ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ | Body Donation
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂ ਤੇ ‘ਸੱਚ ਕਹੂੰ’ ਦੇ ਸਹਿਯੋਗੀ ਸਵਾਮੀ ਰਵਿੰਦਰਨਾਥ ਗੁਪਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਬਲਾਕ ਸੰਗਰੂਰ ਦਾ 23ਵਾਂ ਸਰੀਰਦਾਨ ਹੈ। ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ਵਿੱਚ ਰੱਖ ਕੇ ਰਵਿੰਦਰਨਾਥ ਗੁਪਤਾ ‘ਅਮਰ ਰਹੇ’ ਦੇ ਨਾਅਰੇ ਲਾਉਂਦਿਆਂ ਮੈਡੀਕਲ ਖੋਜਾਂ ਲਈ ਰਵਾਨਾ ਕੀਤੀ ਗਈ। ਬਿਰਧ ਆਸ਼ਰਮ ਬਡਰੁੱਖਾ ਦੇ ਪ੍ਰਧਾਨ ਬਲਦੇਵ ਸਿੰਘ ਗੌਸਲ ਨੇ ਹਰੀ ਝੰਡੀ ਦੇ ਕੇ ਐਂਬੂਲੈਸ ਨੂੰ ਅੰਮਿ੍ਰਤਾ ਇੰਸਟੀਚਿਊਟ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਫਰੀਦਾਬਾਦ ਵਿਖੇ ਮੈਡੀਕਲ ਖੋਜਾਂ ਲਈ ਰਵਾਨਾ ਕੀਤੀ ਗਈ। ਜ਼ਿਕਰਯੋਗ ਹੈ ਕਿ ਰਵਿੰਦਰ ਗੁਪਤਾ ਦਾ ਬੀਤੇ ਦਿਨ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਉਹ ਲਗਭਗ 68 ਵਰ੍ਹਿਆਂ ਦੇ ਸਨ। (Body Donation)
ਵੱਡੀ ਗਿਣਤੀ ਵੱਖ ਵੱਖ ਵਰਗ ਦੀਆਂ ਸਖਸ਼ੀਅਤਾਂ ਨੇ ਅੰਤਮ ਯਾਤਰਾ ’ਚ ਭਰੀ ਹਾਜ਼ਰੀ
ਇਸ ਮੌਕੇ ਰਵਿੰਦਰ ਗੁਪਤਾ ਦੇ ਪਤਨੀ ਸੰਤੋਸ਼ ਗੁਪਤਾ ਇੰਸਾਂ ਤੇ ਭਰਾਵਾਂ ਅਨਿਲ ਗੁਪਤਾ ਤੇ ਪਵਨ ਗੁਪਤਾ ਨੇ ਦੱਸਿਆ ਕਿ ਰਵਿੰਦਰ ਗੁਪਤਾ ਨੇ ਜਿਉਂਦੇ ਜੀਅ ਇਹ ਪ੍ਰਣ ਕੀਤਾ ਹੋਇਆ ਸੀ ਕਿ ਮੌਤ ਤੋਂ ਬਾਅਦ ਉਨ੍ਹਾਂ ਦੀ ਦੇਹ ਫੂਕਣ ਦੀ ਬਜਾਏ ਮੈਡੀਕਲ ਖੋਜ ਕਾਰਜਾਂ ਲਈ ਦਿੱਤੀ ਜਾਵੇ ਅਤੇ ਪਰਿਵਾਰ ਨੇ ਉਨ੍ਹਾਂ ਦੇ ਕਹੇ ’ਤੇ ਫੁੱਲ ਚੜ੍ਹਾਏ ਹਨ।
ਇਸ ਮੌਕੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, 85 ਮੈਂਬਰ ਹਰਿੰਦਰ ਇੰਸਾਂ ਮੰਗਵਾਲ ਅਤੇ ਰਣਜੀਤ ਸਿੰਘ ਇੰਸਾਂ (85 ਮੈਂਬਰ), ਹੁਕਮ ਚੰਦ ਨਾਗਪਾਲ ਇੰਸਾਂ, ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਗਰੇਟਰ ਲਾਇਨਜ਼ ਕਲੱਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਭੱਠਲ, ਸੁਰਿੰਦਰ ਜੈਨ, ਬਲਜੀਤ ਕੌਰ ਸ਼ਰਮਾ, ਉਘੇ ਲੇਖਕ ਮੋਹਨ ਸ਼ਰਮਾ, ਫਾਰਚੂਨ ਸਕੂਲ ਦੇ ਚੇਅਰਮੈਨ ਪ੍ਰਤਾਪ ਸਿੰਘ ਧਾਲੀਵਾਲ, ਅਜੀਤ ਅਖ਼ਬਾਰ ਤੋਂ ਐਸਐਸ ਫੁੱਲ, ਡਾ. ਨਰਵਿੰਦਰ ਸਿੰਘ ਕੌਸ਼ਲ ਰਿਟਾ: ਡੀਨ ਕੁਰਕਸ਼ੇਤਰ ਯੂਨੀਵਰਸਿਟੀ,
