ਦਰਜ਼ਨ ਤੋਂ ਜ਼ਿਆਦਾ ਲਾਵਾਰਸ ਪਸ਼ੂਆਂ ਦੀ ਮੌਤ, ਵੇਖੋ ਹਾਲਾਤ

Sangrur News

35 ਪਸ਼ੂਆਂ ਦੀ ਹਾਲਤ ਗੰਭੀਰ, 30 ਦੀ ਹਾਲਤ ਫਿਲਹਾਲ ਹੈ ਸਥਿਰ | Sangrur News

  • ਜ਼ਹਿਰੀਲਾ ਚਾਰਾ ਖਾਣ ਦਾ ਸ਼ੱਕ, ਮੈਡੀਕਲ ਟੀਮਾਂ ਰਾਹਤ ਕਾਰਜਾਂ ’ਚ ਜੁਟੀਆਂ | Sangrur News

ਸੰਗਰੂਰ (ਗੁਰਪ੍ਰੀਤ ਸਿੰਘ)। ਅੱਜ ਸੰਗਰੂਰ ਸਥਿਤ ਸੋਹੀਆਂ ਰੋੜ ਬੀੜ ’ਚ ਅਚਾਨਕ ਇੱਕ ਤੋਂ ਬਾਅਦ ਇੱਕ ਲਾਵਾਰਸ ਪਸ਼ੂ ਜ਼ਮੀਨ ਤੇ ਧੜਾਮ ਕਰਕੇ ਜ਼ਮੀਨ ਡਿੱਗਦੇ ਰਹੇ ਅਤੇ ਮੌਤ ਦਾ ਸ਼ਿਕਾਰ ਹੁੰਦੇ ਰਹੇ। ਦੁਪਹਿਰ ਤੱਕ 15 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ 30 ਦੇ ਕਰੀਬ ਗੰਭੀਰ ਹਾਲਤ ’ਚ ਹਨ ਜਦੋਂ ਕਿ ਬਾਕੀਆਂ ਨੂੰ ਦਵਾਈ ਵਗੈਰਾ ਦਿੱਤੀ ਜਾ ਰਹੀ ਹੈ। ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਜਾਨਵਰਾਂ ਨੇ ਜ਼ਹਿਰੀਲਾ ਚਾਰਾ ਖਾ ਲਿਆ ਜਿਸ ਕਾਰਨ ਇਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਮੁਖੀ ਸਮੇਤ ਬੀੜ ਵਿਖੇ ਪਹੁੰਚੇ ਅਤੇ ਮੈਡੀਕਲ ਟੀਮਾਂ ਨੂੰ ਰਾਹਤ ਕਾਰਜਾਂ ’ਚ ਲਾ ਦਿੱਤਾ। (Sangrur News)

ਇਹ ਵੀ ਪੜ੍ਹੋ : Rojgar Mela : 51 ਹਜ਼ਾਰ ਬੇਰੁਜ਼ਗਾਰਾਂ ਨੂੰ ਪੀਐਮ ਮੋਦੀ ਦੇਣਗੇ ਇਸ ਦਿਨ ਨਿਯੁਕਤੀ ਪੱਤਰ

