ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਪਾਰਟੀ ਨੇ ਲਿਆਂਦੀ ਤੇਜ਼ੀ : ਹਰਦੇਵ ਸਿੰਘ ਘੜਾਮ
(ਰਾਮ ਸਰੂਪ ਪੰਜੋਲਾ) ਸਨੌਰ। ਲੋਕਾਂ ਨੂੰ ਮਿਆਰੀ ਸਹੂਲਤਾਂ ਦੇਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਅੱਜ ਆਮ ਆਦਮੀ ਕਲੀਨਿਕ ਮਾਡਲ ਨੂੰ ਲਗਾਤਾਰ ਅੱਗੇ ਵਧਾਉਂਦਿਆਂ 165 ਨਵੇਂ ਕਲੀਨਿਕ ਲੋਕਾਂ ਦੇ ਹਵਾਲੇ ਦਿੱਤੇ ਗਏ, ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 829 ਹੋ ਗਈ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਧਰਮਪਤਨੀ ਬੀਬੀ ਸਿਮਰਨਜੀਤ ਕੌਰ ਪਠਾਨਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਘੜਾਮ ਨੇ ਇਸ਼ਵਰ ਨਗਰ ਸਨੌਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। Aam Aadmi Clinic
ਆਮ ਆਦਮੀ ਕਲੀਨਿਕਾਂ ’ਚ 41 ਕਿਸਮ ਦੇ ਟੈਸਟ ਹੋਣਗੇ (Aam Aadmi Clinic)
ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਕਲੀਨਿਕ ਪਹਿਲਾਂ ਖੋਲੇ ਜਾ ਚੁੱਕੇ ਹਨ ਅਤੇ ਜੋ 165 ਕਲੀਨ ਨਵੇਂ ਖੋਲੇ ਜਾ ਰਹੇ ਹਨ ਦੇ ਵਿੱਚ 41 ਕਿਸਮ ਦੇ ਟੈਸਟ ਹੋਣਗੇ ਅਤੇ ਬਲੱਡ ਟੈਸਟ ਦੀ ਰਿਪੋਰਟ ਵੀ ਘਰਾਂ ਵਿੱਚ ਹੀ ਆ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੁੱਲਣ ਵਾਲੇ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਸ਼ਹਿਰਾਂ ਵਿੱਚ ਮਹਿੰਗੇ ਭਾਅ ਦੇ ਇਲਾਜ ਅਤੇ ਟੈਸਟ ਕਰਵਾਉਣ ਲਈ ਅਤੇ ਦਵਾਈਆਂ ਲੈਣ ਲਈ ਨਹੀਂ ਭੱਜਣਾ ਪਵੇਗਾ ਕਿਉਂਕਿ ਬਹੁਤ ਵੱਡੇ ਪੱਧਰ ’ਤੇ ਵਿਅਕਤੀਆਂ ਦਾ ਇਲਾਜ ਆਮ ਆਦਮੀ ਕਲੀਨਿਕ ਵਿੱਚ ਹੀ ਹੋ ਜਾਇਆ ਕਰੇਗਾ। ਬੀਬੀ ਪਠਾਣਮਾਜਰਾ ਕਿਹਾ ਕਿ ਉਪਰੋਕਤ ਸਾਰਾ ਕੁਝ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਵਿੱਚ ਦਿੱਤੀ ਗਈ ਗਰੰਟੀ ਦੇ ਮੱਦੇਨਜ਼ਰ ਪਹਿਲ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ। Aam Aadmi Clinic
ਇਹ ਵੀ ਪੜ੍ਹੋ: EPS Pension News : EPS ਪੈਨਸ਼ਨ ਧਾਰਕਾਂ ਨੂੰ ਸਰਕਾਰ ਵੱਲੋਂ ਖੁਸ਼ਖਬਰੀ, ਜਾਣੋ ਕੀ ਕਿਹਾ…
ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ ਇਕ ਕਰੋੜ ਤੋਂ ਵੀ ਵੱਧ ਵਿਅਕਤੀਆਂ ਵੱਲੋਂ ਇਲਾਜ ਦੇ ਚਲਦਿਆਂ ਮਹਿੰਗੇ ਭਾਅ ਦੀਆਂ ਦਵਾਈਆਂ ਮੁਫਤ ਵਿੱਚ ਲਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ ਆਪਣਾ ਇਲਾਜ ਕਰਵਾਉਣ ਲਈ ਆਉਣ ਵਾਲੇ ਹਰੇਕ ਵਿਅਕਤੀ ਦੇ ਮੋਬਾਇਲ ਫੋਨ ਉੱਤੇ ਦਿੱਤੇ ਗਏ ਕੋਡ ਰਾਹੀਂ ਆਪਣੀ ਸਾਰੀ ਮੈਡੀਕਲ ਹਿਸਟਰੀ ਨੂੰ ਵੀ ਕਿਸੇ ਦੀ ਥਾਂ ਉੱਤੇ ਇੰਟਰਨੈਟ ਦੀ ਸਹੂਲਤ ਨਾਲ ਕੱਢਿਆ ਜਾ ਸਕੇਗਾ। Aam Aadmi Clinic
ਇਸ ਮੌਕੇ ਹਰਦੇਵ ਸਿੰਘ ਘੜਾਮ, ਡਾ ਸ਼ਵੇਤਾ ਮੈਡੀਕਲ ਅਫਸਰ, ਗੁਰਿੰਦਰ ਸਿੰਘ ਫਾਰਮੇਸੀ, ਮਨਜੋਤ ਕੌਰ ਕਲੀਨਿਕਲ ਅਸਿਸਟੈਂਟ, ਅਮਰ ਸੰਘੇੜਾ, ਚੇਅਰਮੈਨ ਹਰਪ੍ਰੀਤ ਸਿੰਘ ਚੱਠਾ, ,ਨਰਿੰਦਰ ਸਿੰਘ ਤੱਖਰ , ਸਤਿੰਦਰ ਹਾਂਡਾ, ਜਸਕਮਲ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਸੰਧੂ ਭੁਪਿੰਦਰ ਟੀਬਾ, ਗੁਰਦੀਪ ਸਿੰਘ ਅਤੇ ਹੋਰ ਸਬੰਧਤ ਇਲਾਕੇ ਦੇ ਲੋਕ ਵੀ ਮੌਜੂਦ ਸਨ। Aam Aadmi Clinic