ਚੀਮਾ ਮੰਡੀ, (ਹਰਪਾਲ/ਕ੍ਰਿਸ਼ਨ)। ਵੈਦ ਬੋਘਾ ਸਿੰਘ ਇੰਸਾਂ (71) ਪੁੱਤਰ ਹਾਕਮ ਸਿੰਘ ਵਾਸੀ ਝਾੜੋਂ ਪਿਛਲੇ ਦਿਨੀਂ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਅੱਜ ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਰੋਹ ਦੀ ਨਾਮ ਚਰਚਾ ਅਡੋਲ ਆਸ਼ਿਕ-ਏ-ਸਤਿਗੁਰ ਯਾਦਗਾਰ ਨਾਮ ਚਰਚਾ ਘਰ ਪਿੰਡ ਝਾੜੋਂ ਵਿਖੇ ਹੋਈ। ਇਸ ਮੌਕੇ ਰਾਜਨੀਤੀਕ ਵਿੰਗ ਦੇ 45 ਮੈਬਰ ਰਾਮਕਰਨ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਵੈਦ ਬੋਘਾ ਸਿੰਘ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ। ਉਸ ਸਮੇਂ ਤੋਂ ਲੈ ਕੇ ਉਹ ਡੇਰਾ ਸੱਚਾ ਸੌਦਾ ਨੂੰ ਸਮਰਪਿਤ ਹੋਏ। ਉਨ੍ਹਾਂ ਦਾ ਇੱਕੋ ਇੱਕ ਮਕਸਦ ਸੀ ਕਿ ਉਹ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲ ਦੇਣ ਦੇ ਨਾਲ-ਨਾਲ ਉਨ੍ਹਾਂ ਪਰਿਵਾਰ ਨੂੰ ਇੱਕਜੁੱਟ ਰੱਖਿਆ।
ਉੱਥੇ ਹੀ ਬਲਾਕ ਦੀ ਪੰਜ ਮੈਂਬਰੀ ਕਮੇਟੀ ਦੇ ਪੰਜ ਮੈਂਬਰ ਹੁੰਦੇ ਹੋਏ ਹਜ਼ਾਰਾਂ ਜੀਵਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਸ਼ਬਦ ਦਾ ਅਨਮੋਲ ਦਾਤ ਦਿਵਾਈ। ਉਨ੍ਹਾਂ ਬਲਾਕ ਲੌਂਗੋਵਾਲ ਵਿੱਚ ਸੇਵਾ ਦੇ ਨਾਲ਼ ਨਾਲ਼ ਪੂਰੇ ਪੰਜਾਬ ਵਿੱਚ ਆਪਣੇ ਆਪ ਮਸ਼ਹੂਰ ਕੀਤਾ । ਵੈਦ ਬੋਘਾ ਸਿੰਘ ਇੰਸਾਂ ਡੇਰਾ ਪ੍ਰੇਮੀ ਹੋਣ ਦੇ ਨਾਤੇ ਉਸ ਨੇ ਪਿੰਡ ਝਾੜੋਂ ਨੂੰ ਵੈਦ ਬੋਘਾ ਸਿੰਘ ਵਾਲਾ ਪਿੰਡ ਝਾੜੋਂ ਮਸ਼ਹੂਰ ਕੀਤਾ। ਵੈਦ ਬੋਘਾ ਸਿੰਘ ਇੰਸਾਂ ਦਾ ਇਸ ਫਾਨੀ ਦੁਨੀਆ ਤੋਂ ਚਲੇ ਜਾ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪੰਤਾਲੀ ਮੈਂਬਰ ਪੰਜਾਬ ਬਲਦੇਵ ਕ੍ਰਿਸ਼ਨ ਇੰਸਾਂ, ਪੰਤਾਲੀ ਮੈਂਬਰ ਪੰਜਾਬ ਮਨਜੀਤ ਸਿੰਘ ਇੰਸਾਂ, ਪੰਤਾਲੀ ਮੈਂਬਰ ਪੰਜਾਬ ਟੇਕ ਸਿੰਘ ਇੰਸਾਂ, ਪੰਤਾਲੀ ਮੈਂਬਰ ਪੰਜਾਬ ਰਾਜ ਕੁਮਾਰ ਇੰਸਾਂ, ਪੰਤਾਲੀ ਮੈਂਬਰ ਪੰਜਾਬ ਦਰਸਨਾ ਇੰਸਾਂ, ਪੰਤਾਲੀ ਮੈਂਬਰ ਪੰਜਾਬ ਨਿਰਮਲਾ ਇੰਸਾਂ, ਪੰਤਾਲੀ ਮੈਬਰ ਪੰਜਾਬ ਕਮਲਾ ਇੰਸਾਂ, ਜ਼ਿਲ੍ਹਾ ਪੰਚੀ ਮੈਬਰ ਸੁਖਪਾਲ ਸਿੰਘ ਇੰਸਾਂ , ਜ਼ਿਲ੍ਹਾ ਬਰਨਾਲਾ ਡਾਕਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਐਨ ਆਰ ਆਈ ਡਾਕਟਰ ਲਾਭ ਸਿੰਘ ਇੰਸਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਵੈਦ ਬੋਘਾ ਸਿੰਘ ਬਹੁਤ ਹੀ ਮਿਠਬੋਲੜੇ ਸੁਭਾਅ ਦੇ ਸੱਜਣ ਸਨ ਉਨ੍ਹਾਂ ਕਦੇ ਵੀ ਡੇਰਾ ਸੱਚਾ ਸੋਦਾ ਵੱਲੋਂ ਆਏ ਸੁਨੇਹੇ ਨੂੰ ਅਣਗੋਲਿਆਂ ਨਹੀਂ ਕੀਤਾ । ਉਹ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਹੇ।
ਵੈਦ ਬੋਘਾ ਸਿੰਘ ਇੰਸਾਂ ਨੂੰ ਪਰਿਵਾਰ ਮੈਂਬਰਾਂ ਬਲਜੀਤ ਕੌਰ ਇੰਸਾਂ ਪਤਨੀ ਅਵਤਾਰ ਸਿੰਘ ਇੰਸਾਂ, ਕਰਮਜੀਤ ਕੌਰ ਇੰਸਾਂ ਪਤਨੀ ਚਮਕੌਰ ਸਿੰਘ ਇੰਸਾਂ ਅਤੇ ਅਵਤਾਰ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਗੁਰਸੇਵਕ ਸਿੰਘ ਨਿੱਕੂ, ਕੇਵਲ ਸਿੰਘ ਇੰਸਾਂ, ਬੂਟਾ ਸਿੰਘ ਅਤੇ ਮੇਜ਼ਰ ਸਿੰਘ ਨੇ ਸ਼ਰਧਾਂਜਲੀ ਭੇਂਟ ਕੀਤੀ ਉਥੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਧਾਰਮਿਕ ਆਗੂਆਂ, ਪਿੰਡਾਂ ਦੇ ਸਰਪੰਚਾਂ, ਪੰਚਾ, ਨੰਬਰਦਾਰਾਂ, ਰਿਸ਼ਤੇਦਾਰ, ਸਾਕ ਸਬੰਧੀਆਂ, ਬਲਾਕ ਲੌਂਗੋਵਾਲ ਦੇ ਪੰਦਰਾਂ ਮੈਂਬਰਾਂ, ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਸੁਜਾਨ ਭੈਣਾਂ, ਯੂਥ ਵਿਰਾਗਨਾਏ ਦੀਆਂ ਭੈਣਾਂ, ਨੌਜਵਾਨ ਸੰਮਤੀ ਦੇ ਮੈਂਬਰਾਂ, ਬਜ਼ੁਰਗ ਸੰਮਤੀ, ਪੰਚਾਇਤਾਂ ਦੇ ਜੁੰਮੇਵਾਰਾ, ਪਿੰਡਾਂ/ਸ਼ਹਿਰਾਂ ਦੇ ਭੰਗੀਦਾਸ ਅਤੇ ਬਲਾਕ ਧਰਮਗੜ੍ਹ, ਬਲਾਕ ਭੀਖੀ, ਬਲਾਕ ਲਹਿਰਾਗਾਗਾ, ਬਲਾਕ ਦਿੜ੍ਹਬਾ, ਬਲਾਕ ਧਨੌਲਾ/ਬਰਨਾਲਾ ਦੀ ਵੱਡੀ ਗਿਣਤੀ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