ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ 2 ਰਿਵਾਲਵਰ ਤੇ ਇੱਕ ਪਿਸਤੌਲ ਬਰਾਮਦ | Dayalpura Police Station
ਬਠਿੰਡਾ (ਸੁਖਜੀਤ ਮਾਨ)। ਥਾਣਾ ਦਿਆਲਪੁਰਾ ਵਿੱਚੋਂ ਭਾਰੀ ਮਾਤਰਾ ‘ਚ ਗਾਇਬ ਹੋਏ ਅਸਲੇ ਦੇ ਮਾਮਲੇ ਵਿੱਚ ਨਾਮਜਦ ਜਗਸੀਰ ਸਿੰਘ ਉਰਫ ਕਾਲਾ ਪੁੱਤਰ ਗੁੱਜਰ ਸਿੰਘ ਵਾਸੀ ਫਰੀਦੇਵਾਲ ਉਤਾੜ ਥਾਣਾ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ ਤੋਂ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਕੀਤੀ ਪੁੱਛਗਿੱਛ ਦੌਰਾਨ 2 ਰਿਵਾਲਵਰ ਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। (Dayalpura Police Station)
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ (ਡੀ) ਬਠਿੰਡਾ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜੋ ਮੁਕੱਦਮਾ ਨੰਬਰ 165, 27 ਨਵੰਬਰ 2022 ਨੂੰ ਧਾਰਾ 409, 380,120ਬੀ ਆਈਪੀਸੀ 25/54/59 ਅਸਲਾ ਐਕਟ ਤਹਿਤ ਥਾਣਾ ਦਿਆਲਪੁਰਾ ਵਿਖੇ ਡਿਸਮਿਸ ਹੌਲਦਾਰ ਸੰਦੀਪ ਸਿੰਘ ਸਾਬਕਾ ਮੁੱਖ ਮੁੰਨਸ਼ੀ ਥਾਣਾ ਦਿਆਲਪੁਰਾ ਖਿਲਾਫ਼ ਦਰਜ ਕੀਤਾ ਗਿਆ ਸੀ। ਸੰਦੀਪ ਸਿੰਘ ਨੇ ਕਿ ਥਾਣੇ ਦੇ ਮਾਲਖਾਨੇ ਵਿੱਚੋਂ ਕਾਫੀ ਮਾਤਰਾ ਵਿੱਚ ਅਸਲਾ ਐਮੂਨੇਸ਼ਨ ਗਾਇਬ ਕੀਤਾ ਸੀ। ਇਸ ਮੁੱਕਦਮੇ ਦੀ ਤਫਤੀਸ਼ ਦੌਰਾਨ ਮੁਕੱਦਮਾ ਨੰਬਰ 25, 4 ਮਾਰਚ 2024 ਨੂੰ ਧਾਰਾ 25/54/59 ਅਸਲਾ ਐਕਟ ਤਹਿਤ ਥਾਣਾ ਨੇਹੀਆਂਵਾਲਾ ਦੇ ਮੁਲਜ਼ਮ ਜਗਸੀਰ ਸਿੰਘ ਉਰਫ ਕਾਲਾ ਪੁੱਤਰ ਗੁੱਜਰ ਸਿੰਘ ਵਾਸੀ ਫਰੀਦੇਵਾਲ ਉਤਾੜ ਥਾਣਾ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ ਅਤੇ 2 ਹੋਰ ਮੁਲਜਮਾਂ ਨੂੰ ਨਾਮਜਦ ਕੀਤਾ ਗਿਆ ਸੀ। (Dayalpura Police Station)
Also Read : ਤੰਗੀਆਂ ਤੁਰਸ਼ੀਆਂ ਦੇ ਦੌਰ ’ਚੋਂ ਲੰਘ ਕੇ ਵਿੱਦਿਆ ਦੇ ਖੇਤਰ ’ਚ ਖਿੜੀ ‘ਕਮਲ’
ਇਸ ਮਾਮਲੇ ਵਿੱਚ ਜਗਸੀਰ ਸਿੰਘ ਨੂੰ 7 ਮਾਰਚ ਨੂੰ ਸੈਂਟਰਲ ਜੇਲ੍ਹ ਬਠਿੰਡਾ ਵਿੱਚੋ ਪ੍ਰੋਡੱਕਸ਼ਨ ਵਾਰੰਟ ‘ਤੇ ਲਿਆ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਗਸੀਰ ਸਿੰਘ ਤੋਂ ਕੀਤੀ ਪੁੱਛਗਿੱਛ ਦੌਰਾਨ ਧਾਰਾ 27 ਸ਼ਹਾਦਤ ਐਕਟ ਤਹਿਤ ਮੁਲਜ਼ਮ ਜਗਸੀਰ ਸਿੰਘ ਦੇ ਰਿਹਾਇਸ਼ੀ ਪਿੰਡ ਫਰੀਦੇਵਾਲਾ ਦੀ ਦਾਣਾ ਮੰਡੀ ਵਿੱਚੋਂ ਦੱਬੇ ਹੋਏ 2 ਰਿਵਾਲਵਰ .32 ਬੋਰ ਅਤੇ ਇੱਕ ਪਿਸਤੌਲ 7.65 ਐਮਐਮ ਬਰਾਮਦ ਕੀਤੇ ਗਏ ਹਨ। ਡੀਐੱਸਪੀ (ਡੀ) ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।