ਸਮੁੱਚੀ ਕੈਬਿਨੇਟ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ ( Himachal Pradesh )
ਖੁਸ਼ਵੀਰ ਸਿੰਘ ਤੂਰ) ਪਟਿਆਲਾ। ਨਵੇਂ ਸਾਲ ਦੇ ਸ਼ੁੱਭ ਅਵਸਰ ਦੇ ਸ਼ਿਮਲਾ ਪੁੱਜੀ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ ਤੇ ਸਮੁੱਚੀ ਕੈਬਿਨੇਟ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਸਾਲ ਭਰ ਦੀ ਸ਼ਾਨਦਾਰ ਕਾਰਜ਼ੁਗਰੀ ਦੀ ਰੱਜਕੇ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਗੁਲਾਬ ਦਾ ਫੁੱਲ ਭੇਂਟ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਦਾ ਹਿਮਾਚਲ ਪੁੱਜਣ ’ਤੇ ਧੰਨਵਾਦ ਤੇ ਸਵਾਗਤ ਕੀਤਾ। ( Himachal Pradesh )
ਇਸ ਮੌਕੇ ਬੀਬੀ ਰੰਧਾਵਾ ਨੇ ਸੁੱਖੂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਤੇ ਮੰਗ ਰੱਖੀ ਕਿ ਜਿਹੜੇ ਪੰਜਾਬੀਆਂ ਨੇ ਹਿਮਾਚਲ ਵਿੱਚ ਭਾਰੀ ਪੈਸਾ ਖਰਚਕੇ ਜ਼ਮੀਨ ਖਰੀਦ ਰੱਖੀ ਹੈ ਉਨ੍ਹਾਂ ਨੂੰ ਕਬਜ਼ਾ ਲੈਣ ਵਿੱਚ ਆ ਰਹੀਆਂ ਦਿੱਕਤਾਂ ਨੂੰ ਆਸਾਨ ਕੀਤਾ ਜਾਏ, ਕਿਉੰਕਿ ਪੰਜਾਬ ਹਰਿਆਣਾ ਹਿਮਾਚਲ ਭਾਈ ਭਾਈ ਹਨ ਤੇ ਇਨ੍ਹਾਂ ਦਾ ਇਕੋ ਹੀ ਡੀਐਨਏ ਹੈ, ਕਿਉੰਕਿ ਕਿਸੀ ਸਮੇਂ ਇਹ ਸਾਰੇ ਰਾਜ ਪੰਜਾਬ ਦਾ ਹਿੱਸਾ ਸਨ। ਇਸ ਲਈ ਪੰਜਾਬੀਆਂ ਤੇ ਹਰਿਆਣਵੀਆਂ ਨੂੰ ਹਿਮਾਚਲ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਖ਼ਤਮ ਕਰਨ ਲਈ ਠੋਸ ਨੀਤੀ ਬਣਾਈ ਜਾਏ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਤੋਂ ਵੱਡਾ ਸਮਰਥਨ ਮਿਲਿਆ ਹੈ ਤੇ ਹੁਣ ਬਾਕੀ ਰਹਿੰਦੇ ਰਾਜਾਂ ਵਿੱਚ ਭਾਰਤ ਨਿਆਏ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਦੇਸ਼ ਭਰ ਦੇ ਲੋਕ ਤੇ ਕਾਂਗਰਸੀ ਵਰਕਰਾਂ ਵਿੱਚ ਇਸ ਯਾਤਰਾ ਵਿੱਚ ਸ਼ਮੂਲੀਅਤ ਕਰਨ ਲਈ ਭਾਰੀ ਉਤਸ਼ਾਹ ਹੈ। ਬੀਬੀ ਰੰਧਾਵਾ ਨੇ ਕਿਹਾ ਕਿ 2024 ਵਿੱਚ ਹਰ ਭਾਰਤੀ ਭਾਜਪਾ ਦੀ ਨਰਿੰਦਰ ਮੋਦੀ ਤਾਨਸ਼ਾਹ ਸਰਕਾਰ ਤੋਂ ਛੁਟਕਾਰਾ ਪਾਉਣਾ ਹੈ ਜਿਸਦੇ ਲਈ ਉਨ੍ਹਾਂ ਨੂੰ ਕਾਂਗਰਸ ਦੇ ਸਿਪਸਲਾਰ ਸ੍ਰੀ ਰਾਹੁਲ ਗਾਂਧੀ ਤੋਂ ਭਾਰੀ ਉਮੀਦਾਂ ਹਨ।