ਡਾ. ਐਚ.ਐਸ. ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਅਰਵਿੰਦ ਖੰਨਾ ਦੀ ਫਾਊਡੇਸ਼ਨ ਦੀ ਟੀਮ ਦੇ ਮੈਂਬਰ ਗੁਰਵਿੰਦਰ ਸਿੰਘ ਖਗੰੂੜਾ, ਨਰਾਤਾ ਰਾਮ ਸਿੰਗਲਾ ਸੀਨੀਅਰ ਵਾਇਸ ਪ੍ਰਧਾਨ ਅਗਰਵਾਲ ਸਭਾ ਸੰਗਰੂਰ, ਫਾਰਮੇਸੀ ਅਫਸਰ ਸੁਖਵਿੰਦਰ ਬਬਲਾ, ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਨਰਲ ਸਕੱਤਰ ਬਿੱਕਰ ਸਿੰਘ, ਪਾਲਾ ਮੱਲ ਸਿੰਗਲਾ ਪ੍ਰਧਾਨ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਸੰਗਰੂਰ, ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ ਇੰਸਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੀ ਸਮੂਹ ਸਾਧ-ਸੰਗਤ ਅਤੇ ਜ਼ਿੰਮੇਵਾਰ ਸੰਮਤੀਆਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਤੋਂ ਇਲਾਵਾ ਸੰਗਰੂਰ ਦੀਆਂ ਸਮਾਜ ਸੇਵੀਆਂ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਸਵਾਮੀ ਰਵਿੰਦਰ ਨਾਥ ਗੁਪਤਾ ਦੀ ਮੌਤ ’ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਰਵਿੰਦਰ ਗੁਪਤਾ ਦੀ ਲਾਮਿਸਾਲ ਸੇਵਾ ਸਮਾਜ ਲਈ ਚਾਨਣ ਮੁਨਾਰਾ : ਹਰਿੰਦਰ ਮੰਗਵਾਲ
ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ 85 ਮੈਂਬਰ ਹਰਿੰਦਰ ਇੰਸਾਂ ਮੰਗਵਾਲ ਨੇ ਕਿਹਾ ਕਿ ਰਵਿੰਦਰ ਗੁਪਤਾ ਨੇ ਅੱਜ ਜਿਹੜੀ ਮਾਨਵਤਾ ਭਲਾਈ ਦੀ ਲੀਕ ਪਾਈ ਹੈ, ਉਹ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹੈ ਕਿਉਂਕਿ ਦਿਨੋਂ ਦਿਨ ਵਧ ਰਹੀਆਂ ਬਿਮਾਰੀਆਂ ਕਾਰਨ ਡਾਕਟਰਾਂ ਨੂੰ ਖੋਜ ਕਾਰਜਾਂ ਲਈ ਮਨੁੱਖੀ ਸਰੀਰਾਂ ਦੀ ਬੇਹੱਦ ਵੱਡੀ ਲੋੜ ਹੈ। ਰਵਿੰਦਰ ਗੁਪਤਾ ਵੱਲੋਂ ਆਪਣੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨਾ ਸਿੱਧ ਕਰਦਾ ਹੈ ਕਿ ਉਹ ਡੇਰਾ ਸੱਚਾ ਸੌਦਾ ਦੇ ਅਸੂਲਾਂ ਤੇ ਕਿੰਨੀ ਡੂੰਘਾਈ ਨਾਲ ਚੱਲਦੇ ਸਨ ਅਤੇ ਸਮੂਹ ਗੁਪਤਾ ਪਰਿਵਾਰ ਨੇ ਵੀ ਰਵਿੰਦਰ ਗੁਪਤਾ ਜੀ ਦੀ ਇੱਛਾ ਨੂੰ ਪੂਰਾ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਹ ਇੱਕ ਬਹੁਤ ਵੱਡੀ ਸੇਵਾ ਹੈ ਜਿਹੜੀ ਆਉਣ ਵਾਲੇ ਸਮੇਂ ਵਿੱਚ ਸਾਰੇ ਸਮਾਜ ਦਾ ਰਾਹ ਰੁਸ਼ਨਾਉਂਦੀ ਰਹੇਗੀ ਅਤੇ ਇਸ ਪੈੜ ਚਾਲ ’ਤੇ ਕਈ ਹੋਰ ਕਦਮ ਭਵਿੱਖ ਵਿੱਚ ਤੁਰਨਗੇ।