ਮਹਿਲਾਵਾਂ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ : ਦਿਗਵਿਜੈ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਫਤਹਿਗੜ੍ਹ ਸਾਹਿਬ ਦੀ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਮਾਸਟਰ ਐਥੇਲਟਿਕਸ ਇੰਡੀਆਂ 2023 ਵਿਚ ਜੈਵਲੀਨ ਥਰੋ ਅਤੇ ਸ਼ਾਟਪੁੱਟ ਵਿਚ 2 ਗੋਲਡ ਮੈਡਲ ਦਿੱਤੇ ਹਨ। ਜਿਸ ’ਤੇ ਦਿਗਵਿਜੈ ਸਿੰਘ ਐਸ. ਪੀ. ਡੀ. ਅਤੇ ਰਮਨਦੀਪ ਸਿੰਘ ਡੀ. ਐਸ. ਪੀ. ਡੀ. ਨੇ ਕਸ਼ਮੀਰ ਕੌਰ ਨੂੰ ਵਧਾਈ ਦਿੱਤੀ ਹੈ। (Kashmir Kaur in Gold Medals)
ਇਸ ਤੋਂ ਪਹਿਲਾ ਵੀ 57ਵੀਂ ਪੰਜਾਬ ਪੁਲਿਸ ਖੇਡਾ ਅਤੇ ਐਥਲੈਟਿਕ ਮੀਟ 2022 ਵਿਚ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਜੈਵੀਲਨ ਥਰੋ ਵਿਚ ਰੋਪੜ ਰੇਂਜ ਵੱਲੋ ਭਾਗ ਲੇ ਕੇ ਗੋਲਡ ਮੈਂਡਲ ਜਿੱਤਿਆ ਹੈ। ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਖੇਡਾ ਵਤਨ ਪੰਜਾਬ ਦੀਆਂ ਸੰਗਰੂਰ ਵਿਖੇ ਸ਼ਾਟਪੁੱਟ ਅਤੇ ਜੈਵਲੀਨ ਥਰੋ ਵਿਚ 2 ਗੋਲਡ ਮੈਂਡਲ, ਨੈਸ਼ਨਲ ਮਾਸਟਰਜ ਗੈਂਮਜ ਫਰਵਰੀ 2018 ਬੈਗਲੋਰ ਵਿਚ 2 ਗੋਲਡ ਮੈਂਡਲ, ਜਨਵਰੀ 2019 ਦੇਹਰਾਦੂਨ ਵਿਚ 1 ਗੋਲਡ, 1 ਸਿਲਵਰ, ਜਨਵਰੀ 2020 ਗੁਜਰਾਤ ਵਿਚ 2 ਗੋਲਡ, ਨਵੰਬਰ 2021 ਵਾਰਾਨਸੀ ਵਿਚ 2 ਗੋਲਡ, ਮਈ 2022 ਦਿੱਲੀ ਵਿਚ 1 ਗੋਲਡ ਮੈਡਲ ਜਿੱਤਿਆ ਹੈ।
ਇਸ ਮੌਕੇ ਦਿਗਵਿਜੈ ਸਿੰਘ ਐਸ. ਪੀ. ਡੀ. ਅਤੇ ਰਮਨਦੀਪ ਸਿੰਘ ਡੀ. ਐਸ. ਪੀ. ਡੀ. ਕਸ਼ਮੀਰ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਹਿਲਾਵਾ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਲੜਕੀਆਂ ਨੂੰ ਸਿਖਿਅਤ ਕਰਨਾ ਬਹੁਤ ਜ਼ਰੂਰੀ ਹੈ, ਜੇਕਰ ਲੜਕੀਆਂ ਸਿਖਿਅਤ ਹੋਣਗੀਆਂ ਤਾਂ ਹੀ ਇਕ ਚੰਗੇ ਸਮਾਜ ਦਾ ਨਿਰਮਾਣ ਹੋ ਸਕੇਗਾ। ਲੜਕੀਆਂ ਸਿਖਿਅਤ ਅਤੇ ਆਤਮਨਿਰਭਰ ਹੋਣਗੀਆਂ ਤਾਂ ਹੀ ਦਹੇਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇਗਾ। ਅੱਜ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ, ਨਸ਼ੇ ਸਮਾਜ ਵਿਚ ਵੱਧ ਰਹੇ ਅਪਰਾਧ ਦਾ ਕਾਰਨ ਹਨ, ਇਸ ਲਈ ਬੱਚਿਆ ਨੂੰ ਨਸ਼ਿਆ ਤੋਂ ਦੂਰ ਕਰਨ ਲਈ ਖੇਡਾ ਵੱਲ੍ਹ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।