HSSC ਵੱਲੋਂ ਹਰਿਆਣਾ ਗਰੁੱਪ ਸੀ ਪ੍ਰੀਖਿਆ ਦਾ ਸ਼ੈਡਊਲ ਜਾਰੀ, ਹੁਣੇ ਵੇਖੋ

HSSC

1 ਜੁਲਾਈ ਤੋਂ ਹੋਵੇਗੀ ਸ਼ੁਰੂਆਤ | HSSC Exam Schedule

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਗਰੁੱਪ-ਸੀ ਭਰਤੀ ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਹੈ। ਹਰਿਆਣਾ (HSSC Exam Schedule) ਸਟਾਫ ਸਿਲੈਕਸ਼ਨ ਕਮਿਸ਼ਨ ਨੇ ਭਰਤੀ ਪ੍ਰੀਖਿਆ ਦਾ ਪਹਿਲਾ ਸ਼ਡਿਊਲ ਜਾਰੀ ਕੀਤਾ ਹੈ। ਲਿਖਤ ਪ੍ਰੀਖਿਆ 1 ਤੋਂ 2 ਜੁਲਾਈ ਤੱਕ ਹੋਵੇਗੀ। ਇਹ ਪ੍ਰੀਖਿਆ ਪਹਿਲੇ ਪੜਾਅ ’ਚ 12 ਗਰੁੱਪਾਂ ਤਹਿਤ ਹੋਣ ਵਾਲੀ ਭਰਤੀ ਲਈ ਹੋਵੇਗੀ। ਪ੍ਰੀਖਿਆ ਤੋਂ ਪਹਿਲਾਂ 28 ਜੂਨ ਨੂੰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ’ਤੇ ਐਡਮਿਟ ਕਾਰਡ ਅਪਲੋਡ ਕੀਤੇ ਜਾਣਗੇ। ਗਰੁੱਪ ਸੀ ਨੰਬਰ 49 ਦੀ ਲਿਖਤ ਪ੍ਰੀਖਿਆ ਹੁਣੇ ਹੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦਾ ਨੋਟੀਫਿਕੇਸਨ ਅੱਗੇ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਏਸ਼ੇਜ ਲੜੀ : ਚੌਥੇ ਦਿਨ ਇੰਗਲੈਂਡ ਨੂੰ 115 ਦੌੜਾਂ ਦੀ ਲੀੜ

9:30 ਤੋਂ ਬਾਅਦ ਨਹੀਂ ਹੋਵੇਗੀ ਕੋਈ ਐਂਟਰੀ | HSSC Exam Schedule

(HSSC Exam Schedule) 1 ਜੁਲਾਈ ਨੂੰ ਲਿਖਤ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ, ਜੋ ਦੁਪਹਿਰ 12.15 ਵਜੇ ਤੱਕ ਹੋਵੇਗੀ। ਪ੍ਰੀਖਿਆ ਲਈ ਉਮੀਦਵਾਰਾਂ ਦੀ ਐਂਟਰੀ ਸਵੇਰੇ 8.30 ਵਜੇ ਤੋਂ ਸ਼ੁਰੂ ਹੋਵੇਗੀ। ਸਵੇਰੇ 9.30 ਵਜੇ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਹ ਪ੍ਰੀਖਿਆ 2 ਜੁਲਾਈ ਨੂੰ ਸ਼ਾਮ ਦੀ ਸ਼ਿਫਟ ’ਚ ਲਈ ਜਾਵੇਗੀ। ਪ੍ਰੀਖਿਆ ਦੁਪਹਿਰ 3.15 ਵਜੇ ਤੋਂ ਸ਼ੁਰੂ ਹੋਵੇਗੀ, ਜੋ ਸ਼ਾਮ 5.00 ਵਜੇ ਤੱਕ ਹੋਵੇਗੀ। ਉਮੀਦਵਾਰਾਂ ਲਈ ਸਮੇਂ ਤੋਂ ਪਹਿਲਾਂ ਪਹੁੰਚਣਾ ਜ਼ਰੂਰੀ ਹੋਵੇਗਾ।

ਪਹਿਲਾਂ ਇਹ ਸੀ ਪ੍ਰੀਖਿਆ ਦਾ ਸ਼ੈਡਊਲ | HSSC Exam Schedule

ਗਰੁੱਪ ਸੀ ਦੀ ਲਿਖਤ ਪ੍ਰੀਖਿਆ ਲਈ ਪ੍ਰੀਖਿਆ 24 ਜੂਨ ਤੋਂ ਸ਼ੁਰੂ ਹੋਣੀ ਸੀ। ਇਸ ਤੋਂ ਬਾਅਦ ਹੁਣ ਹਰਿਆਣਾ ਸਟਾਫ ਸਿਲੈਕਸ਼ਨ ਕਮਿਸਨ ਨੇ ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਮੁੜ ਤਹਿ ਕਰ ਦਿੱਤੀ ਹੈ।

HSSC Exam Schedule
HSSC ਵੱਲੋਂ ਜਾਰੀ ਕੀਤਾ ਗਿਆ ਸ਼ੈਡਊਲ।