ਮੁਕੇਰਿਆਂ ’ਚ ਜਦੋਂ ਟੀਮ ਪਹੁੰਚੀ ਤਾਂ ਬਦਮਾਸ਼ਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ, ਇਸ ਦੇ ਜਵਾਬ ’ਚ ਪੰਜਾਬ ਪੁਲਿਸ ਨੇ ਵੀ ਉਨ੍ਹਾਂ ਦਾ ਜਵਾਬ ਦਿੱਤਾ ਤੇ ਜਵਾਬੀ ਫਾਇਰਿੰਗ ਕੀਤੀ। ਛਾਪੇਮਾਰੀ ਦੌਰਾਨ ਹੋਈ ਇਸ ਫਾਇਰਿੰਗ ’ਚ ਇੱਕ ਗੋਲੀ ਸੀਆਈਏ ਦੇ ਇੱਕ ਮੁਲਾਜ਼ਮ ਨੂੰ ਲੱਗ ਗਈ, ਉਹ ਗੋਲੀ ਮੁਲਾਜ਼ਮ ਦੀ ਛਾਤੀ ’ਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ਼ ਲਈ ਇੱਕ ਨਿਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ, ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪੁਲਿਸ ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਗਏ। ਘਟਨਾ ਤੋਂ ਬਾਅਦ ਹੁਣ ਮੁਕੇਰਿਆਂ ਪੁਲਿਸ ਇਸ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ। (Gangster)