ਬੀਬੀ ਰੰਧਾਵਾ ਨੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ
ਉਨ੍ਹਾਂ ਰਾਹੁਲ ਗਾਂਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਖਵਿੰਦਰ ਸੁੱਖੂ ਵਰਗੇ ਆਮ ਪਰ ਮਿਹਨਤੀ ਤੇ ਇਮਾਨਦਾਰ ਵਰਕਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣਾ ਕਾਂਗਰਸ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਸੁੱਖੂ ਨੇ ਆਪਣਾ ਰਾਜਨੀਤਕ ਸਫ਼ਰ ਵਿਦਿਆਰਥੀ ਜੀਵਨ ਵਿੱਚ ਐਨ ਐਸ ਯੂ ਆਈ ਦਾ ਪ੍ਰਧਾਨ ਬਣਕੇ ਸ਼ੁਰੂ ਕੀਤਾ ਸੀ ਤੇ ਪੌੜੀ ਪੌੜੀ ਚੜ੍ਹਦਿਆਂ ਉਹ ਮੁੱਖ ਮੰਤਰੀ ਬਣੇ ਹਨ। ਰਾਹੁਲ ਗਾਂਧੀ ਇੱਕ ਆਮ ਦੇਸ਼ ਵਾਸੀ ਨੂੰ ਮੁੱਖ ਮੰਤਰੀ ਬਣਾ ਕੇ ਦੇਸ਼ ਲਈ ਵੱਡੀ ਉਦਾਹਰਨ ਪੈਦਾ ਕੀਤੀ ਹੈ ਜਦੋਂਕਿ ਮੋਦੀ ਸਰਕਾਰ ਕੇਵਲ ਵੱਡੇ ਪੂੰਜੀਪਤੀਆਂ ਦੀ ਸਰਕਾਰ ਬਣਕੇ ਰਹਿ ਗਈ ਹੈ। Himachal Pradesh
ਇਹ ਵੀ ਪੜ੍ਹੋ : Haryana News : ਹਰਿਆਣਾ ਦੇ 29 ਲੱਖ ਲੋਕਾਂ ਦੀ ਖੱਟਰ ਸਰਕਾਰ ਨੇ ਕਰ ਦਿੱਤੀਆਂ ਮੌਜਾਂ, ਦਿੱਤੀ ਇਹ ਵੱਡੀ ਖੁਸ਼ਖਬਰੀ
ਬੀਬੀ ਰੰਧਾਵਾ ਨੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਸ ਨਾਲ ਪੰਜਾਬ ਦੇ ਕਾਂਗਰਸੀ ਵਰਕਰਾਂ ਵਿੱਚ ਸਰਕਾਰ ਬਣਾਉਣ ਲਈ ਉਤਸ਼ਾਹ ਪੈਦਾ ਹੋਵੇਗਾ। ਬੀਬੀ ਰੰਧਾਵਾ ਦੀ ਮਿਹਨਤ ਤੇ ਲੱਗਣ ਦੀ ਸ਼ਲਾਘਾ ਕਰਦਿਆਂ ਸੁੱਖੂ ਨੇ ਕਿਹਾ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜੋ ਐਨ ਐਸ ਯੂ ਆਈ, ਯੂਥ ਕਾਂਗਰਸ ਤੇ ਮਹਿਲਾ ਕਾਂਗਰਸ ਦੇ ਆਹੁਦੇਦਾਰਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਦਾ ਦਮ ਰੱਖਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀ: ਕਾਂਗਰਸੀ ਆਗੂ ਜਸਵਿੰਦਰ ਰੰਧਾਵਾ, ਪੁਰਸ਼ੋਤਮ ਖ਼ਲੀਫ਼ਾ, ਇੰਦਰਜੀਤ ਕੌਰ, ਤਰਲੋਚਨ ਸਿਉਨਾ, ਗੁਰਪ੍ਰੀਤ ਬੈਦਵਾਣ ਵੀ ਹਾਜ਼ਰ ਸਨ।