ਹਾਸਲ ਹੋਈ ਜਾਣਕਾਰੀ ਮੁਤਾਬਕ ਸੰਗਰੂਰ ਸਥਿਤ ਬੀੜ ਵਿਖੇ ਵੱਡੀ ਗਿਣਤੀ ’ਚ ਲਾਵਾਰਸ ਪਸ਼ੂ ਰੱਖੇ ਗਏ ਹਨ। ਜਿੱਥੇ ਹਰ ਰੋਜ਼ ਇਨਾਂ ਨੂੰ ਹਰੇ ਚਾਰੇ ਦਾ ਬਾਹਰੋਂ ਪ੍ਰਬੰਧ ਕੀਤਾ ਜਾਂਦਾ ਹੈ। ਅੱਜ ਬੀੜ ਦੇ ਕੁਝ ਸੀਮਤ ਇਲਾਕੇ ’ਚ ਪਸ਼ੂ ਚਾਰਾ ਖਾਣ ਤੋਂ ਬਾਅਦ ਜ਼ਮੀਨ ’ਤੇ ਡਿੱਗਣ ਲੱਗੇ ਅਤੇ ਉਨ੍ਹਾਂ ਨੂੰ ਅਫ਼ਰੇਵਾਂ ਹੋ ਗਿਆ ਤੇ ਉਨ੍ਹਾਂ ਦੇ ਮੂੰਹ ’ਚੋਂ ਖੂਨ ਵਗਣ ਲੱਗਿਆ। ਇਹ ਵੇਖ ਉਥੋਂ ਦੇ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੈਟਰਨਰੀ ਡਾਕਟਰਾਂ ਦੀ ਟੀਮ ਬੀੜ ਵਿਖੇ ਭੇਜੀ ਅਤੇ ਰਾਹਤ ਕਾਰਜ ਆਰੰਭ ਕਰਵਾਏ। ਉਦੋਂ ਤੱਕ 15 ਲਾਵਾਰਸ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ। ਟੀਮ ਮੁਤਾਬਕ ਇਨਾਂ ’ਚੋਂ 30 ਪਸ਼ੂਆਂ ਦੀ ਹਾਲਾਤ ਗੰਭੀਰ ਹੈ ਜਦੋਂ ਕਿ 30 ਦੇ ਕਰੀਬ ਪਸ਼ੂਆਂ ਨੂੰ ਡ੍ਰਿਪ ਵਗੈਰਾ ਲਾ ਕੇ ਇਲਾਜ ਆਰੰਭ ਕਰ ਦਿੱਤਾ ਗਿਆ ਹੈ। (Sangrur News)

Sangrur News Sangrur News

ਇਸ ਸਬੰਧੀ ਗੱਲਬਾਤ ਕਰਦਿਆਂ ਉੱਭਾਵਾਲ ਸਥਿਤ ਗਊ ਧਾਮ ਦੇ ਪ੍ਰਧਾਨ ਨਰੇਸ਼ ਗਰਗ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਇਸ ਅਣਹੋਣੀ ਦਾ ਸਵੇਰ ਵੇਲੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਹਰੇ ਚਾਰੇ ’ਚ ਕੋਈ ਜ਼ਹਿਰੀਲੀ ਚੀਜ਼ ਆਉਣ ਕਾਰਨ ਹੀ ਇਹ ਘਟਨਾ ਹੋਈ ਲਗਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬੀੜ ’ਚ ਵੱਡੀ ਗਿਣਤੀ ’ਚ ਲਾਵਾਰਸ ਪਸ਼ੂਆਂ ਤੇ ਦੇ ਨਾਲ ਹੋਰ ਵੀ ਜਾਨਵਰ ਵੱਡੀ ਗਿਣਤੀ ’ਚ ਰਹਿੰਦੇ ਹਨ। ਉਨਾਂ ਦੱਸਿਆ ਕਿ ਮਰਨ ਵਾਲੇ ਪਸ਼ੂਆਂ ’ਚ ਗਊਆਂ, ਢੱਠੇ ਤੇ ਵਛੜੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਗਊ ਧਾਮ ਦੇ ਵੱਡੀ ਗਿਣਤੀ ਕਰਮਚਾਰੀ ਰਾਹਤ ਕਾਰਜਾਂ ’ਚ ਲੱਗੇ ਹੋਏ ਹਨ। (Sangrur News)

ਇਹ ਵੀ ਪੜ੍ਹੋ : ਇਹ ਸਾਬਕਾ ਖਿਡਾਰੀ ਹੀ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ, ਟੀ-20 ਵਿਸ਼ਵ ਕੱਪ ਤੱਕ ਵਧਿਆ ਕਾਰਜ਼ਕਾਲ

ਇਸ ਸਬੰਧੀ ਗੱਲਬਾਤ ਕਰਦਿਆਂ ਡੀਸੀ ਸੰਗਰੂਰ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ’ਚ ਟੀਮਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਪਸ਼ੂਆਂ ਦੀ ਮੌਤ ਦੇ ਕਾਰਨ ਨੂੰ ਜਾਨਣ ਲਈ ਸੈਂਪਲ ਲੈ ਲਏ ਗਏ ਹਨ। ਇਨ੍ਹਾਂ ਜਾਨਵਰਾਂ ਦੇ ਪੋਸਟ ਮਾਰਟਮ ਉਪਰੰਤ ਹੀ ਕਾਰਨਾਂ ਦਾ ਪਤਾ ਲੱਗ ਸਕੇਗਾ। (Sangrur News)