ਸਰਕਾਰ ਦੀ ਨੀਅਤ ਸਾਫ਼, ਲੋਕਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ : ਮਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ-ਸਮਾਣਾ ਰੋਡ ਤੇ ਸਥਿਤ ਟੋਲ ਪਲਾਜ਼ਾ (Toll Plaza) ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਬੰਦ ਕਰ ਦਿੱਤਾ ਗਿਆ ਹੈ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਲੋਕਾਂ ਦਾ ਰੋਜ਼ ਦਾ 3 ਲੱਖ 80 ਹਜਾਰ ਰੁਪਏ ਬਚੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾ ਪੰਜਾਬ ਅੰਦਰ ਅੱਠ ਟੋਲ ਪਲਾਜ਼ਾ ਖਤਮ ਕਰ ਦਿੱਤੇ ਗਏ ਹਨ ਅਤੇ ਅੱਜ ਨੌਵਾਂ ਟੋਲ ਪਲਾਜ਼ਾ ਬੰਦ ਹੋਇਆ ਹੈ।
ਪਟਿਆਲਾ-ਸਮਾਣਾ ਰੋਡ ਤੇ ਸਥਿਤ Toll Plaza ਕੀਤਾ ਬੰਦ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹੋਰ ਲੁੱਟ ਨਹੀਂ ਹੋਣ ਦੇਵੇਗੀ ਅਤੇ ਜਿਹੜੇ ਟੋਲ ਪਲਾਜ਼ਾ ਦਾ ਸਮਾਂ ਖਤਮ ਹੋ ਗਿਆ ਹੈ, ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਜਦਕਿ ਪਹਿਲਾ ਟੋਲ ਪਲਾਜ਼ੇ ਵਾਲਿਆ ਨੂੰ ਲੁੱਟਣ ਦਾ ਸਮਾਂ ਆਪਣਾ ਹਿੱਸਾ ਰੱਖ ਕੇ ਹੋਰ ਦੇ ਦਿੱਤਾ ਜਾਂਦਾ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਦੋਂ ਵਾਰ ਪਹਿਲਾ ਵੀ ਬੰਦ ਹੋ ਸਕਦਾ ਸੀ, ਕਿਉਂਕਿ ਇਹ ਆਪਣੇ ਐਗਰੀਮੈਂਟ ਅਨੁਸਾਰ ਸਰਤਾਂ ਦੇ ਸਹੀਂ ਨਹੀਂ ਉੱਤਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਟੋਲ ਪਲਾਜਾ ਵਾਲਿਆ ਨੂੰ ਸਮਾ ਖਤਮ ਹੋਣ ਸਬੰਧੀ ਨੋਟਿਸ ਭੇਜਿਆ ਅਤੇ ਇਹ ਕੋਰਟ ਵਿੱਚ ਚਲੇ ਗਏ। ਕੋਰਟ ’ਚ ਅਰਜ਼ੀ ਖਾਰਜ ਹੋ ਗਈ ਅਤੇ ਅੱਜ ਇਸ ਦੇ ਬੰਦ ਕਰਨ ਦਾ ਦਿਨ ਆ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਦੀ ਹੈ ਅਤੇ ਲੋਕ ਹਿੱਤ ਵਿੱਚ ਫੈਸਲੇ ਲੈਦੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