ਵਿਦਿਆਰਥੀ ਵਾਲ-ਵਾਲ ਬੱਚੇ (Accident)
ਗੁਰਦਾਸਪੁਰ। ਗੁਰਦਾਸਪੁਰ ਦੇ ਪਿੰਡ ਹਰਦਾਨ ਵਿੱਚ ਇੱਕ ਨਿੱਜੀ ਸਕੂਲ ਬੱਸ ਖੇਤਾਂ ’ਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ‘ਚ ਕਰੀਬ 25 ਬੱਚੇ ਸਵਾਰ ਸਨ। ਇਹ ਹਾਦਸਾ ਸੜਕ (Accident) ਕਿਨਾਰੇ ਟੁੱਟੀ ਹੋਣ ਕਾਰਨ ਵਾਪਰਿਆ। ਬੱਸ ਪਲਟਣ ਸਾਰ ਹੀ ਚੀਕ ਪੁਕਾਰ ਸੁਣ ਕੇ ਆਲੇ ਦੁਆਲੇ ਲੋਕ ਭੱਜ ਕੇ ਆਏ ਅਤੇ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਹਾਲਾਂਕਿ ਇਹ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਬੱਚਾ ਜ਼ਖ਼ਮੀ ਨਹੀਂ ਹੋਇਆ। ਹਾਲਾਂਕਿ ਇੱਕ ਦੋ ਬੱਚਿਆਂ ਨੂੰ ਹਲਕੀ-ਫੁਲਕੀ ਸੱਟਾਂ ਜ਼ਰੂਰ ਵੱਜੀਆਂ ਹਨ। ਬੱਸ ਪਲਟਣ ਦੀ ਖਬਰ ਮਾਪਿਆਂ ਤੱਕ ਪਹੁੰਚਦਿਆਂ ਮਾਪੇ ਸਕੂਲ ਪਹੁੰਚੇ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਸਪਾਈਸ ਜੈੱਟ ਦੇ ਜਹਾਜ਼ ਨੂੰ ਲੱਗੀ ਅੱਗ
ਪਿੰਡ ਵਾਸੀਆਂ ਨੇ ਟਰੈਕਟਰ ਦੀ ਮੱਦਦ ਨਾਲ ਬੱਸ ਨੂੰ ਖੇਤਾਂ ਵਿੱਚੋਂ ਬਾਹਰ ਕੱਢਿਆ। ਲੋਕਾਂ ਨੇ ਦੱਸਿਆ ਕਿ ਬਰਸਾਤ ਕਾਰਨ ਸੜਕ ਦੇ ਕਿਨਾਰੇ ਟੁੱਟ ਗਏ ਹਨ। ਜਦੋਂ ਸਕੂਲੀ ਬੱਸ ਖੇਤਾਂ ਕੋਲ ਬਣੀ ਸੜਕ ਦੇ ਕਿਨਾਰੇ ਪੁੱਜੀ ਤਾਂ ਅਚਾਨਕ ਬੱਸ ਖੇਤਾਂ ਵਿੱਚ ਪਲਟ ਗਈ। ਉਦੋਂ ਹੀ ਪਿੰਡ ਦੇ ਲੋਕ ਤੁਰੰਤ ਬੱਸ ਦੇ ਨੇੜੇ ਪਹੁੰਚੇ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਬੱਚਿਆਂ ਨੂੰ ਦੂਜੀ ਬੱਸ ਰਾਹੀ ਘਰ ਛੱਡਿਆ ਗਿਆ।