ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 132ਵੇਂ ਪਵਿੱਤਰ ਅਵਤਾਰ ਦਿਹਾੜੇ ਦੀ ਪਵਿੱਤਰ ਭੰਡਾਰਾ, ਸੋਮਵਾਰ ਸ਼ਾਮ ਸ਼ਾਹ ਸਤਿਨਾਮ-ਸਾਹ ਮਸਤਾਨਾ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ਅਤੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ਵਿਖੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੁਭ ਮੌਕੇ ’ਤੇ ਜਿੱਥੋਂ ਤੱਕ ਨਿਗ੍ਹਾ ਜਾਂਦੀ ਹੈ ਆਸ਼ਰਮਾਂ ਵੱਲ ਆਉਣ ਵਾਲੇ ਸਾਰੇ ਰਸ਼ਤਿਆਂ ’ਤੇ ਸ਼ਰਧਾਲੂਆਂ ਦੀ ਭਾਰੀ ਭੀੜ ਨਜ਼ਰ ਆ ਰਹੀ ਸੀ। ਸਾਰੇ ਪੰਡਾਲ ਸ਼ਰਧਾਲੂਆਂ ਨਾਲ ਭਰੇ ਹੋਏ ਹਨ। ਇਸ ਮੌਕੇ ਦੋਵਾਂ ਆਸ਼ਰਮਾਂ ਨੂੰ ਰੰਗ-ਬਰੰਗੀਆਂ ਲੜੀਆਂ, ਝੰਡੀਆਂ ਅਤੇ ਘਿਓ ਦੇ ਦੀਵਿਆਂ ਨਾਲ ਸਜਾਇਆ ਗਿਆ। (MSG Bhandara)
ਸਾਧ-ਸੰਗਤ ’ਚ ਭਾਰੀ ਉਤਸ਼ਾਹ | MSG Bhandara
ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਦੀ ਸੁਵਿਧਾ ਲਈ ਲੰਗਰ-ਭੋਜਨ, ਪਾਣੀ, ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਵਿੱਤਰ ਭੰਡਾਰੇ ਨੂੰ ਲੈ ਕੇ ਦੇਸ਼-ਵਿਦੇਸ਼ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਾਈਂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦੇਣ ਲਈ ਸਾਧ-ਸੰਗਤ ਵੱਲੋਂ ਗ੍ਰਿਟਿੰਗ ਕਾਰਡ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। (MSG Bhandara)
ਜ਼ਿਕਰਯੋਗ ਹੈ ਕਿ ਪਰਮ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ ਵਿਕਰਮੀ ਸੰਮਤ 1948 (ਸਾਲ 1891) ਨੂੰ ਕਾਰਤਿਕ ਦੀ ਪੂਰਨਮਾਸੀ ਵਾਲੇ ਦਿਨ ਪਿੰਡ ਕੋਟੜਾ, ਤਹਿਸੀਲ ਗੰਧੇਅ ਰਿਆਸਤ ਕੋਲਾਇਤ ਬਿਲੋਚਿਸਤਾਨ (ਜੋ ਹੁਣ ਪਾਕਿਸਤਾਨ ’ਚ ਹੈ) ’ਚ ਪੂਜਨੀਕ ਪਿਤਾ ਸ਼੍ਰੀ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ ਸੀ। (MSG Bhandara)