ਭੁੱਖ ਹੜਤਾਲ ਸ਼ੁਰੂ ਕਰਨ ਤੋਂ ਬਾਅਦ ਵੱਡੀ ਗਿਣਤੀ ਮੁਲਾਜਮਾਂ ਵੱਲੋਂ ਫੁਹਾਰਾ ਚੌਕ ਵੱਲ ਕੀਤਾ ਗਿਆ ਝੰਡਾ ਮਾਰਚ, ਰੋਸ ਰੈਲੀ ਕੀਤੀ | Government Employees
- ਲੰਬਿਤ ਮੰਗਾਂ ਦਾ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਨੂੰ 15 ਅਗਸਤ ’ਤੇ ਝੰਡਾ ਮਾਰਚ ਕਰਕੇ ਦਿੱਤਾ ਜਾਵੇਗਾ : ਦਰਸ਼ਨ ਲੁਬਾਣਾ, ਰਣਜੀਤ ਰਾਣਵਾਂ | Government Employees
ਪਟਿਆਲਾ (ਨਰਿੰਦਰ ਸਿੰਘ ਬਠੋਈ)। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਕੱਚੇ ਤੇ ਪੱਕੇ ਚੌਥਾ ਦਰਜਾ ਮੁਲਾਜਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਵੱਲ ਮੁੱਖ ਮੰਤਰੀ ਸਮੇਤ ਮੰਤਰੀਆਂ ਦਾ ਧਿਆਨ ਦਿਵਾਉਣ ਲਈ ਦੇਸ਼ ਦੇ 77ਵੇਂ ਅਜਾਦੀ ਦਿਵਸ ਮੌਕੇ ਜਿਲਾ ਸਦਰ ਮੁਕਾਮਾ ਤੇ 24 ਘੰਟਿਆਂ ਲਈ ਭੁੱਖ ਹੜਤਾਲਾਂ ਅਰੰਭ ਦਿੱਤੀਆਂ ਗਈਆਂ ਹਨ, ਇੱਕ ਵੱਡਾ ਭੁੱਖ ਹੜਤਾਲ ਕੈਂਪ ਰਾਜਿੰਦਰਾ ਹਸਪਤਾਲ ਵਿਖੇ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ 51 ਆਗੂ ਭੁੱਖ ਹੜਤਾਲ ’ਤੇ ਬੈਠ ਗਏ ਹਨ। ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਵੇਰੇ ਆਰੰਭ ਕੀਤੀ ਗਈ ਭੁੱਖ ਹੜਤਾਲ ਤੋਂ ਬਾਅਦ ਇਨ੍ਹਾਂ ਮੁਲਾਜਮਾਂ ਵੱਲੋਂ ਇੱਕ ਵੱਡਾ ਇੱਕਠ ਕਰਕੇ ਝੰਡਾ ਮਾਰਚ ਫੁਆਰਾ ਚੌਂਕ ’ਚ ਰੋਸ਼ ਰੈਲੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀਂ, ਗੁਰਚਰਨ ਸਿੰਘ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਆਉਣਾ, ਪਰੰਤੂ ਇੱਥੇ ਕਈ ਜਿਲ੍ਹਿਆ ਦੀ ਪੁਲਿਸ ਫੋਰਸ ਲਾਕੇ ਸਖਤ ਘੇਰਾਬੰਦੀ ਕੀਤੀ ਹੋਈ ਸੀ, ਜਦੋਂ ਕਿ ਇਹੀ ਪੰਜਾਬ ਸਰਕਾਰ ਦੇ ਮੰਤਰੀ ਇਸ ਤਰ੍ਹਾਂ ਦੀ ਘੇਰਾਬੰਦੀ ਸਬੰਧੀ ਵੱਖ-ਵੱਖ ਸਬੋਧਨਾਂ ਸਮੇਂ ਸਖਤ ਨਰਾਜਗੀ ਪ੍ਰਗਟ ਕਰਦੇ ਸਨ।
ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਅਜੇ ਕੁਮਾਰ ਸਿੱਪਾ, ਰਾਜੇਸ਼ ਗੋਲੂ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਅਰੁਣ ਕੁਮਾਰ, ਮਹਿੰਦਰ ਸਿੰਘ, ਨਾਰੰਗ ਸਿੰਘ, ਕੁਲਵਿੰਦਰ ਸਿੰਘ ਨੇ ਕਿਹਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕਈ ਵਾਰ ਰਜਿੰਦਰਾ ਹਸਪਤਾਲ ਵਿਖੇ ਨਰਸਿੰਗ, ਪੈਰਾ ਮੈਡੀਕਲ ਅਤੇ ਚੌਥਾ ਦਰਜਾ ਮੁਲਾਜਮਾਂ ਦੇ ਸਾਂਝੇ ਸੰਘਰਸ਼ ਵਿੱਚ ਕਈ ਵਾਰ ਸੰਬੋਧਨ ਵੀ ਅਕਾਲੀ ਭਾਜਪਾ ਸਰਕਾਰਸਮੇਂ ਕਰਕੇ ਢੇਰ ਸਾਰੇ ਝੂਠੇ ਵਾਅਦੇ ਸਾਬਤ ਹੋ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲੀ ਇਹ ਸਹੂਲਤ
ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਉਨ੍ਹਾਂ ਨੂੰ ਪਹੁੰਚ ਕਰਦੇ ਰਹੇ, ਪਰੰਤੂ ਡੇਢ ਸਾਲ ਦੇ ਕਾਰਜਕਾਲ ’ਚ ਮੁਲਾਜਮ ਜਥੇਬੰਦੀਆਂ ਨੂੰ ਚਾਰ ਵਾਰ ਲਿਖਤੀ ਰੂਪ ਵਿੱਚ ਮੀਟਿੰਗ ਨਾ ਕਰਨ ਦੇ ਉਨ੍ਹਾਂ ਦੀ ਯੂਨੀਅਨ ਵੱਲੋਂ ਕੱਚੇ ਅਤੇ ਪੱਕੇ ਮੁਲਾਜਮਾਂ ਪੈਨਸ਼ਨਰਾਂ ਘੱਟੋ-ਘੱਟ ਉਜਰਤਾਂ 26000 ਰੁਪਏ ਕਰਨੀ, ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨਾ ਅਤੇ 2004 ਦੀ ਪੈਨਸ਼ਨ ਬਹਾਲੀ ਵਰਗੀਆਂ ਆਪਣੀਆਂ (ਡੇਢ ਦਰਜਨ) ਲੰਬਿਤ ਮੰਗਾਂ ਦਾ ਮੈਮੋਰੰਡਮ 14 ਅਗਸਤ ਨੂੰ 51 ਮੈਂਬਰੀ ਭੁੱਖ ਹੜਤਾਲ ਸ਼ੁਰੂ ਕਰਕੇ ਮੁੱਖ ਮੰਤਰੀ ਪੰਜਾਬ ਨੂੰ 15 ਅਗਸਤ ਤੇ ਝੰਡਾ ਮਾਰਚ ਕਰਕੇ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਹੁੰੰਚੇ ਅਧਿਕਾਰੀਆਂ ਵੱਲੋਂ ਮੰਗਾਂ ਦਾ ਮੈਮੋਰੰਡਮ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ।ਇਸ ਮੌਕੇ ਇੰਦਰਪਾਲ ਸਿੰਘ ਵਾਲੀਆ, ਮੱਖਣ ਸਿੰਘ, ਸੂਰਜ ਯਾਦਵ, ਰਾਮ ਕੈਲਾਸ਼, ਪ੍ਰੀਤਮ ਚੰਦ, ਬਲਬੀਰ ਸਿੰਘ, ਸੁਨੀਲ ਗਾਗਟ, ਚਰਨਜੀਤ ਸਿੰਘ, ਗੌਤਮ ਭਾਰਦਵਾਜ, ਕੁਲਦੀਪ ਸਿੰਘ ਰਾਈਵਾਲ ਆਦਿ ਹਾਜਰ ਸਨ।